ਪੰਨਾ:ਗ਼ਦਰ ਪਾਰਟੀ ਲਹਿਰ.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਦੂਜੇ ਐਡੀਸ਼ਨ ਬਾਰੇ

“ਗਦਰ ਪਾਰਟੀ ਲਹਿਰ" ਦਾ ਇਹ ਦੂਜਾ ਐਡੀਸ਼ਨ ਹੈ। “ਪਹਿਲਾ ਐਡੀਸ਼ਨ 1955 ਵਿਚ ਛਪਿਆ ਸੀ। ਇਤਿਹਾਸਕਾਰਾਂ,ਆਲੋਚਕਾਂ ਤੇ ਪਾਠਕਾਂ ਨੇ ਪਹਿਲੇ ਐਡੀਸ਼ਨ ਦਾ ਜਿਹੜਾ ਸਵਾਗਤ ਕੀਤਾ ਉਸ ਦੇ ਕੁਝ ਨਮੂਨੇ "ਰੀਵੀਊ ਤੇ ਰਾਵਾਂ" ਦੀ ਸ਼ਕਲ ਵਿਚ ਇਥੇ ਦੇਣ ਦਾ ਮਾਣ ਪ੍ਰਾਪਤ ਕਰ ਰਹੇ ਹਾਂ।

ਪਹਿਲੇ ਵੀਹ ਪੰਨਿਆਂ ਨੂੰ ਛੱਡ ਕੇ ਬਾਕੀ ਪੰਨੇ ਜਿਉਂ ਦੀਆਂ ਤਿਉਂ ਤਸਵੀਰਾਂ ਲੈ ਕੇ ਇਕ-ਇਕ ਪੰਨੇ ਵਿਚ ਚਾਰ-ਚਾਰ ਕਰਕੇ ਛਾਪ ਰਹੇ ਹਾਂ। ਇਸ ਦਾ ਕਾਰਨ ਮੌਲਿਕ ਪੁਸਤਕ ਦੇ ਨੇੜੇ ਰਹਿ ਕੇ ਪੁਸਤਕ ਨੂੰ ਨਵਾਂ ਰੂਪ ਦੇਣਾ ਸੀ। ਆਸ ਹੈ ਕਿ ਪਾਠਕਾਂ ਨੂੰ ਇਹ ਤਰਤੀਬ ਪਸੰਦ ਆਵੇਗੀ।

ਪ੍ਰਕਾਸ਼ਕ