|
ਇਨ੍ਹਾਂ ਤੋਂ ਇਲਾਵਾ ਸ਼੍ਰੀ ਸੋਹਨ ਲਾਲ ‘ਪਾਥਕ’, ਸ਼੍ਰੀ ਕਪੂਰ ਸਿੰਘ ਅਤੇ ਸ਼੍ਰੀ ਹਰਦਿਤ ਸਿੰਘ ਨੇ ਬਰਮਾ ਸਿਆਮ ਦੀ ਮੁਹਿੰਮ ਵਿਚ ਉਘਾ ਹਿੱਸਾ ਲਿਆ, ਅਤੇ ਸ਼੍ਰੀ ਗਾਂਧਾ ਸਿੰਘ ਨੇ ਹਿੰਦ ਵਿਚਲੀਆਂ ਇਨਕਲਾਬੀ ਸਰਗਰਮੀਆਂ ਵਿਚ। ਅਮਰੀਕਾ ਅਤੇ ਕੈਨੇਡਾ ਤੋਂ ਬਾਹਰ ਹੋਰ ਕਈ ਟਾਪੂਆਂ ਵਿਚ ਵੀ ਗਦਰ ਪਾਰਟੀ ਦੀਆਂ ਸ਼ਾਖਾਂ ਸਨ, ਪਰ ਗਦਰ ਪਾਰਟੀ ਲਹਿਰ ਦੇ ਅਮਰੀਕਨ ਦੀਪ ਤੋਂ ਬਾਹਰ ਵਡੇ ਦੋ ਅੱਡੇ ਸ਼ੰਘਾਈ (ਚੀਨ) ਅਤੇ ਮਨੀਲਾ (ਫਿਲਪਾਈਨ) ਸਨ। ਪਿਛੋਂ ਆਕੇ ਸਿਆਮ (ਥਾਈਲੈਂਡ) ਵੀ ਗਦਰ ਪਾਰਟੀ ਲਹਿਰ ਦੀ ਮੁਹਿੰਮ ਦਾ ਖਾਸਾ ਵਡਾ ਸੈਂਟਰ ਬਣ ਗਿਆ, ਅਤੇ ਇਸ ਦੇ ਮੁਕਾਮੀਂ ਲੀਡਰ ਸ਼੍ਰੀ ਅਮਰ ਸਿੰਘ ‘ਐਨਜੀਨੀਅਰ' ਅਤੇ ਸ਼੍ਰੀ ਬੁਢਾ ਸਿੰਘ ਬੰਗਕੋਕ ਵਾਲੇ ਸਨ, ਪਰ ਇਸ ਦੀ ਪਹਿਲ ਅਤੇ ਅਗਵਾਈ ਬਹੁਤੀ ਅਮਰੀਕਾ ਅਤੇ ਕੈਨੇਡਾ ਤੋਂ ਆਏ ਗਦਰੀ ਇਨਕਲਾਬੀਆਂ ਦੇ ਹੱਥ ਸੀ। ਸ਼ੰਘਾਈ ਅਤੇ ਮਨੀਲਾ ਵਿਚ ਗਦਰ ਪਾਰਟੀ ਲਹਿਰ ਦੀ ਸ਼ਕਲ ਅਮਰੀਕਾ ਅਤੇ ਕੈਨੇਡਾ ਦੀ ਲਹਿਰ ਨਾਲੋਂ ਕੁਝ ਵਖਰੀ ਕਿਸਮ ਦੀ ਸੀ। ਇਨ੍ਹਾਂ ਥਾਵਾਂ ਦੇ ਹਾਲਾਤ ਵਖਰੇ ਹੋਣ ਦੇ ਕਾਰਨ, ਜਾਂ ਇਥੇ ਹਿੰਦੀਆਂ ਦੀ ਘਟ ਗਿਣਤੀ ਹੋਣ ਕਰਕੇ, ਇਥੋਂ ਦੀ ਗਦਰ ਪਾਰਟੀ ਲਹਿਰ ਦੀ ਸ਼ਕਲ ਹਿੰਦੀਆਂ ਦੇ ਆਮ ਜਨਤਕ ਉਭਾਰ ਦੀ ਘਟ ਜਾਪਦੀ ਹੈ, ਅਤੇ ਕਈ ਇਕ ਵਿਯੱਕੜੀਆਂ ਦਾ ਪਾਇਆ ਹਿੱਸਾ ਮੁਕਾਬਲਤਨ ਵਧੇਰੇ ਉਘਾ ਦਿਸਦਾ ਹੈ। ਸ਼ੰਘਾਈ ਵਿਚ ਗਦਰ ਪਾਰਟੀ ਲਹਿਰ ਦੇ ਮੋਢੀ ਸ਼੍ਰੀ ਨਿਧਾਨ ਸਿੰਘ ‘ਚੁਘਾ' ਸਨ, ਜਿਨ੍ਹਾਂ ਬਾਰੇ ਪਹਿਲੇ ਮੁਕੱਦਮੇਂ ਦੇ ਜੱਜਾਂ ਲਿਖਿਆ [1]ਕਿ, “ਹੁਣ ਵਾਲੇ ਮੁਕੱਦਮੇਂ ਦੇ ਬਹੁਤ ਜ਼ਰੂਰੀ ਮੁਲਜ਼ਮਾਂ ਵਿਚੋਂ ਇਕ ਹੈ ਜਿਸ ਵਿਰੁਧ ਮਸਾਲਾ ਕੇਵਲ ਕਰਤਾਰ ਸਿੰਘ ਨਾਲੋਂ ਦੂਸਰੇ ਦਰਜੇ ਉਤੇ ਹੈ ...........ਸਾਡੀ ਰਾਏ ਵਿਚ ਇਹ ਪੂਰੀ ਤਰ੍ਹਾਂ ਸਾਬਤ ਹੋ ਚੁਕਾ ਹੈ ਕਿ ਇਹ ਮੁਲਜ਼ਮ ਨਿਹਾਇਤ ਹੀ ਜ਼ਿਆਦਾ ਖਤਰਨਾਕ ਅਪਰਾਧੀ ਹੈ ਅਤੇ ਸਭ ਤੋਂ ਵੱਧ ਅਤੇ ਜ਼ਰੂਰੀ ਦੋਸ਼ੀਆਂ ਵਿਚੋਂ ਇਕ। ਗਦਰ ਪਾਰਟੀ ਲਹਿਰ ਦੇ ਮਸ਼ਹੂਰ ਇਨਕਲਾਬੀ ਡਾਕਟਰ ਮਥਰਾ ਸਿੰਘ ਅਤੇ ਇਨ੍ਹਾਂ ਦੇ ਨਾਲ ਸ਼੍ਰੀ ਗੁਜਰ ਸਿੰਘ ‘ਭਕਨਾ' ਵੀ ਪਹਿਲਾਂ ਸ਼ੰਘਾਈ ਸਨ, ਪਰ ਇਨ੍ਹਾਂ ਦੋਹਾਂ ਵਧੇਰੇ ਉੱਘਾ ਹਿੱਸਾ ਹਿੰਦ ਵਿਚ ਆ ਕੇ ਲਿਆ। ਮਨੀਲਾ ਵਿਚ ਗਦਰ ਪਾਰਟੀ ਲਹਿਰ ਦੇ ਬੀਜ ਸ਼੍ਰੀ ਗੁਰੂ ਦੱਤ ਕੁਮਾਰ (ਜੋ ਅਮਰੀਕਾ ਵਿਚ ਬਾਬੂ ਤਾਰਕਾ ਨਾਥ ਦਾਸ ਅਤੇ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ ਨਾਲ ਮਿਲ ਕੇ ਗਦਰ ਪਾਰਟੀ ਬਣਨ ਤੋਂ ਪਹਿਲੋਂ ਇਕ ਅਖਬਾਰ ਕਢਿਆ ਕਰਦੇ ਸਨ, ਅਤੇ ਜੋ ਸਿਹਤ ਖਰਾਬ ਹੋਣ ਦੇ ਕਾਰਨ ਮਨੀਲਾ ਆ ਗਏ ਸਨ) ਨੇ ਸੰਨ ੧੯੧੪ ਵਿਚ ਬੀਜ ਬੀਜੇ। ਸ਼੍ਰੀ ਗੁਰੂ ਦੱਤ ਕੁਮਾਰ ਸਿਹਤ ਦੀ ਖਰਾਬੀ ਦੇ ਕਾਰਨ ਮਨੀਲਾ ਤੋਂ ਵੀ ਜਲਦੀ ਚਲੇ ਗਏ, ਪਰ ਉਨ੍ਹਾਂ ਦੇ ਜਾਣ ਤੋਂ ਪਹਿਲੋਂ ਮਨੀਲਾ ਵਿਚ ਇਨਕਲਾਬੀਆਂ ਦੀ ਇਕ ਜਥੇਬੰਦੀ ਬਣ ਗਈ ਸੀ, ਜਿਸ ਦੇ ਪ੍ਰਧਾਨ ਸ਼੍ਰੀ ਹਾਫਿਜ਼ ਅਬਦੁਲਾ[2] ਅਤੇ ਸ਼੍ਰੀ ਚੰਨਣ ਸਿੰਘ ਉਹਦੇਦਾਰ ਸਨ। ਗਦਰ ਪਾਰਟੀ ਦੇ ਹਿੰਦ ਵਲ ਆਉਣ ਵਾਲੇ ਇਨਕਲਾਬੀਆਂ ਦਿਆਂ ਜਥਿਆਂ ਵਿਚ ਮਨੀਲਾ ਦੇ ਕਾਫੀ ਹਿੰਦੀ ਇਨਕਲਾਬੀ ਸ਼ਾਮਲ ਹੋ ਗਏ, ਜਿਸ ਕਾਰਨ ਸ਼੍ਰੀ ਰਹਿਮਤ ਅਲੀ ਖਾਨ ਅਤੇ ਉਨ੍ਹਾਂ ਦੇ ਮਨੀਲਾ ਦੇ ਕਈ ਸਾਥੀਆਂ ਨੂੰ ਫਾਂਸੀ ਦੇ ਤਖਤੇ ਉਤੇ ਲਟਕ ਕੇ ਸ਼ਹੀਦੀ |
ਪਾਉਣੀ ਪਈ[3]। ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਖਾਤਰ ਹੀ ਸ਼੍ਰੀ. ਹਾਫਿਜ਼ ਅਬਦੁਲਾ ਨੂੰ ਵੀ ਫਾਂਸੀ ਦਿਤੀ ਗਈ। ਜਰਮਨੀ ਨਾਲ ਸੰਬੰਧ ਸਤਵੇਂ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਅੰਤਰਰਾਸ਼ਟਰੀ ਹਾਲਾਤ ਤੋਂ ਫਾਇਦਾ ਉਠਾਉਣਾ ਗਦਰ ਪਾਰਟੀ ਦੀ ਪਲੈਨ ਦਾ ਇਕ ਮੁਖ ਅੰਗ ਸੀ। ਗਦਰ ਪਾਰਟੀ ਲਹਿਰ ਸ਼ੁਰੂ ਹੋਣ ਸਮੇਂ ਜਰਮਨੀ ਕਿਉਂਕਿ ਅੰਗਰੇਜ਼ੀ ਸਲਤਨਤ ਦਾ ਸਭ ਤੋਂ ਵਡਾ ਦੁਸ਼ਮਣ ਸਮਝਿਆ ਜਾਂਦਾ ਸੀ, ਇਸ ਵਾਸਤੇ ਗਦਰ ਪਾਰਟੀ ਦਾ ਜਰਮਨੀ ਨਾਲ ਮੇਲ ਮਿਲਾਪ ਪੈਦਾ ਕਰਨ ਵੱਲ ਝੁਕਾ ਹੋਣਾ ਕੁਦਰਤੀ ਸੀ। ਪਰ ਪਹਿਲਾ ਸੰਸਾਰ ਯੁੱਧ ਛਿੜਨ ਤੋਂ ਪਹਿਲੋਂ ਦੇ ਸਮੇਂ ਬਾਰੇ ਕੇਵਲ ਇਤਨਾ ਹੀ ਲਿਖਤੀ ਜ਼ਿਕਰ ਆਉਂਦਾ ਹੈ ਕਿ ਲਾ: ਹਰਦਿਆਲ ਨੇ ਅਮਰੀਕਾ ਤੋਂ ਚਲੇ ਜਾਣ ਤੋਂ ਪਹਿਲੋਂ ਸੈਨਫ੍ਰਾਂਸਿਸਕੋ ਦੇ ਜਰਮਨ ਕੌਂਸਲਖਾਨੇ ਨਾਲ ਸੰਬੰਧ ਜੋੜ ਲਏ ਸਨ[4]। ਸ਼੍ਰੀ ਸੋਹਨ ਸਿੰਘ ਭਕਨਾ ਦਸਦੇ ਹਨ ਕਿ ਲਾ: ਹਰਦਿਆਲ ਦੇ ਪਿਛੋਂ ਉਨ੍ਹਾਂ ਦੀ ਥਾਂ ਬਣੇ ਜਨਰਲ ਸੱਕੜ, ‘ਭਾਈ ਸੰਤੋਖ ਸਿੰਘ ਨੇ ਸੈਨਵਾਂਸਿਸਕੋ ਜਰਮਨ ਕੌਂਸਲਖਾਨੇ ਨਾਲ ਇਹ ਸੰਬੰਧ ਜਾਰੀ ਰੱਖੋ| ਪਹਿਲਾ ਸੰਸਾਰ ਯੁੱਧ ਸ਼ੁਰੂ ਹੁੰਦੇ ਸਾਰ ਇਟਲੀ ਵਿਚ ਇਕ ਜਰਮਨੀ ਦਾ ਜਹਾਜ਼ ਰੋਕਿਆ ਗਿਆ “ਜਿਸ ਵਿਚ ਪੰਜ ਲਖ ਰੀਵਾਲਵਰ, ਇਕ ਲਖ ਬੰਦੂਕਾਂ, ਦੋ ਲਖ ਦਾਰੂ ਸਿਕੋ ਦੇ ਬਕਸ, ਚਾਰ ਹਵਾਈ ਜਹਾਜ਼ ਵਾਇਰਲੈਸ ਅਤੇ ਹੋਰ ਸਾਮਾਨ ਸਮੇਤ, ਇਕ ਹਜ਼ਾਰ ਹਵਾਈ ਜਹਾਜ਼ਾਂ ਦੇ ਬੰਬ, ਚੌਦਾਂ ਤੋਪਾਂ, ਸੈਂਕੜੇ ਦਨ ਸੀਮੈਂਟ ਅਤੇ ਦੋ ਮੁਕੰਮਲ ਵਾਇਰਲੈਸ ਸਟੇਸ਼ਨ ਸਨ। ਜ਼ਰੂਰੀ ਫੌਜੀ ਕਾਗਜ਼ਾਤ ਵੀ ਜਹਾਜ਼ ਵਿਚ ਲੁਕਾਏ ਹੋਏ ਲੱਭੇ[5]”। ਗਦਰ ਪਾਰਟੀ ਲਹਿਰ ਦਾ ਸਮਾਚਾਰ ਲਿਖਣ ਵਾਲੇ ਪੰਜਾਬ ਪੁਲਸ ਦੇ ਅਫਸਰਾਂ (ਜੋ ਇਸ ਲਹਿਰ ਨਾਲ ਸੰਬੰਧਤ ਵਾਕਿਆਤ ਦੀ ਸਰਕਾਰ ਵਲੋਂ ਕੀਤੀ ਤਫਤੀਸ਼ ਵਿਚ ਵੀ ਲਗੇ ਰਹੇ ਸਨ) ਦਾ ਅਨੁਮਾਨ ਹੈ ਕਿ “ਉਪ੍ਰੋਕਤ ਸਾਮਾਨ ਵਿਚ ਰੀਵਾਲਵਰਾਂ ਦੀ ਭਾਰੀ ਗਿਣਤੀ ਤੋਂ ਇਹ ਜ਼ਾਹਰ ਹੁੰਦਾ ਹੈ, ਕਿ ਇਹ ਹਥਿਆਰ ਕਿਸੇ ਬਾਕਾਇਦਾ ਫੌਜੀ ਮੁਹਿਮ ਦੀ ਬਜਾਏ ਕਿਸੇ ਇਨਕਲਾਬੀ ਲਹਿਰ ਨੂੰ ਸਨੱਧਬੱਧ ਕਰਨ ਲਈ ਸਨ[6]।ਸਤਵੇਂ ਕਾਂਡ (ਪੰਨਾਂ ੨੦੭) ਵਿਚ ਦੱਸਿਆ ਜਾ ਚੁਕਾ ਹੈ ਕਿ ਇਕ ਗਦਰੀ ਇਨਕਲਾਬੀ ਦੇ ਬਿਆਨ ਮੁਤਾਬਕ ‘ਭਾਈ’ ਸੰਤੋਖ ਸਿੰਘ ਨੇ ਸੈਨਫਾਂਸਿਸਕੋ ਦੇ ਜਰਮਨ ਕੌਂਸਲ ਨਾਲ ਮਿਲਕੇ ਇਹ ਪਲੈਨ ਬਣਾਈ ਕਿ ਲੜਾਈ ਲਗਣ ਉਤੇ ਜਰਮਨੀ ਦੀ ਮਦਦ ਨਾਲ ਤੁਰਕੀ ਫੌਜਾਂ ਨਹਿਰ ਸਵੇਜ਼ ਉਤੇ ਕਬਜ਼ਾ ਕਰ ਲੈਣ, ਅਤੇ ਇਸ ਵਿਚ ਜਹਾਜ਼ ਡੋਬਕੇ ਇਸ ਨੂੰ ਬੰਦ ਕਰ ਦੇਣ। ਹੋ ਸਕਦਾ ਹੈ ਕਿ ਇਟਲੀ ਵਿਚ ਰੋਕੇ ਗਏ ਜਰਮਨ ਜਹਾਜ਼ ਵਿਚ ਜੋ ਸੀਮੈਂਟਸੀ, ਉਹ ਇਸੇ ਮਤਲਬ ਲਈ ਸੀ; ਅਰਥਾਤ ਜਹਾਜ਼ ਡੁੱਬਕੇ ਸਵੇਜ਼ ਨਹਿਰ ਬੰਦ ਕਰ ਦੇਣ ਵਾਸਤੇ ਸੀ, ਅਤੇ ਹਥਿਆਰ ਹਿੰਦ ਵਿਚ ਗਦਰੀ ਇਨਕਲਾਬੀਆਂ ਨੂੰ ਸਨੱਧ ਬੱਧ ਕਰਨ ਲਈ। ਜੇਕਰ ਇਹ ਕਿਆਸ ਠੀਕ ਹੋਵੇ ਤਾਂ ਇਹਦਾ |
- ↑ First Case, Individual Case of Nidhan Singh, pp. 1 and 6.
- ↑ Isemonger and Slattery, p. 45. ੬੮
- ↑ Third Case, Judgement, p. 28.
- ↑ The Pioneer (Lucknow), May 13, 1918,
- ↑ Isemonger and slattery, p. 78.
- ↑ Ibid, p. 79.
੬੮