ਪੰਨਾ:ਗ਼ਦਰ ਪਾਰਟੀ ਲਹਿਰ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਹੀਨੇ ਪ੍ਰਕਾਸ਼ਤ ਕਰਦੀ, ਅਤੇ ਪਾਰਟੀ ਦੇ ਦਵੜ, ਪ੍ਰੈਸ ਅਤੇ ਅਖਬਾਰ ਵਿਚ ਜਾਂ ਪਾਰਟੀ ਦਾ ਹੋਰ ਕੰਮ ਕਰਨ ਵਾਲੇ ਵਰਕਰਾਂ ਨੂੰ ਤਨਖਾਹ ਨਹੀਂ ਸੀ ਮਿਲ ਸਕਦੀ । ਕੇਵਲ ਜ਼ਰੂਰਤ ਅਨੁਸਾਰ ਰੋਟੀ ਤੇ ਕਪੜਾ ਬਰਾਬਰੀ ਦੇ ਅਸੂਲਾਂ ਅਨੁਸਾਰ ਹਰ ਇਕ ਵਰਕਰ ਨੂੰ ਇਕੋ ਜਿਹਾ ਪਾਰਟੀ ਦੇ ਫੰਡ ਵਿਚੋਂ ਮਿਲ ਸਕਦਾ*। ਹਿੰਦੁਸਤਾਨ ਗਦਰ ਪਾਰਟੀ ਅਮਰੀਕਾ ਵਿਚ ਕਾਨੂੰਨੀ ਗਰਿਫਤ ਤੋਂ ਬਚਣ ਵਾਸਤੇ ਸੈਨਫ਼ਾਂਸਿਸਕੋ ਮੁਕੱਦਮੇਂ ਪਿਛੋਂ ਗਦਰ ਪਾਰਟੀ ਨੇ ਜੋ ਆਪਣਾ ਨਾਮ ਰਖ ਲਿਆ) ਨੇ ਜੋ ਸੰਨ ੧੯੨੮ ਵਿਚ ਆਪਣੀ ਬਣਤਰ ਦੇ ਨਿਯਮ ਛਾਪੇt, ਉਨਾਂ ਵਿਚ ਪਹਿਲੀ ਬਣਤਰ ਨਾਲੋਂ ਕਈ ਤਬਦੀਲੀਆਂ ਹੋਣਗੀਆਂ । ਪਰ ਉਨ੍ਹਾਂ ਵਿਚ ਵੀ ਦਰਜ ਹੈ ਕਿ ਗੁਪਤ ਕਮੀਸ਼ਨ ਤਿੰਨਾਂ ਮੈਂਬਰਾਂ ਦਾ ਹੋਵੇਗਾ, ਜਿਨ੍ਹਾਂ ਨੂੰ ਕੇਂਦਰੀ ਪੰਚਾਇਤ ਉਮਰ ਭਰ ਵਾਸਤੇ ਚੁਣੇਗੀ । ਇਹ ਕਮੀਸ਼ਨ ਕੇਂਦਰੀ ਪੰਚਾਇਤ ਨੂੰ ਹਰ ਸਾਲ ਰੀਪੋਰਟ ਕਰੇਗਾ ਕਿ ਸਾਲ ਵਿਚ ਕਿਤਨਾਂ ਰੁਪੱਧਾ ਖਰਚ ਹੋਇਆ। ਪਰ ਆਪਣੀਆਂ ਕਾਰਵਾਈਆਂ ਅਤੇ ਆਮਦਨ ਖਰਚ ਦੀ ਤਫਸੀਲ ਸਿਰਫ ਉਸ ਹਾਲਤ ਵਿਚ ਅਗੋਂ ਵਾਸਤੇ ਮੁਕੱਰਰ ਹੋਏ ਕਮੀਸ਼ਨ ਨੂੰ ਪੇਸ਼ ਕਰੇਗਾ, ਜਿਸ ਹਾਲਤ ਵਿਚ ਇਹ ਆਪ ਅਸਤੀਫਾ ਦੇ ਦੇਵੇ ਜਾਂ ਬਰਖਾਸਤ ਕਰ ਦਿਤਾ ਜਾਵੇ । ਇਸ ਤਰਾਂ ‘ਹਿੰਦੁਸਤਾਨ ਗਦਰ ਪਾਰਟੀ ਦੀ ਨਿਯਮਕ ਬਣਤਰ ਦਾ ਇਹ ਹਿੱਸਾ ਸ਼੍ਰੀ ਸੋਹਣ ਸਿੰਘ ‘ਭਕਨਾ’ ਵਲੋਂ ਦਿਤੀ ਗਈ ਗਦਰ ਪਾਰਟੀ ਦੇ ਕਮੀਸ਼ਨ ਦੀ ਬਣਤਰ ਨਾਲ ਮੁਖ ਰੂਪ ਵਿਚ ਮੇਲ ਖਾਂਦਾ ਹੈ ' ਗਦਰ ਪਾਰਟੀ ਦੇ ਨਿਯਮ ਉਪਨਿਯਮ ਉਪ੍ਰੋਕਤ ਸਨ ਜਾਂ ਹੋਰ, ਇਹ ਜਾਪਦਾ ਹੈ ਕਿ ਜਿਸ ਸਮੇਂ ਨਾਲ ਇਸ ਇਤਹਾਸ ਦਾ ਬਹੁਤਾ ਸੰਬੰਧ ਹੈ, ਉਸ ਸਮੇਂ ਗਦਰ ਪਾਰਟੀ ਦੀ ਜਥੇਬੰਦੀ ਨੂੰ ਚਲਾਉਣ ਵਿਚ ਨਿਯਮ ਉਪਨਿਯਮਾਂ ਦਾ ਉਹ ਹੱਥ ਨਹੀਂ ਸੀ ਜੋ ਅਮੂਮਨ ਜਥੇਬੰਦੀਆਂ ਨੂੰ ਚਲਾਉਣ ਵਿਚ ਇਨ੍ਹਾਂ ਦਾ ਹੋਇਆ ਕਰਦਾ ਹੈ। ਇਹ ਫਰਜ਼ ਕਰਨ ਦਾ ਇਕ ਕਾਰਨ ਤਾਂ ਇਹ ਹੈ ਕਿ ਜਿਸ ਕਿਸਾਨ ਅਨਸਰ ਦਾ ਗਦਰ ਪਾਰਟੀ ਵਿਚ ਜ਼ੋਰ ਸੀ, ਉਸ ਨੂੰ ਇਸ ਕਿਸਮ ਦਾ ਅਜੇ ਤਜਰਬਾ ਨਹੀਂ ਸੀ ਹੋਇਆ। ਪਰ ਇਸ ਤੋਂ ਵੀ ਵੱਡਾ ਕਾਰਨ (ਜੋ ਗਦਰ ਪਾਰਟੀ ਲਹਿਰ ਦੀ ਸਪਿਰਟ ਨੂੰ ਵੀ ਜ਼ਾਹਰ ਕਰਦਾ ਹੈ) ਇਹ ਸੀ ਕਿ ਗਦਰ ਪਾਰਟੀ ਲਹਿਰ ਵਿਚ ਹਿੱਸਾ ਲਣ ਵਾਲਿਆਂ ਵਿਚੋਂ ਬਹੁਤਿਆਂ ਵਿਚ, ਤੀਜੇ ਕਾਂਡ ਵਿਚ ਦਿਤੇ ਕਾਰਨਾਂ ਕਰਕੇ, ਆਪਣੇ ਦੇਸ ਨੂੰ ਆਜ਼ਾਦ ਕਰਾਉਣ ਲਈ ਅਸਾਧਾਰਨ ਕਿਸਮ ਦੀ ਤੀਬਰ ਲਗਨ ਲਗੀ ਹੋਈ ਸੀ । namerican Activities ਬਾਰੇ ਰੀਪੋਰਟ (ਛੰਨਾ ੨੧੪) ਵਿਚ ਹੀ ਦਰਜ ਹੈ ਕਿ ਗਦਰ ਪਾਰਟੀ ਦੇ ਮੈਂਬਰਾਂ ਵਿਚ ਇਕ ਦੂਜੇ ਲਈ ਅਤੇ ਪਾਰਟੀ ਲਈ ਫਰਮਾਂਬਰਦਾਰੀ ਕੁਟ ਕੁਟ ਕੇ ਭਰੀ ਹੋਈ ਸੀ । ਇਸ ਤੀਬਰ ਲਗਨ ਦੇ ਕਾਰਨ ਜਥੇਬੰਦੀ ਵਿਚ ਉਹਦੇ ਜਾਂ ਤਾਕਤ ਹਾਸਲ ਕਰਨ ਦੀ ਭਜ ਦੌੜ, ਜਾਂ ਉੱਕੀ ਨਹੀਂ ਸੀ ਜਾਂ ਬਹੁਤ ਦੱਬੀ ਹੋਈ ਸੀ । ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਖਿੱਚ ਨੇ ਇਤਨੀ ਇਕਸੁਰਤਾ ਪੈਦਾ ਕੀਤੀ ਹੋਈ ਸੀ ਕਿ ਨਿਯਮਾਂ ਉਪਨਿਯਮਾਂ ਦੀਆਂ ਬਰੀਕੀਆਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਸੀ ਪੈਂਦੀ। ਇਹ ਕੇਵਲ ਕਿਆਸ ਹੀ ਨਹੀਂ । ਗਦਰ ਪਾਰਟੀ ਲਹਿਰ ਦੇ ਅਮਲੀ ਤੌਰ ਉਤੇ ਫੇਲ ਹੋ ਜਾਣ ਅਤੇ ਪੰਡਤ ਰਾਮ ਚੰਦਰ ਪਸ਼ਾਵਰੀਆ ਦੇ ਦੌਰ ਸ਼ੁਰੂ ਹੋਣ ਵੇਲੇ ਤਕ, ਗਦਰ ਪਾਰਟੀ ਵਿਚ ਉਹਦਿਆਂ ਬਾਰੇ ਕਿਸੇ ਹੋਏ ਝਗੜੇ ਜਾਂ ਮੁਕਾਬਲੇ ਦਾ ਮੁਕੱਦਮਿਆਂ ਵਿਚ ਜ਼ਿਕਰ ਤਕ ਨਹੀਂ ਆਉਂਦਾ, ਹਾਲਾਂ ਕਿ ਗਦਰ ਪਾਰਟੀ ਅਤੇ ਧਾਰਮਕ ਸੰਸਥਾਵਾਂ ਵਿਚਕਾਰ ਮਾਮੂਲੀ ਮਾਮੂਲੀ ਹੋਏ ਝਗੜਿਆਂ ਦਾ ਜ਼ਿਕਰ ਆਉਂਦਾ ਹੈ । ਸਗੋਂ ਉਹਦੇਦਾਰੀਆਂ ਵਲ ਇਥੋਂ ਤਕ ਪਵ ਧਿਆਨ ਦਿੱਤਾ ਗਿਆ ਜਾਪਦਾ ਹੈ ਕਿ ਇਸ ਕਾਰਨ ਉਸ ਸਮੇਂ ਦੇ ਗਦਰ ਪਾਰਟੀ ਦੇ ਚੁਣੇ ਹੋਏ ਉਹਦੇਦਾਰਾਂ ਬਾਰੇ ਸਪੱਸ਼ਟ ਤੌਰ ਉਤੇ ਪਤਾ ਨਹੀਂ ਲਗ ਸਕਿਆ, ਅਤੇ ਇਸ ਬਾਰੇ ਨਿਰਣਾ ਕਰਨ ਲਈ ਕੁਝ ਅੰਦਾਜ਼ੇ ਅਤੇ ਅਨੁਮਾਨ ਦੀ ਓਟ ਲੈਣੀ ਪਈ ਹੈ। ਨਾ ਹੀ ਇਸ ਸਮੇਂ ਅੰਦਰ ਪਾਰਟੀ ਵਿਚ ਜ਼ਬਤ ਕਾਇਮ ਰੱਖਣ ਵਾਸਤੇ ਕੀਤੀ ਗਈ ਕਿਸੇ ਕਾਰਵਾਈ ਦੀ ਮਿਸਾਲ ਮਿਲ ਸਕੀ ਹੈ; ਹਾਲਾਂਕਿ ਗਦਰ ਪਾਰਟੀ ਦੇ ਇਨਕਲਾਬੀਆਂ ਦਾ ਹਿੰਦ ਵਿਚ ਕੀਤਾ ਕੰਮ ਇਸ ਕਿਸਮ ਦਾ ਸੀ ਅਤੇ ਇਤਨਾ ਖਤਰੇ ਵਾਲਾ ਸੀ, ਜੋ ਬਿਨਾਂ ਮੁਕੰਮਲ ਜ਼ਬਤ ਦੇ ਹੋ ਨਹੀਂ ਸੀ ਸਕਦਾ । ਇਸ ਤੋਂ ਬਿਨਾਂ ਅਮਰੀਕਾ ਤੋਂ ਹਿੰਦੁਸਤਾਨ ਨੂੰ ਆਉਂਦਿਆਂ ਹੋਇਆਂ ਰਸਤੇ ਵਿਚ ਅਤੇ ਹਿੰਦੁਸਤਾਨ ਵਿਚ ਆ ਕੇ, ਕੇਵਲ ਬਹੁਤ ਮਾਮੂਲੀ ਜਾਣ ਪਛਾਣ ਦੇ ਆਧਾਰ ਉਤੇ ਤੇ ਬਿਨਾਂ ਨਿਯਮਕ ਰਸਮਾਂ (Formalities) ਪੂਰੀ ਕੀਤਿਆਂ, ਹੋਰ ਇਨਕਲਾਬੀਆਂ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ ਗਿਆ । ਖਾਸ ਕਰ ਜਿਸਤਰ੍ਹਾਂ ਮੋਲਵੀ ਬਰਕੁਤੁਲਾ ਅਤੇ ਸ੍ਰੀ ਰਾਸ ਬਿਹਾਰੀ ਬੋਸ ਨੂੰ ਇਕਦੱਮ ਆਪਣੇ ਲੀਡਰ ਬਣਾ ਲਿਆ ਗਿਆ, ਉਸ ਤੋਂ ਵੀ ਇਹੋ ਜ਼ਾਹਰ ਹੁੰਦਾ ਹੈ ਕਿ ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਵਾਲਿਆਂ ਵਿਚ ਜ਼ਬਤ, ਏਕਤਾ ਅਤੇ ਇਕਸੁਰਤਾ ਕਾਇਮ ਰੱਖਣ ਵਿਚ ਨਿਯਮਕ ਬੰਧਨਾਂ ਅਤੇ ਆਸਰਿਆਂ ਦੀ ਬਜਾਏ ਇਨਕਲਾਬੀ ਤੀਬਰ ਲਗਨ ਦਾ ਵਧੇਰੇ ਹੱਥ ਸੀ। ਅਕਾਲੀ ਤੇ ਪੁਦੇਸੀਂ , ੧੮ ਅਪ੍ਰੈਲ ਸੰਨ ੧੯੩੦ ਦਾ ਪਰਚਾ । The United States of India, March 1928 (Published by the Hindustan Ghadr Party, U.S.A.) 'Unamerican Activities yra atuaz (us ੨੧੫ ਵਿਚ ਤਾਂ ਇਥੋਂ ਤਕ ਲਿਖਿਆ ਹੈ ਕਿ ਸੰਨ ੧੯੧੭ ਤੋਂ ਪਹਿਲੋਂ ਗਦਰ ਪਾਰਟੀ ਇਕ ਦਿਲੀ ਜਿਹੀ ਜਥੇਬੰਦੀ ਸੀ, ਜਿਸ ਦੇ ਬਾਕਾਇਦਾ ਨਿਯਮ ਉਪਨਿਯਮ ਅਤੇ ਮੈਂਬਰ ਨਹੀਂ ਸਨ। ਇਹ ਰਾਏ ਅਮਰੀਕਨ ਜਥੇਬੰਦੀਆਂ ਦੇ ਦਸਤੂਰ ਦੇ ਪੈਮਾਨੇ ਨੂੰ ਸਾਹਮਣੇ ਰਖਕੇ ਪੇਸ਼ ਕੀਤੀ ਗਈ ਜਾਪਦੀ ਹੈ। ਇਹ ਠੀਕ ਹੈ ਕਿ ਸੰਨ ੧੯੧੭ ਤੋਂ ਪਹਿਲੋਂ ਗਦਰ ਪਾਰਟੀ ਰਜਿਸਟਰਡ ਜਥੇਬੰਦੀ ਨਹੀਂ ਸੀ, ਪਰ ਇਸ ਦਾ ਇਹ ਭਾਵ ਨਹੀਂ ਕਿ ਗਦਰ ਪਾਰਟੀ ਦੇ ਨਿਯਮ ਉਪਨਿਯਮ ਜਾਂ ਮੈਂਬਰ ਉੱਕਾ ਨਹੀਂ ਸਨ ਹੋ ਸਕਦੇ | ਅਮਰੀਕਾ ਅਤੇ ਅਮਰੀਕਾ ਤੋਂ ਬਾਹਰ ਗਦਰ ਪਾਰਟੀ ਦੀਆਂ ਬਾਕਾਇਦਾ ਸ਼ਾਖਾਂ ਸਨ (First Cale, The beginning of the conspiracy and war, p. 5); ਅਤੇ ਬੀ ਸੋਹਨ ਸਿੰਘ 'ਸ਼ਕ ਤੋਂ ਇਲਾਵਾ ਉਸ ਸਮੇਂ ਗਦਰ ਪਾਰਟੀ ਵਿਚ ਹਿੱਸਾ ਲੈਣ ਵਾਲੇ ਅਤੇ ਐਸ ਸਮੇਂ ਮੌਜੂਦ ਸਭ ਉਘੇ ਮੈਂਬਰ ਇਸ ਬਾਰੇ ਊਤਵਿਕ ਹਨ ਕਿ ਅਮਰੀਕਾਂ ਵਿਚ ਗਦਰ ਪਾਰਟੀ . ਦੇ ਮੈਂਬਰ ਸਨ ਅਤੇ ਗਦਰ ਪਾਰਟੀ ਦੀਆਂ ਬਾਕਾਇਦਾ ਮੀਟਿੰਗਾਂ ਹੁੰਦੀਆਂ। | ਅਠਵੇਂ ਕਾਂਡ ਵਿਚ ਜਿਵੇਂ ਦੱਸਿਆ ਜਾ ਚੁੱਕਾ ਹੈ, ਗਦਰ ਪਾਰਟੀ ਲਹਿਰ ਨੂੰ ਸ਼ਕਲ ਦੇਣ ਅਤੇ ਇਸ ਦੇ ਮੰਤਵਾਂ ਨੂੰ ਪ੍ਰਚਾਰਨ ਲਈ ਅਮਰੀਕਾ ਅਤੇ ਅਮਰੀਕਾ ਤੋਂ ਬਾਹਰ ਸਭ ਤੋਂ ਵੱਡਾ ਅਮਲੀ ਕਦਮ ‘ਗਦਰ' ਅਖਬਾਰ ਸੀ । ਪਰ ਅਮਰੀਕਾ ਵਿਚ ਗਦਰ ਪਾਰਟੀ ਲਹਿਰ ਨੂੰ ਜਥੇਬੰਦ ਕਰਨ ਵਾਸਤੇ ਮੀਟਿੰਗਾਂ ਅਤੇ ਜਲਸੇ ਵੀ ਕੀਤੇ ਗਏ, ਅਤੇ ਜਾਤੀ ਮੇਲ ਮਿਲਾਪ ਤੋਂ ਵੀ ਕੰਮ ਲਿਆ ਗਿਆ । ਇਹ ਮੀਟਿੰਗਾਂ ਦਸੰਬਰ ੧੯੧੩ ਤੋਂ ਅਗੱਸਤ ੧੯੧੪ ਤਕ ਲਗਾਤਾਰ ਹੁੰਦੀਆਂ ਰਹੀਆਂ, ਅਤੇ ਇਨ੍ਹਾਂ ਦੇ ਜੋ ਅੰਤਿਕਾ ਨੰ: ੧॥ Digitized by Panjab Digital Library www.Panjabdigi.org