ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬ ਮਾਰਚ ੧੯੧੪ ਨੂੰ ਲਾ: ਹਰਦਿਆਲ ਨੇ ਸੈਨਫ੍ਰਾਂਸਿਸਕੋ ਵਿਚ ਅਮਰੀਕਨਾਂ ਦੀ ਇਕ ਮੀਟਿੰਗ ਵਿਚ ਲੈਕਚਰ ਦੇਣਾ ਸੀ । ਜਿਉਂ ਹੀ ਲਾ: ਹਰਦਿਆਲ ਟਰੈਮਕਾਰ ਤੋਂ ਆਪਣੇ ਸਾਥੀਆਂ ਸਮੇਤ ਉਤਰ ਕੇ ਮੀਟਿੰਗ ਹਾਲ ਵਿਚ ਵੜਨ ਲਗੇ, ਉਨ੍ਹਾਂ ਨੂੰ ਇਸ ਨੀਯਤ ਨਾਲ ਗਰਿਫਤਾਰ ਕਰ ਲਿਆ ਗਿਆ ਕਿ ਬਤੌਰ ਅਣ-ਚਾਹੇ ਬਦੇਸ਼ੀ ਦੇ ਉਨ੍ਹਾਂ ਨੂੰ ਅਮਰੀਕਾ ਵਿਚੋਂ ਕੱਢ ਦਿਤਾ ਜਾਏ[1]। ਜਦੋਂ ਪੁਲਸ ਲਾ:ਹਰਦਿਆਲ ਨੂੰ ਆਪਣੀ ਮੋਟਰ ਵਿਚ ਬੈਠਾਉਣ ਲਗੀ, ਰਾਖੀ ਕਰਨ ਵਾਲੇ ਦੇਸ਼ ਭਗਤਾਂ ਨੇ ਪਸਤੌਲ ਕੱਢ ਲਏ। ਪਰ ਇਤਫਾਕੀਆ ਸ਼੍ਰੀ ਸੋਹਨ ਸਿੰਘ ‘ਭਕਨਾ’ ਵੀ ਓਥੇ ਸਨ, ਅਤੇ ਉਨ੍ਹਾਂ ਨੇ ਉਨ੍ਹਾਂ ਦੇਸ਼ ਭਗਤਾਂ ਨੂੰ ਸੈਨਤ ਨਾਲ ਮਨਾਹ ਕਰ ਦਿਤਾ। ਪੁਲੀਸ ਵੀ ਸਮਝ ਗਈ, ਅਤੇ ਉਸ ਨੇ ਲਾ: ਹਰਦਿਆਲ ਦੇ ਵਾਰੰਟ ਉਤੇ ਦਸਖਤ ਕਰਵਾਕੇ ਅਤੇ ਅਗਲੇ ਦਿਨ ਕਚੈਹਰੀ ਵਿਚ ਹਾਜ਼ਰ ਹੋਣ ਦੀ ਹਦਾਇਤ ਕਰਕੇ ਉਨ੍ਹਾਂ ਨੂੰ ਨਾਲ ਨਾ ਲੈ ਜਾਣਾ ਮੁਨਾਸਬ ਜਾਤਾ।

ਲਾ: ਹਰਦਿਆਲ ਨੇ ਮੀਟਿੰਗ ਵਿਚ ਜਾਕੇ ਹੋਈ ਘਟਨਾਂ ਦਾ ਜ਼ਿਕਰ ਕੀਤਾ । ਲੈਕਚਰਾਰ ਅਤੇ ਸੋਤਾਗਨ ਅਮਰੀਕਨ ਕਰਮਚਾਰੀਆਂ ਦੀ ਕਾਰਰਵਾਈ ਦੀ ਨਿਖੇਸੀ ਕਰਨ ਵਿਚ ਇਕ ਰਾਏ ਸਨ । ਉਨ੍ਹਾਂ ਨੂੰ ਹਿੰਦੁਸਤਾਨੀਆਂ ਦੇ ਮਕਸਦ ਨਾਲ ਵੀ ਹਮਦਰਦੀ ਸੀ, ਪਰ ਉਨ੍ਹਾਂ ਨੂੰ ਬਹੁਤ ਬੁਰੀ ਗੱਲ ਇਹ ਲਗੀ ਕਿ ਅਮਰੀਕਨ ਸਰਕਾਰ ਅੰਗਰੇਜ਼ੀ ਸਾਮਰਾਜ ਦੇ ਇਸ਼ਾਰੇ ਉਤੇ ਚਲੀ। ਕੁਝ ਅਮਰੀਕਨ ਦੇ ਅਖਬਾਰਾਂ ਅਤੇ ਮਜ਼ਦੂਰ ਸੰਸਥਾਵਾਂ ਨੇ ਵੀ ਅਮਰੀਕਨ ਸਰਕਾਰ ਦੀ ਇਨਾਂ ਲੀਹਾਂ ਉਤੇ ਨੁਕਤਾਚੀਨੀ ਕੀਤੀ । ਅਮਰੀਕਨ ਪਬਲਕ ਦੀ ਇਹ ਨਿਖਰਵੀਂ ਹਮਦਰਦੀ ਅਤੇ ਮਦਦ ਗਦਰ ਪਾਰਟੀ ਲਈ ਬਹੁਤ ਹੀ ਫਾਇਦੇ ਮੰਦ ਸਾਬਤ ਹੋਈ, ਕਿਉਂਕਿ ਇਸ ਨੇ ਢਾਲ ਦਾ ਕੰਮ ਦਿਤਾ।

ਗਦਰ ਪਾਰਟੀ ਨੇ ਲਾ: ਹਰਦਿਆਲ ਨੂੰ ਜ਼ਮਾਨਤ ਉਤੇ ਆਜ਼ਾਦ ਰਹਿਣ ਦਾ ਪ੍ਰਬੰਧ ਕਰ ਦਿਤਾ ਸੀ, ਅਤੇ ਅਮਰੀਕਨ ਪਬਲਕ ਦੇ ਇਕ ਹਿਸੇ ਵਿਚ ਉਨ੍ਹਾਂ ਦੇ ਹੱਕ ਵਿਚ ਪੈਦਾ ਹੋ ਗਈ ਹਮਦਰਦੀ ਅਤੇ ਐਜੀਟੇਸ਼ਨ ਦੇ ਕਾਰਨ ਅਮਰੀਕਨ ਸਰਕਾਰ ਦੀ ਪੋਜ਼ੀਸ਼ਨ ਵੀ ਬਹੁਤੀ ਆਸਾਨ ਨਹੀਂ ਸੀ। ਪਰ ਲਾ: ਹਰਦਿਆਲ ਦੇ ਕਈ ਮਿਤਰਾਂ, ਜੋ ਸਰਕਾਰੀ ਨੀਤੀ ਦੇ ਅੰਦਰੂਨੀ ਭੇਦਾਂ ਤੋਂ ਜਾਣੂ ਸਨ, ਨੇ ਲਾ: ਹਰਦਿਆਲ ਅਮਰੀਕਾ ਛਡ ਜਾਣ ਦੀ ਸਲਾਹ ਦਿਤੀ । ਲਾ: ਹਰਦਿਆਲ ਨੂੰ ਇਹ ਵੀ ਡਰ ਸੀ ਕਿ ਕਿਧਰੇ ਅਮਰੀਕਨ ਸਰਕਾਰ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਹਵਾਲੇ ਨਾ ਕਰ ਦੇਵੇ । ਗਦਰ ਪਾਰਟੀ ਦੀ ਪ੍ਰਬੰਧਕ ਕਮੇਟੀ ਵੀ ਇਸੇ ਨਤੀਜੇ ਉਤੇ ਪੁਜੀ, ਅਤੇ ਇਹ ਫੈਸਲਾ ਕੀਤਾ ਗਿਆ ਕਿ ਜ਼ਮਾਨਤ ਜ਼ਬਤ ਕਰਵਾ ਲਈ ਜਾਏ। ਪਾਰਟੀ ਨੇ ਲਾ ਹਰਦਿਆਲ ਦੇ ਜ਼ਾਤੀ ਖਰਚਾਂ ਅਤੇ ਸਫਰ ਖਰਚ ਦਾ ਪ੍ਰਬੰਧ ਕਰ ਦਿਤਾ, ਅਤੇ ਲਾ: ਹਰਦਿਆਲ ਚੁਪ ਚਾਪ ਅਮਰੀਕਾ ਸਦਾ ਵਾਸਤੇ ਛਡ ਕੇ ਸਵਿਟਜ਼ਰਲੈਂਡ ਚਲੇ ਗਏ। ਇਸ ਤੋਂ ਪਿਛੋਂ, ਸਵਾਏ ਖਾਸ ਮੌਕਿਆ ਉਤੇ ਕਦੇ ਚਿਠੀ ਚੁਪੱਠੀ ਦੇ, ਉਨ੍ਹਾਂ ਦਾ ਗਦਰ ਪਾਰਟੀ ਨਾਲ ਸਿੱਧਾ ਸੰਬੰਧ ਨਾ ਰਿਹਾ[2]

ਪਰ ਗਦਰ ਪਾਰਟੀ ੨ ਜੂਨ ੧੯੧੩ ਨੂੰ ਕਾਇਮ ਹੋਈ, ਅਮਲੀ ਤੌਰ ਉਤੇ ਇਸ ਦੀ ਸਰਗਰਮੀ ਪਹਿਲੀ ਨਵੰਬਰ ਨੂੰ ਸ਼ੁਰੂ ਹੋਈ।ਲਾ ਹਰਦਿਆਲ ਨੇ ਗਦਰ ਪਾਰਟੀ ਦੀਆਂ ਸਰਗਰਮੀਆਂ ਵਿਚ ਤਕਰੀਬਨ ਪੰਜ ਮਹੀਨੇ-ਨਵੰਬਰ ੧੯੧੩ ਤੋਂ ਮਾਰਚ ੧੯੧੪ ਤਕ-ਹਿੱਸਾ ਲਿਆ। ਗਦਰ ਪਾਰਟੀ ਕਾਇਮ ਕਰਨ ਵਿਚ ਹਿੱਸਾ ਪਾਉਣ ਤੋਂ ਇਲਾਵਾ, ਉਨ੍ਹਾਂ ਨੇ ਇਤਨੇ ਥੋੜੇ ਅਰਸੇ ਵਿਚ ਆਪਣੀ ਲਿਖਤ, ਪਰ ਅਸਰ ਤਕਰੀਰਾਂ ਅਤੇ ਕਾਬਲੀਅਤ ਨਾਲ ਗਦਰ ਪਾਰਟੀ ਦਾ ਵਿਕਾਰ ਅਮਰੀਕਾ ਵਿਚ ਬਹੁਤ ਉੱਚਾ ਕਰ ਦਿੱਤਾ। ਉਨ੍ਹਾਂ ਦੀ ਕੁਰਬਾਨੀ ਦੀ ਸਪਿਰਟ ਅਤੇ ਉੱਚਾ ਆਚਰਨ ਹਰ ਇਕ ਸਾਥੀ ਵਿਚ ਉਤਸ਼ਾਹ ਭਰਦਾ, ਅਤੇ ਉਨ੍ਹਾਂ ਦੀ ਸਾਦਾ ਰਹਿਣੀ ਗਦਰ ਪਾਰਟੀ ਦੇ ਉਨ੍ਹਾਂ ਕਿਸਾਨ ਦੇਸ਼ ਭਗਤਾਂ ਲਈ ਵੀ ਇਕ ਨਮੂਨਾ ਸੀ ਜੋ ਸਖਤ ਜ਼ਿੰਦਗੀ ਦੇ ਆਦੀ ਸਨ। ਜੋ ਉਨ੍ਹਾਂ ਨੂੰ ਬਹੁਤ ਮਾਮੂਲੀ ਮਾਹਵਾਰੀ ਅਲਾਉਂਸ[3] ਜ਼ਾਤੀ ਖਰਚਾਂ ਵਾਸਤੇ ਮਿਲਦਾ, ਉਹ ਉਸ ਵਿਚੋਂ ਵੀ ਬਚਾ ਕੇ ਪਾਰਟੀ ਨੂੰ ਵਾਪਸ ਕਰਦੇ, ਅਤੇ ਕੇਵਲ ਕਪੜਿਆਂ ਦੇ ਇਕੋ ਸੂਟ ਨਾਲ ਗੁਜ਼ਾਰਾ ਕਰਦੇ । ਗਦਰ ਪਾਰਟੀ ਨਾਲ ਉਨ੍ਹਾਂ ਦਾ ਇਹ ਸੰਬੰਧ ਅਤੇ ਇਸ ਦੀ ਕੀਤੀ ਸੇਵਾ ਹਮੇਸ਼ਾਂ ਸਤਿਕਾਰ ਨਾਲ ਯਾਦ ਰੱਖੀ ਜਾਏਗੀ ਅਤੇ ਗਦਰ ਪਾਰਟੀ ਦੇ ਇਤਹਾਸ ਵਿਚ ਚਮਕਦੀ ਰਹੇਗੀ।

ਅੰਗਰੇਜ਼ੀ ਸਾਮਰਾਜੀ ਹਿੱਤਾਂ ਨੂੰ ਗਾਲਬਨ ਇਹ ਆਸ ਸੀ ਕਿ ਲਾ: ਹਰਦਿਆਲ ਦਾ ਗਦਰ ਪਾਰਟੀ ਨਾਲੋਂ ਸੰਬੰਧ ਟੁਟ ਜਾਣ ਨਾਲ, ਸਿਰ ਧੜ ਨਾਲੋਂ ਅੱਡ ਹੋ ਜਾਏਗਾ ਅਤੇ ਇਹ ਲਹਿਰ ਆਪਣੇ ਆਪ ਕਮਜ਼ੋਰ ਅਤੇ ਨਿਕੰਮੀ ਹੋ ਜਾਵੇਗੀ । ਜੇਕਰ ਲਹਿਰ ਦੀਆਂ ਨੀਹਾਂ ਡੂੰਘੀਆਂ ਅਤੇ ਚੌੜੀਆਂ ਨਾ ਹੁੰਦੀਆਂ, ਅਤੇ ਇਹ ਗਿਣਤੀ ਦੀਆਂ ਵਿਯੁੱਕਤੀਆਂ ਦੇ ਆਸਰੇ ਹੀ ਹੁੰਦੀ, ਤਾਂ ਹੋਣਾ ਵੀ ਇਵੇਂ ਹੀ ਚਾਹੀਦਾ ਸੀ । ਲਾ: ਹਰਦਿਆਲ ਦੀ, ਗਦਰ ਪਾਰਟੀ ਲਹਿਰ ਨਾਲ ਇਤਨੇ ਥੋੜੇ ਅਰਸੇ ਦੇ ਸੰਬੰਧ ਪਿਛੋਂ, ਇਤਨੀ ਜਲਦੀ ਅਮਰੀਕਾ ਤੋਂ ਰਵਾਨਗੀ ਸਚਮੁਚ ਹੀ ਲਹਿਰ ਦੀ ਨਿਗਰਤਾ ਦੀ ਇਕ ਵਡੀ ਪਰਖ ਸੀ । ਪਰ ਲਾ: ਹਰਦਿਆਲ ਦੇ ਚਲੇ ਜਾਣ ਨਾਲ ਲਹਿਰ ਵਿਚ ਕਮਜ਼ੋਰੀ ਨਾ ਆਈ[4]। ਗਦਰ ਪਾਰਟੀ ਲਹਿਰ ਨਾ ਕੇਵਲ ਇਸ ਪਰਖ ਵਿਚੋਂ ਸਾਬਤ ਨਿਕਲੀ, ਬਲਕਿ ਲਾ: ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਪਿਛੋਂ ਲਹਿਰ ਆਪਣੇ ਬੱਲ (momentum) ਨਾਲ ਹੀ ਤਰੱਕੀ ਕਰਦੀ ਗਈ। ਜਿਥੇ ‘ਗਦਰ’ ਪਹਿਲੋਂ ਸਿਰਫ ਉਰਦੂ ਅਤੇ ਗੁਰਮੁਖੀ ਵਿਚ ਛਪਦਾ, ਹੁਣ ਗੁਜਰਾਤੀ ਅਤੇ ਹਿੰਦੀ ਵਿਚ ਵੀ ਛਪਣ ਲਗ ਪਿਆ, ਅਤੇ ਇਸ ਦੀ ਇਸ਼ਾਇਤ ਦਿਨੋ ਦਿਨ ਵਧਦੀ ਗਈ। ਅਮਰੀਕਾ ਵਿਚ ਮੀਟਿੰਗਾਂ ਦੀ ਭਰਮਾਰ ਬਦਸਤੂਰ ਜਾਰੀ ਰਹੀ[5]।ਅਮਰੀਕਾ ਤੋਂ ਬਾਹਰ ਕੈਨੇਡਾ,ਮੈਕਸੀਕੋ, ਪਾਨਾਮਾ ਤੇ ਅਰਜਨਟਾਈਨ ਤੋਂ ਇਲਾਵਾ, “ਨਵੀਂ ਸ਼ਹਾਦਤ ਬਿਨਾਂ ਸ਼ੱਕ ਦੀ ਗੁੰਜਾਇਸ਼ ਦੇ ਇਹ ਸਾਬਤ ਕਰਦੀ ਹੈ ਕਿ ਅਮਰੀਕਾ ਵਿਚ ਇਕ ਵੇਰ ਸ਼ੁਰੂ ਹੋਣ ਉਤੇ, ਕਿ ਗਦਰ ਲਹਿਰ ਸਾਰੇ ਧੁਰ ਪੂਰਬ ਵਿਚ, ਜਿਥੇ ਕਿਤੇ ਵੀ ਹਿੰਦੀ ਅਕੱਠੇ ਰਹਿੰਦੇ ਸਨ, ਖਿਲਰ ਗਈ[6]। ਅਤੇ “ਬੀਜ ਜਿਹੜੇ ਉਹਨੇ (ਲਾ: ਹਰਦਿਆਲ) ਅਤੇ ਹੋਰਨਾਂ ਨੇ ਓਦੋਂ ਬੀਜੇ ਸਨ


  1. Rowlatt Report, p. 146.
  2. ਇਹ ਸਾਰਾ ਸਮਾਚਾਰ ਵੀ ਸ੍ਰੀ ਸੋਹਨ ਸਿੰਘ ‘ਤਕਨਾ’ ਦੇ ‘ਅਕਾਲੀ ਤੇ ਪ੍ਰਦੇਸੀ', (੨੨ ਅਪ੍ਰੈਲ, ੧੯੩੦) ਵਿਚ ਛਪੇ ਬਿਆਨ ਦੇ ਆਧਾਰ ਉਤੇ ਲਿਖਿਆ ਗਿਆ ਹੈ, ਕਿਉਂਕਿ ਗਦਰ ਪਾਰਟੀ ਲਹਿਰ ਸੰਬੰਧੀ ਚਲ ਮੁਕੱਦਮਿਆਂ ਵਿਚ ਇਸ ਬਾਰੇ ਕੋਈ ਜ਼ਿਕਰ ਨਹੀਂ।
  3. ਪਹਿਲੇ ਕੇਸ ਵਿਚ ਅਮਰ ਸਿੰਘ ਰਾਜਪੂਤ ਦੀ ਗਵਾਹੀ ਮੁਤਾਬਕ ੨੫ ਡਾਲਰ ਮਹੀਨਾ।
  4. Mandlay Case, Judgement, p. 32.
  5. First Case, The beginning of the cons-piracy and war, pp. 7-9.
  6. Second Case, Judgement, p. 23.