ਪੰਨਾ:ਗ਼ਦਰ ਪਾਰਟੀ ਲਹਿਰ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਂਦੇ ਮਸਤਾਂ ਕਿਤੇ ਮੰਦਰ ਗਿਰਾਂਮਦੇ ਨੇ, ਕਰਦੇ ਸ਼ੈਤਾਨੀਆਂ ਹਟਾਓ ਬਦਕਾਰ ਨੂੰ । ਜ਼ਾਲਮ ਫਰੰਗੀਆਂ ਦੇ ਚਿਤੜਾਂ ਤੇ ਲੌਣ ਹਿਤ, ਕਰੇ ਸੀਖ ਲਾਲ ਕਹੋ ਉਮਰੇ ਲੁਹਾਰ ਨੂੰ । ਫੌਜ ਅਸੀਂ ਬਣਾਂਗੇ ਤੇ ਲੜਾਂਗੇ ਮੈਦਾਨ ਜਾਕੇ, st/. ਕਰਾਂਗੇ ਆਜ਼ਾਦ ਹਿੰਦ ਧਾਰ ਬਲਕਾਰ ਨੂੰ*। ਨੌਵਾਂ ਕਾਂਡ ਲਾ: ਹਰਦਿਆਲ ਦੀ ਅਮਰੀਕਾ ਤੋਂ ਰਵਾਨਗੀ ਧਾਰ ਲੌ ਇਰਾਦਾ ਹੁਣ ਬਢ ਦੇਣਾ ਜ਼ਾਲਮਾਂ ਨੂੰ, ਹੂ ਪੀਵੇ ਰੱਜ ਰੱਜ ਮਾਰੋ ਛਾਣ ਛਾਣ ਜੀ! ਪਹਿਲੇ ਕੇਸ ਦੇ ਫੈਸਲੇ ਵਿਚ ‘ਗਦਰ ਅਖਬਾਰ ਬਾਰੇ ਤੱਤ । ਕਢਦਿਆਂ ਹੋਇਆਂ ਲਿਖਿਆ ਹੈ ਕਿ ਸਲਤਨਤ ਦੇ ਦੁਸ਼ਮਣਾਂ ਨਾਲ ਮਿਲਕੇ ਬਗਾਵਤ ਖੜੀ ਕਰਨ ਦੇ ਇਰਾਦੇ ਨਾਲ ਹਿੰਦ ਜਾਣ, ਸਾਰੇ ਯੂਰਪੀਨ ਅਤੇ ਵਫਾਦਾਰ ਹਿੰਦੁਸਤਾਨੀਆਂ ਨੂੰ ਮਾਰ ਮੁਕਾਣ, ਅਤੇ ਹੁਣ ਵਾਲੀ ਹਕੂਮਤ ਦਾ ਤਖਤਾ ਉਲਟਾ ਕੇ ਪੰਚਾਇਤੀ ਰਾਜ (Republic) ਕਾਇਮ ਕਰਨ ਦਾ ਇਹ ਪ੍ਰਚਾਰ ਕਰਦਾ ਸੀ । ਇਸ ਦੀ ਬੋਲੀ ਇਕਸਾਰ ਖੂਨੀ ਅਤੇ ਦੁਬਧਾ ਤੋਂ ਰਹਿਤ ਸੀ । ਇਕ ਹੋਰ ਥਾਂ ਇਸੇ ਫੈਸਲੇ ਵਿਚ ਲਿਖਿਆ ਹੈ, “ਇਹ ਪੁਰ-ਤਸ਼ੱਦਦ ਅੰਗਰੇਜ਼ ਵਿਰੋਧੀ ਅਖਬਾਰ ਸੀ, ਜਿਹੜਾ ਹਰ ਇਕ ਐਸੇ ਜਜ਼ਬੇ ਨੂੰ ਉਭਾਰਦਾ ਸੀ ਜਿਹੜਾ ਉਭਾਰਿਆ ਜਾ ਸਕਦਾ ਸੀ; ਹਰ ਇਕ ਵਿਕਰੇ ਵਿਚ ਕਤਲ · ਅਤੇ ਗਦਰ ਦਾ ਪ੍ਰਚਾ ਕਰਦਾ ਸੀ; ਸਾਰੇ ਹਿੰਦੀਆਂ ਨੂੰ, ਕਤਲ ਕਰਨ, ਬਗਾਵਤ ਕਰਾਉਣ ਅਤੇ ਅੰਗਰੇਜ਼ੀ ਸਰਕਾਰ ਨੂੰ ਹਰ ਇਕ ਹਥਿਆਰ ਵਰਤਕੇ ਕਢ੬ ਵਾਸਤੇ, ਹਿੰਦ ਜਾਣ ਦੀ ਪ੍ਰੇਰਨਾ ਕਰਦਾ ਸੀ, ਅਤੇ ਹਰ ਇਕ ਐਸੇ ਰਾਜ ਵਿਧਰੋਹੀ ਅਤੇ ਕਾਤਲ, ਜੋ ਆਰਜ਼ੀ ਤੌਰ ਉਤੇ ਮਸ਼ਹੂਰ ਹੋ ਗਿਆ, ਦੀ ਮਹਿਮਾ ਕਰਦਾ ਸੀ, ਅਤੇ ਉਨ੍ਹਾਂ ਦੇ ਨਕਸ਼ੇ ਕਦਮ ਉਤੇ ਚਲਣ ਲਈ ਉਨਾਂ ਨੂੰ ਮਿਸਾਲ ਦੇ ਤੌਰ ਉਤੇ ਪੇਸ਼ ਕਰਦਾ ਸੀ*। ਬਦੇਸ਼ੀ ਹਕੂਮਤ, ਜਿਸ ਨੇ ਇਕ ਮੁਲਕ ਦੇ ਲੋਕਾਂ ਨੂੰ ਤਾਕਤ ਦੇ ਜ਼ੋਰ ਨਾਲ ਗੁਲਾਮ ਰਖਿਆ ਹੋਵੇ, ਨਾਲ ਆਪਣੇ ਮੁਲਕ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਵਿਚ, ਬਦੇਸ਼ੀ ਹਕੂਮਤ ਦੇ ਪੁਰਜ਼ਿਆਂ ਨੂੰ ਮਾਰਨ ਵਾਲੇ ਰਾਜ ਵਿਧਰੋਹੀ ਅਤੇ ਕਾਤਲ ਹੁੰਦੇ ਹਨ ਜਾਂ ਦੇਸ਼ ਭਗਤ ਅਤੇ ਸ਼ਹੀਦ-ਇਸ ਦਾ . ਨਿਰਣਯ ਵੀਚਾਰਨ ਵਾਲੇ ਦੇ ਨਜ਼ਰੀਏ ਉਤੇ ਨਿਰਭਰ ਹੈ । ਨਾ ਹੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਗਦਰ ਵਿਚ ਵਰਤੇ ਕਈ ਸ਼ਬਦਾਂ ਨਾਲ ਹਰ ਇਕ ਸਹਿਮਤ ਹੋਵੇ । ਪਰ “ਗਦਰ” ਅਤੇ “ਗਦਰ ਦੀ ਗੂੰਜ' ਵਿਚੋਂ ਵਨਗੀ ਮਾਤਰ ਉਪਰ ਦਿਤੀ ਗਈ । ਲਿਖਤ, ਗਦਰ ਪਾਰਟੀ ਲਹਿਰ ਦੇ ਸਿਧੀ ਟੱਕਰ ਲੈਣ (forthright) ਵਾਲੇ ਅਸਲੇ, ਅਤੇ ਉਸ ਤਬੀਅਤ ਅਤੇ ਸੁਭਾਉ ਜਿਸ ਨੂੰ ਇਹ ਪਸੰਦ ਆਇਆ, ਨੂੰ ਜ਼ਰੂਰ ਸਪੱਸ਼ਟ ਕਰਦੀ ਹੈ । “ਗਦਰ” ਅਖਬਾਰ ਦੇ ਜਾਰੀ ਹੋਣ ਦੀ ਵਿੱਲ ਸੀ ਕਿ ਇਨਕਲਾਬੀ ਲਹਿਰ ਅਮਰੀਕਾ, ਕੈਨੇਡਾ ਅਤੇ ਧਰ ਪੁਰਬ ਵਿਚ ਅੱਗ ਦੀ ਤਰ੍ਹਾਂ ਫੈਲ ਗਈ । ਅੰਗਰੇਜ਼ੀ ਸਾਮਰਾਜੀਆਂ ਦੀ ਅੱਖ ਵਿਚ ਇਸ ਦਾ ਚੁਭਣਾ ਕੁਦਰਤੀ ਗੱਲ ਸੀ, ਅਤੇ ਨਿਊਯਾਰਕ ਵਾਲੇ ਅੰਗਰੇਜ਼ੀ ਕੌਂਸਲ ਨੂੰ ਲਾ ਹਰਦਿਆਲ ਦੀ ਹਰਕਤ ਦਾ ਪੂਰਾ ਪੂਰਾ ਪਤਾ ਰਹਿੰਦਾ*। ਇਹ ਜਾਪਦਾ ਹੈ ਕਿ ਅਮਰੀਕਾ ਦੇ ਕਰਮਚਾਰੀਆਂ ਵੱਲੋਂ ਲਾ: ਹਰਦਿਆਲ ਨੂੰ ਅਮਰੀਕਾ ਵਿਚੋਂ ਨਿਕਲ ਜਾਣ ਲਈ ਮਜਬੂਰ ਕਰਨ ਵਿਚ ਅੰਗਰੇਜ਼ੀ ਸਾਮਰਾਜੀ ਰਸੂਖ ਦਾ ਹੱਥ ਸੀ। ਕਮ ਅਜ਼ ਕਮ ਗਦਰ ਪਾਰਟੀ ਵਾਲੇ ਅਤੇ ਉਨ੍ਹਾਂ ਦੇ ਹਮਦਰਦ ਇਹੋ ਸ਼ੱਕ ਕਰਦੇ ਸਨ, ਕਿਉਂਕਿ ਲਾ: ਹਰਦਿਆਲ ਅਤੇ ਗਦਰ ਪਾਰਟੀ ਦੀ ਪਾਲਸੀ ਸੀ ਕਿ ਕਿਸੇ ਤਰਾਂ ਵੀ ਅਮਰੀਕਨ ਸਰਕਾਰ ਦੇ ਵਿਰੁਧ ਕੰਮ ਨਾ ਕੀਤਾ ਜਾਏ । ਅਮਰੀਕਾ ਵਿਚ ਹੋਰ ਮੁਲਕਾਂ ਦੇ ਕਾਫੀ ਅਨਾਰਕਿਟ ਅਤੇ ਇਨਕਲਾਬੀ ਉਸ ਵੇਲੇ ਸਰਗਰਮ ਸਨ, ਅਤੇ ਲਾ: ਹਰਦਿਆਲ ਉਨ੍ਹਾਂ ਸਭ ਵਿਚੋਂ ਸਿਰਕੱਢ ਵੀ ਨਹੀਂ ਸਨ । ਫਿਰ ਕੇਵਲ ਲਾ: ਹਰਦਿਆਲ ਨੂੰ ਅਮਰੀਕਾ ਵਿਚੋਂ ਕਢੇ ਜਾਣ ਲਈ ਕਿਉਂ ਚੁਣਿਆ ਗਿਆ ? | ਗਦਰ ਪਾਰਟੀ ਨੇ ਅਮਰੀਕਾ ਵਿਚ ਹੋਰ ਦੇਸ਼ਾਂ ਦੇ ਇਨਕਲਾਬੀਆਂ, ਖਾਸ ਕਰ ਆਇਰਿਸ਼ਾਂ ਅਤੇ ਰੁਸੀਆਂ, ਨਾਲ ਮੇਲ ਜੋਲ ਕਾਇਮ ਕੀਤਾ ਹੋਇਆ ਸੀ । ਉਹ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਹਮਦਰਦੀ ਰੱਖਦੇ ਸਨ ਅਤੇ ਗਦਰ ਪਾਰਟੀ ਵਲੋਂ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਕਰਦੇ । ਇਸੇ ਤਰਾਂ ਲਾ: ਹਰਦਿਆਲ ਉਨਾਂ ਦੀਆਂ ਮੀਟਿੰਗਾਂ ਵਿਚ ਲੈਕਚਰ ਦਿੰਦੇ, ਅਤੇ ਇਕ ਵੇਰ ਉਨਾਂ ਰੂਸੀ ਜ਼ਾਰ ਦੇ ਜ਼ੁਲਮ ਦੇ ਵਿਰੁਧ ਲੈਕਚਰ ਦਿੱਤਾ | ਅਮਰੀਕਨ ਕਰਮਚਾਰੀ ਅਗੇ ਹੀ ਕਿਸੇ , ਮੌਕਿਆਂ ਦੀ ਢੰਡ ਵਿਚ ਜਾਪਦੇ ਸਨ, ਅਤੇ ਉਨਾਂ ਝਟ ਲਾ: ਹਰਦਿਆਲ ਦੇ ਵਾਰੰਟ ਜਾਰੀ ਕਰ ਦਿੱਤੇ*। | ਗਦਰ ਪਾਰਟੀ ਵਾਲੇ ਅੰਗਰੇਜ਼ੀ ਸਾਮਰਾਜੀਆਂ ਅਤੇ ਉਨਾਂ ਦੇ ਏਜੰਟਾਂ ਉਤੇ ਸ਼ੱਕ ਰਖਦੇ ਸਨ, ਇਸ ਵਾਸਤੇ ਉਨ੍ਹਾਂ ਸ੍ਰੀ ਹਰਨਾਮ ਸਿੰਘ ‘ਠੰਡੀ ਲਾਟ' ਅਤੇ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਨੂੰ ਲਾ ਹਰਦਿਆਲ ਦੀ ਰਾਖੀ ਵਾਸਤੇ ਨੀਯਤ ਕੀਤਾ ਹੋਇਆ ਸੀ । ਜਦ ਵੀ ਲਾ: ਹਰਦਿਆਲ ਯੂਰੀਤਰ ਆਸ਼ਰਮ ਤੋਂ ਬਾਹਰ ਜਾਂਦੇ, ਇਹ ਦੇਸ਼ ਭਗਤ ਭਰੇ ਹੋਏ ਪਸਤੌਲਾਂ ਸਮੇਤ ਲਾ: ਹਰਦਿਆਲ ਦੇ ਸਜੇ ਖੱਬੇ ਰਹਿੰਦੇ ।

  • Bh. Parmanand, pp. 62, 65.

First Case, Statement of Jagat Ram, dated 22.6.1916. ਗਦਰ ਦੀ ਗੂੰਜ, ਨੰ: ੧, ਪੰਨਾ ੨੨। ਗਿਦਰ ਦੀ ਗੂੰਜ, ਨੰਬਰ ੧, ਪੰਨਾ ੨੪. First Case, The objects of going to India, p. 1.

  • First Case, The beginning of the conspiracy and war, p. 4.
  • ਲਾ ਹਰਦਿਆਲ ਦੀ ਗਿਫਤਾਰੀ ਬਾਰੇ ਇਹ ਨਜ਼ਰੀਆ ਸ਼ੀ ਸੋਹਣ ਸਿੰਘ ਭਕਨਾ ਨੇ ਅਕਾਲੀ ਤੇ ਪੁਦੇਸੀ, ੨੦ ਅਪਰੈਲ ੧੯੩੦ ਦੇ ਪਰਚੇ ਵਿਚ ਪੇਸ਼ ਕੀਤਾ ਹੈ । ਰੌਲਟ ਰਪੋਰਟ ਵਿਚ ਵੀ ਇਹ ਲਿਖਿਆ ਹੈ ਕਿ ਸ; ਹਰਦਿਆਲ ਦੀਆਂ ਤਕਰੀਰਾਂ ਨੇ ਅਮਰੀਕਨ ਸਰਕਾਰ ਦਾ ਧਿਆਨ poter fann (Rowlatt Reporu, p. 146.)

Digitized by Panjab Digital Library/www.punjabdigilib.org