________________
ਹਾਲਾਤ ਪਹਿਲੇ ਮੁਕੱਦਮੇ ਦੇ ਫੈਸਲੇ ਵਿਚ ਦਰਜ ਹਨ*, ਉਨਾਂ ਵਿਚੋਂ ਕੁਝ ਹੇਠਾਂ ਦਿੱਤੇ ਜਾਂਦੇ ਹਨ, ਕਿਉਂਕਿ ਇਹ ਉਸ ਵੇਲੇ ਦੇ ਗਦਰ ਪਾਰਟੀ ਲਹਿਰ ਦੇ ਤਾਅ (Tempo) ਤੇ ਵਾਯੂਮੰਡਲ ਨੂੰ ਵੀ ਘੱਟ ਕਰਦੇ ਹਨ। ਹਿੰਦੀ ਐਸੋਸੀਏਸ਼ਨ ਦੀ ਸਰਪਰੱਸਤੀ ਹੇਠ ੩੧ ਦਸੰਬਰ ੧੯੧੩ ਨੂੰ ਸੈਕਰੇਮੇਂਟੋ ਵਿਚ ਪਬਲਕ ਮੀਟਿੰਗ ਕੀਤੀ ਗਈ। ਕਵਿਤਾ ਪੜੀਆਂ ਗਈਆਂ ਅਤੇ ਤਸ਼ੱਦਦ ਵਾਲੇ ਅਤੇ ਰਾਜ ਵਿਧਰੋਹੀ ਲੈਕਚਰ ਕੀਤੇ ਗਏ । ਲੈਂਟਰਨ ਸਲਾਈਡਾਂ ਰਾਹੀਂ ਮਸ਼ਹੂਰ ਰਾਜ ਵਿਧਰੋਹੀਆਂ ਦੀਆਂ ਤਸਵੀਰਾਂ ਵਿਖਾਈਆਂ ਗਈਆਂ, ਇਨਕਲਾਬੀ ਤਰੀਕਾਕਾਰ ਵਖਾਏ ਗਏ, ਅਤੇ “ਅੰਤ ਵਿਚ ਹਰਦਿਆਲ ਨੇ ਉਨਾਂ ਨੂੰ ਦਸਿਆ ਕਿ ਜਰਮਨੀ ਇੰਗਲਸਤਾਨ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ ਅਤੇ ਆਉਣ ਵਾਲੇ ਇਨਕਲਾਬ ਲਈ ਹਿੰਦ ਜਾਣ ਦਾ ਸਮਾਂ ਹੈ। | ਪਹਿਲੀ ਫਰਵਰੀ ੧੯੧੪ ਨੂੰ ਬਰਕਲੇ ਮੀਟਿੰਗ ਹੋਈ ਜਿਸ ਨੂੰ ਹਰਦਿਆਲ ਅਤੇ ਓਵਨ (Owen) ਨਾਮੀਂ ਇਕ ਅਮਰੀਕਨ ਅਨਾਰਕਿਟ ਨੇ ਸੰਬੋਧਨ ਕੀਤਾ। ੧੫ ਫਰਵਰੀ ੧੯੧੪ ਨੂੰ ਸਟਾਕਟਨ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਹਾਜ਼ਰੀ ਬਹੁਤ ਸੀ । “ਇਕ ਝੰਡਾ ਲਹਿਰਾਇਆ ਗਿਆ ਅਤੇ ਅੰਗਰੇਜ਼ਾਂ ਦਾ ਖੁਰਾ ਖੋਜ ਮਿਟਾ ਦੇਣ ਦੀਆਂ ਕਸਮਾਂ ਖਾਧੀਆਂ ਗਈਆਂ । ਉਸ ਵੇਲੇ ਤੋਂ ਸਾਰਿਆਂ ਨੇ ਆਪਣੀ ਕਮਾਈ ਗਦਰ ਦੇ ਕੰਮ ਲਈ ਅਰਪਣ ਕਰਨ 'ਦੇ ਬਚਨ ਦਿਤੇ.........ਇਸ ਦੇ ਮਗਰੋਂ ਅਗਲੇ ਦਿਨ ਇਕ ਹੋਰ ਮੀਟਿੰਗ ਹੋਈ, ਜਿਥੇ ਅਗੇ ਵਰਗੀਆਂ ਕਸਮਾਂ ਖਾਧੀਆਂ ਗਈਆਂ, ਲੈਕਚਰ ਹੋਏ ਅਤੇ ਸਾਰੇ ਅਮਰੀਕਾ ਵਿਚ ਜੰਗ ਦਾ ਐਲਾਨ ਕਰਨ ਵਾਸਤੇ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ ।” ਸੈਕਰੇਮੈਂਟੋ ਵਿਚ ੪ ਮਾਰਚ ੧੯੧੪ ਨੂੰ ਪ੍ਰਧਾਨ ਹਿੰਦੀ ਐਸੋਸੀਏਸ਼ਨ ਨੇ ਇਕ ਹੋਰ ਮੀਟਿੰਗ ਕੀਤੀ, “ਜਿਥੇ ਉਤਸ਼ਾਹ ਭਰਪੂਰ ਸੋਤਾਗਨਾਂ ਨੂੰ ਗਦਰ ਕਰਨ ਦਾ ਪ੍ਰਚਾਰ ਕੀਤਾ ਗਿਆ ਅਤੇ ਉਨਾਂ ਇਸ ਵਿਚ ਸ਼ਾਮਲ ਹੋਣ ਦਾ ਬਚਨ ਦਿਤਾ। ਸੈਨਵਾਂਸਿਸਕੋ ੨੫ ਮਾਰਚ ੧੯੧੪ ਨੂੰ ਹੋਈ ਮੀਟਿੰਗ ਵਿਚ, “ਹਰਦਿਆਲ ਦੀ ਜਲਦੀ ਹੋਣ ਵਾਲੀ ਹਿਰਾਸਤ ਬਾਰੇ ਅਮਰੀਕਨਾਂ ਅਤੇ ਹਿੰਦੀਆਂ ਨੇ ਤਸ਼ੱਦਦ ਭਰੀਆਂ ਤਕਰੀਰਾਂ ਕੀਤੀਆਂ । ਹਰਦਿਆਲ ਨੇ ਨਾਲ ਲਗਵਾਂ ਇਹ ਵੀ ਐਲਾਨ ਕੀਤਾ ਕਿ ਉਹ ਜਰਮਨੀ ਜਾਵੇਗਾ ਅਤੇ ਹੋਣ ਵਾਲੇ ਗਦਰ ਲਈ ਉੱਥੇ ਤਿਆਰੀ ਕਰੇਗਾ। | ਮਾਰਚ ੧੯੧੪ ਵਿਚ ਅਸਟੋਰੀਆ ਵਿਚ, ਇਕ ਛੋਟੀ ਜਿਹੀ ਆਪਣੀ ਹੀ ਸੁਸਾਇਟੀ ਬਣਾਈ ਗਈ ਜਿਸ ਦਾ ਪ੍ਰਧਾਨ ਕੇਸਰ ਸਿੰਘ ਸੀ, ਅਤੇ ਜਿਸ ਦਾ ਮੰਤਵ ਸਰਕਾਰ ਨੂੰ ਉਲਟਾਉਣਾ ਅਤੇ ਗਦਰ ਦੀ ਸਿਖਿਆ ਨੂੰ ਅਮਲੀ ਜਾਮਾ ਪਹਿਨਾਉਣਾ ਸੀ.....ਸਾਰਿਆਂ ਨੇ ਕਸਮਾਂ ਖਾਧੀਆਂ ਕਿ ਓਹ ਇਨਕਲਾਬ ਸ਼ੁਰੂ ਕਰਨ ਦੀ ਖਾਤਰ ਵਾਪਸ ਹਿੰਦਸਤਾਨ ਜਾਣਗੇ । ੭ ਜੂਨ ੧੯੧੪ ਨੂੰ ਅਸਟੋਰੀਆ ਇਕ ਹੋਰ ਵਡੀ ਮੀਟਿੰਗ ਹੋਈ। ਭਗਵਾਨ ਸਿੰਘ, ਬਰਕਤਲਾ ਅਤੇ ਸੋਹਣ ਸਿੰਘ ਨੇ ਤਸ਼ੱਦਦ ਭਰੀਆਂ ਤਕਰੀਰਾਂ ਕੀਤੀਆਂ । “ਅਤੇ ਇਨ੍ਹਾਂ ਵਿਚ ਹਰ ਇਕ ਨੇ ਸੋਹਾਗਨਾਂ ਨੂੰ ਮਸ਼ਵਰਾ ਦਿਤਾ ਕਿ ਹਿੰਦੁਸਤਾਨ ਜਲਦੀ ਵਾਪਸ ਜਾਣ ਅਤੇ ਗਦਰ ਸ਼ੁਰੂ ਕਰਨ ਦਾ ਇਹ ਸਮਾਂ ਹੈ ........ਸ਼ੂਗਨ ਫਿਰ ੮ ਤੇ ੯ ਜੂਨ ਨੂੰ ਅਕੱਠੇ ਹੋਏ ਅਤੇ
- First Cuse, The beginning of the cons piracy and war, pp. 5-6.
ਆਉਣ ਵਾਲੇ ਗਦਰ ਵਿਚ ਲੜ ਮਰਨ ਦੀਆਂ ਕਸਮਾਂ ਚੁਕੀਆਂ । ੨੩ ਜੂਨ ੧੯੧੪ ਨੂੰ ਪੋਰਟਲੈਂਡ ਦੀ ਮੀਟਿੰਗ ਨੂੰ ਬੈਂਡ ਵਾਜੇ ਅਤੇ ਜਲੂਸ ਨਾਲ ਸ਼ੁਰੂ ਕੀਤਾ ਗਿਆ । “ਸੋਹਾਗਨਾਂ ਨੇ ਆਉਣ ਵਾਲੇ ਗਦਰ ਵਿਚ ਸ਼ਾਮਲ ਹੋਣ ਦੀਆਂ ਕਸਮਾਂ ਚੁਕੀਆਂ । ਮੁਹੰਮਦ ਦੀਨ ਸਭਾ-ਪਤਿ ਸੀ ਅਤੇ ਕੌਮਾਂ ਗਾਟਾ ਮਾਰੂ ਦੀ ਰੁਕਾਵਟ ਸਾਹਮਣੇ ਵਡਾ ਮਸਲਾ ਸੀ। “੩ ਜੁਲਾਈ (੧੯੧੪) ਨੂੰ ਸਟਾਕਟਨ ਇਕ ਬਹੁਤ ਵਡੀ ਮੀਟਿੰਗ ਕੀਤੀ ਗਈ ।200 ਤੋਂ ਵੱਧ ਹਿੰਦੀ ਹਾਜ਼ਰ ਸਨ, ਅਤੇ ਇਕੱਤਤਾ ੯ ਵਜੇ ਸਵੇਰ ਤੋਂ ਰਾਤ ਦੇ ਸਾਢੇ ਬਾਰਾਂ ਵਜੇ ਤਕ ਜੁੜੀ ਰਹੀ, ਅਤੇ ਕੈਨੇਡਾ ਅਤੇ ਮੈਕਸੀਕੋ ਦੇ ਹਿੰਦੀ ਇਸ ਵਿਚ ਸ਼ਾਮਲ ਹੋਏ। | ਮੀਟਿੰਗਾਂ ਤੋਂ ਇਲਾਵਾ ਕੈਲੇਫੋਰਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਸ਼ਾਖਾਂ ਕਾਇਮ ਕਰਨ ਖਾਤਰ ਫਰਵਰੀ ੧੯੧੪ ਵਿਚ ਸਟਾਕਟਨ ਵਿਚ ਇਕ ਕਮੇਟੀ ਬਣਾਈ ਗਈ, ਅਤੇ ਮਾਰਚ ੧੯੧੪ ਵਿਚ ਇਸ ਦੇ ਪ੍ਰਧਾਨ ਨੇ ਦੌਰਾ ਸ਼ੁਰੂ ਕਰ ਦਿੱਤਾ*। ਹੋਰ ਕਈ ਲੀਡਰ ਵੀ ਹੁੰਦੀਆਂ ਨਾਲ ਜ਼ਾਤੀ ਮੇਲ ਮਿਲਾਪ ਕਰਨ ਲਗ ਪਏ। ਸੋਹਣ ਸਿੰਘ, ਪ੍ਰਧਾਨ ਗਦਰ ਪਾਰਟੀ, ਨੇ ਪਾਰਟੀ ਦੀ ਜਥੇਬੰਦੀ ਕਰਨ ਖਾਤਰ ਕੈਲੇਫੋਰਨੀਆ ਵਿਚ ਆਪਣੇ ਕੀਤੇ ਦੌਰੇ ਨੂੰ “ਅਕਾਲੀ ਤੇ ਦੇਸੀਂ ਅਖਬਾਰ ਵਿਚ ਬਿਆਨ ਕੀਤਾ ਹੈ, ਜਿਸ ਦੀ ਤਫਸੀਲ ਵਿਚ ਪੈਣ ਦੀ ਲੋੜ ਨਹੀਂ। | ਅਮਰੀਕਾ ਤੋਂ ਬਾਹਰ, “ਗਦਰ' ਅਖਬਾਰ ਤੋਂ ਇਲਾਵਾ, ਗਦਰ ਪਾਰਟੀ ਲਹਿਰ ਜਥੇਬੰਦ ਕਰਨ ਦਾ ਕੰਮ ਬਹੁਤਾ ਚਿੱਠੀਆਂ ਦੁਪੱਠੀਆਂ ਰਾਹੀਂ ਕੀਤਾ ਗਿਆ । ਕੈਨੇਡਾ ਵਿਚ ਤਾਂ ਕਿਸੇ ਪ੍ਰੇਰਨਾ ਦੀ ਵੀ ਲੋੜ ਨਹੀਂ ਸੀ, ਕਿਉਂਕਿ ਜਿਵੇਂ ਚੌਥੇ ਕਾਂਡ ਵਿਚ ਦਸਿੱਆ ਜਾ ਚੁਕਾ ਹੈ, ਗਦਰ ਪਾਰਟੀ ਲਹਿਰ ਦਾ ਮੁਢ ਓਥੇ ਬੱਝਾ। ‘ਦੀ ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ' ਦੇ ਨਾਮ ਤੋਂ ਹੀ ਜ਼ਾਹਰ ਹੈ ਕਿ ਗਦਰ ਪਾਰਟੀ ਅਮਰੀਕਾ ਅਤੇ ਕੈਨੇਡਾ ਦੇ ਹਿੰਦੀਆਂ ਦੀ ਸਾਂਝੀ ਜਥੇਬੰਦੀ ਸੀ, ਭਾਵੇਂ ਇਹ ਪਤਾ ਨਹੀਂ ਕਿ ਕੈਨੇਡਾ ਸਰਕਾਰ ਦੀ ਵਿਰੋਧਤਾ ਦੇ ਕਾਰਨ ਕੈਨੇਡਾ ਵਿਚ ਪ੍ਰਗੱਟ ਤੌਰ ਉੱਤੇ ਗਦਰ ਪਾਰਟੀ ਦੀ ਮੁਕਾਮੀ ਸ਼ਾਖ ਕਾਇਮ ਹੋ ਸਕੀ ਜਾਂ ਨਾ। ਪਰ ਹਿੰਦ ਨੂੰ ਆਜ਼ਾਦ ਕਰਾਉਣ ਖਾਤਰ ਗਦਰ ਪਾਰਟੀ ਦੀ ਮੁਹਿੰਮ ਜਾਰੀ ਹੋਣ ਉਤੇ, ਕੈਨੇਡਾ ਦੇ ਹਿੰਦੀ, ਇਨਕਲਾਬੀ ਇਸ ਵਿਚ ਸੁਤੇ ਸਿਧ ਇਸਤਰ੍ਹਾਂ ਸ਼ਾਮਲ ਹੋ ਗਏ ਜਿਵੇਂ ਕਿ ਉਨਾਂ ਦੀ ਇਹ ਆਪਣੀ ਹੀ ਰਚਨਾਂ ਸੀ। ਅਮਰੀਕਾ ਦੇ ਹਿੰਦੀ ਕਾਮਿਆਂ ਵਾਂਗੂੰ ਕੈਨੇਡਾ ਦੇ ਹਿੰਦੀ ਕਾਮਿਆਂ ਦਾ ਇਨਕਲਾਬੀ ਉਭਾਰ ਵੀ ਹਾਲਾਤ ਦੀ ਪ੍ਰੇਰਨਾ ਹੇਠ ਸੈਸਿਤ ਉਭਾਰ ਸੀ, ਇਸ ਕਰਕੇ ਉਥੋਂ ਦੀ ਲਹਿਰ ਵੀ ਇਕੜ ਦੁਕੜ ਵਿਯੁੱਕਤੀਆਂ ਦੇ ਆਸਰੇ ਨਹੀਂ ਸੀ । ਪਰ ਫਿਰ ਵੀ ਸ੍ਰੀ ਬਲਵੰਤ ਸਿੰਘ ‘ਗਰੰਥੀ ਅਤੇ ਸ੍ਰੀ ਭਾਗ ਸਿੰਘ ਦਾ ਨਾਮ ਖਾਸ ਜ਼ਿਕਰ ਯੋਗ ਹੈ, ਕਿਉਂਕਿ ਉਨ੍ਹਾਂ ਨੇ ਕੈਨੇਡਾ ਵਿਚਲੀ ਹਿੰਦੀਆਂ ਦੀ ਇਨਕਲਾਬੀ ਲਹਿਰ ਵਿਚ ਵੱਧ ਚੜਕੇ ਹਿੱਸਾ ਪਾਇਆ*।
- First Case, The beginning of the conspiracy and war, p. 5.
tibid. ਅਕਾਲੀ ਤੇ ਦੇਸੀ, ਪਹਿਲੀ, ਦੂਜੀ ਅਤੇ ਤੀਜੀ ਮਈ ੧੯੩੦ ਦੇ ਪਰਚੇ । ਕੈਨੇਡਾ ਵਿਚ ਹਿੰਦੀਆਂ ਦੀ ਲਹਿਰ ਵਿਚ ਉਘਾ ਹਿੱਸਾ ਲੈਣ ਵਾਲੀਆਂ ਵਿਧੱਕਤੀਆਂ ਦਾ ਜ਼ਿਕਰ ਚੌਥੇ ਕਾਂਡ ਵਿਚ ਆ ਚੁਕਾ ਹੈ । ਮੀਟਿੰਗ ਹੋਨ ੧੯੧੫ਸਤਾਨ ਜਾਣ ਇਨਕਲਾਉਣਾ Digited by Raja Digital Library www. horg