|
ਗਿਆ, ਅਤੇ ਬੰਬ ਬਨਾਉਣੇ ਦੱਸੇ ਗਏ[1]। ਅਮਰੀਕਾ ਦੇ ਇਕ ਅਖਬਾਰ ‘ਫਰੈਸਨੋ ਰੀਪੱਬਲੀਕਨ' ਨੇ ਆਪਣੇ ੨੩ ਸਤੰਬਰ ਦੇ ਪਰਚੇ ਵਿਚ ਲਿਖਿਆ, “ਇਕ ਆਮ ਫੰਡ ਵੀ ਹੈ, ਅਤੇ ਇਹ ਇਤਲਾਹ ਹੈ ਕਿ ਇਸ ਦਾ ਬਹੁਤਾ ਹਿੱਸਾ ਹਿੰਦੂਆਂ ਨੂੰ ਫੌਜੀ ਸਕੂਲਾਂ ਵਿਚ ਭੇਜਣ ਉਤੇ ਖਰਚਿਆ ਜਾ ਰਿਹਾ ਹੈ, ਤਾਕਿ ਉਹ ਹਿੰਦ ਵਾਪਸ ਜਾਕੇ ਆਪਣੇ ਦੇਸ਼ ਵਾਸੀਆਂ ਨੂੰ ਲੜਾਈ ਦਾ ਹੁਨਰ ਸਿਖਾ ਸਕਣੀ[2]। ਗਦਰ ਪਾਰਟੀ ਵਲੋਂ ਫੌਜੀ ਸਿਖਲਾਈ ਲਈ ਕੀਤੇ ਇਹ ਪਰਬੰਧ ਅਜੇ ਇਬਤਦਾਈ ਹਾਲਤ ਵਿਚ ਸਨ, ਅਤੇ ਵਡੇ ਪੈਮਾਨੇ ਉਤੇ ਵਧਾਏ ਨਹੀਂ ਸਨ ਜਾ ਸਕੇ। ਇਸ ਦਾ ਕਾਰਨ ਵੀ ਇਹੋ ਹੈ ਕਿ ਗ਼ਦਰ ਪਾਰਟੀ ਨੂੰ ਕੰਮ ਸ਼ੁਰੂ ਕੀਤਿਆਂ ਅਜ ਬਹੁਤ ਥੋੜਾ ਸਮਾ ਹੋਇਆ ਸੀ ਜਦ ਪਹਿਲਾ ਸੰਸਾਰ ਯੁਧ ਲਗ ਗਿਆ, ਅਤੇ ਉਸ ਨੂੰ ਆਪਣੀ ਪਲੈਨ ਦੇ ਅੰਗਾਂ ਨੂੰ ਨੇਪਰੇ ਚਾੜ੍ਹਨ ਦਾ ਲੋੜੀਂਦਾ ਵਕਤ ਨਾ ਮਿਲਿਆ। ਪਰ ਉੱਪਰ ਦਿੱਤੀ ਵਾਕਫੀਅਤ ਅਤੇ ਇਸ ਬਾਰੇ ਦਿੱਤੀ ਸ਼ਹਾਦਤ ਤੋਂ ਇਹ ਜ਼ਰੂਰ ਜ਼ਾਹਰ ਹੁੰਦਾ ਹੈ ਕਿ ਗਦਰ ਪਾਰਟੀ ਨੇ ਗਦਰੀ ਇਨਕਲਾਬੀਆਂ ਨੂੰ ਫੌਜੀ ਸਿਖਲਾਈ ਦੇਣ ਵਲ ਧਿਆਨ ਦਿੱਤਾ। ਪਹਿਲੇ ਸੰਸਾਰ ਯੁੱਧ ਵਿਚ ਵੀ ਹਵਾਈ ਜਹਾਜ਼ਾਂ ਦੀ ਆਮ ਵਰਤੋਂ ਨਹੀਂ ਸੀ ਕੀਤੀ ਗਈ। ਇਸ ਵਾਸਤੇ ਗਦਰ ਪਾਰਟੀ ਦਾ ਇਸ ਬੰਨੇ ਧਿਆਨ ਦੇਣਾ ਹਿੰਦ ਦੇ ਹਾਲਾਤ ਮੁਤਾਬਕ ਕਾਫੀ ਅਗੇ ਵਧ ਕੇ ਰੱਖਿਆ ਹੋਇਆ ਕਦਮ ਸੀ। ਯਾਰਵਾਂ ਕਾਂਡ ‘ਕੌਮਾ ਗਾਟਾ ਮਾਰੂ’ ਘੱਟਨਾ ਦਾ ਗਦਰ ਪਾਰਟੀ ਲਹਿਰ ਨਾਲ ਸਿੱਧਾ ਸੰਬੰਧ ਨਹੀਂ, ਪਰ ਇਸ ਦਾ ਮੁਖਤਸਰ ਜ਼ਿਕਰ ਕਰਨਾ ਇਸ ਵਾਸਤੇ ਜ਼ਰੂਰੀ ਹੈ ਕਿ, “ਇਸ ਵਿਚ ਸ਼ੱਕ ਨਹੀਂ, ਹਿੰਦ ਨੂੰ ਆਉਣ ਦੀ ਤਿਆਰੀ ਵਿਚ ਇਸ ਹਾਦਸੇ ਨੇ ਹਿੱਸਾ ਪਾਇਆ[3]।” ਚੌਥੇ ਕਾਂਡ ਵਿਚ ਦੱਸਿਆ ਜਾ ਚੁਕਾ ਹੈ ਕਿ ਕੈਨੇਡਾ ਵਿਚ ਹਿੰਦੀਆਂ ਨੂੰ ਦਾਖਲ ਹੋਣੋਂ ਰੋਕਣ ਵਾਸਤੇ ਕੈਨੇਡਾ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ ਸੀ, ਕਿ ਕੈਨੇਡਾ ਵਿਚ ਸਿਰਫ ਉਹ ਆਦਮੀ ਦਾਖਲ ਹੋ ਸਕਣਗੇ, ਜੋ ਆਪਣੇ ਮੁਲਕ, ਜਿਸਦੇ ਉਹ ਸ਼ਹਿਰੀ ਹੋਣ ਤੋਂ ਸਿੱਧੀ ਕੈਨੇਡਾ ਦੀ ਟਿਕਟ ਲੈਕੇ ਲਗਾਤਾਰ (continuous) ਜਹਾਜ਼ੀ ਸਫਰ `ਰਾਹੀਂ ਕੈਨੇਡਾ ਪੁਜਣ। ਹਿੰਦੁਸਤਾਨ ਦੇ ਆਪਣੇ ਜਹਾਜ਼ ਨਹੀਂ ਸਨ, ਅਤੇ ਨਾ ਹੀ ਹੋਰ ਦੇਸਾਂ ਦੇ ਜਹਾਜ਼ ਹਿੰਦ ਅਤੇ ਕੈਨੇਡਾ ਵਿਚਕਾਰ ਸਿੱਧੇ ਚਲਦੇ ਸਨ। ਇਸ ਵਾਸਤੇ ਕੈਨੇਡਾ ਸਰਕਾਰ ਨੇ ਇਸ ਢੁਚਰ ਦੀ ਵਰਤੋਂ ਕੀਤੀ ਤਾਕਿ ਕੈਨੇਡਾ ਵਿਚ ਹਿੰਦੀ ਆਉਣੋਂ ਵੀ ਰੁਕ ਜਾਣ, ਅਤੇ ਕੈਨੇਡਾ ਸਰਕਾਰ ਸਿਰ ਇਹ ਵੀ ਨਾ ਮੜ੍ਹਿਆ ਜਾਏ ਕਿ ਓਹ ਨਸਲੀ |
ਵਿਤਕਰੇ ਦੇ ਕਾਰਨ ਹਿੰਦੀਆਂ ਨੂੰ ਆਉਣੋਂ ਰੋਕਦੀ ਹੈ। ਸ਼੍ਰੀ ਗੁਰਦਿੱਤ ਸਿੰਘ ‘ਸਰਹਾਲੀ' ਪੰਦਰਾਂ ਸਾਲ ਪਹਿਲਾਂ ਹਿੰਦ ਤੋਂ ਬਾਹਰ ਗਏ ਹੋਏ ਸਨ ਅਤੇ ਸਿੰਘਾਪੁਰ ਅਤੇ ਮਲਾਯਾ ਵਿਹ ਠੇਕੇਦਾਰੀ ਦਾ ਕੰਮ ਕਰਦੇ ਸਨ। ਸੰਨ ੧੯੦੯ ਵਿਚ ਉਹ ਵਾਪਸ ਦੇਸ ਆਏ। ਸਿੰਘਾਪੁਰ ਨੂੰ ਵਾਪਸ ਜਾਂਦਿਆਂ ਹੋਇਆਂ ਉਨ੍ਹਾਂ ਪੰਜਾਬੀਆਂ ਨੂੰ ਕੈਨੇਡਾ ਲੈ ਜਾਣ ਵਾਸਤੇ ਜਹਾਜ਼ ਠੇਕੇ ਉਤੇ ਲੈਣ ਦਾ ਉੱਦਮ ਸ਼ੁਰੂ ਕਰ ਦਿੱਤਾ[4]। ਸ਼੍ਰੀ ਸ਼ੇਰ ਸਿੰਘ ‘ਵੇਈਂ ਪੁਈਂ', ਜੋ ਕੈਨੇਡਾ ਵਿਚੋਂ ਹਿੰਦ ਨੂੰ ਆਉਣ ਵਾਲੇ ਗਦਰੀਆਂ ਦੇ ਪਹਿਲੇ ਜਥੇ ਦੇ ਲੀਡਰ ਸਨ, ਦਾ ਬਿਆਨ ਹੈ ਕਿ ਸ਼੍ਰੀ ਬਲਵੰਤ ਸਿੰਘ ‘ਗਰੰਥੀ’ ਵੈਨਕੋਵਰ ਵਾਲੇ ਸ਼੍ਰੀ ਗੁਰਦਿਤ ਸਿੰਘ ‘ਸਰਹਾਲੀ ਨੂੰ ਇਤਫਾਕੀਆ ਦੇਸ ਮਿਲੇ, ਅਤੇ ਉਨ੍ਹਾਂ ਸ਼੍ਰੀ ਗੁਰਦਿੱਤ ਸਿੰਘ ਨੂੰ ਕੈਨੇਡਾ ਜਹਾਜ਼ ਲੈ ਜਾਣ ਦੀ ਪ੍ਰੇਰਨਾ ਕੀਤੀ[5] ਅਤੇ ਮਾਲੀ ਸਹਾਇਤਾ ਦਾ ਭਰੋਸਾ ਦਿੱਤਾ[6]। ਜਹਾਜ਼ ਲੈ ਜਾਣ ਦਾ ਮਕਸਦ ਇਹ ਸੀ ਕਿ ਕੈਨੇਡਾ ਸਰਕਾਰ ਦੇ ਹੁਕਮ ਦੀ ਪਾਲਣਾ ਹੋ ਜਾਣ ਕਾਰਨ ਹਿੰਦੀਆਂ ਨੂੰ ਜਾਂ ਤਾਂ ਕੈਨੇਡਾ ਵਿਚ ਦਾਖਲ ਹੋ ਜਾਣ ਦਿੱਤਾ ਜਾਵੇਗਾ। ਜੇ ਫਿਰ ਵੀ ਹਿੰਦੀਆਂ ਨੂੰ ਕੈਨੇਡਾ ਵਿਚ ਦਾਖਲ ਨਾ ਹੋਣ ਦਿੱਤਾ ਗਿਆ ਤਾਂ ਕੈਨੇਡਾ ਸਰਕਾਰ ਦੇ ਫੁਚਰ ਦਾ ਪੋਲ ਉੱਘੜ ਜਾਵੇਗਾ। ਸ਼੍ਰੀ ਗੁਰਦਿੱਤ ਸਿੰਘ ਕਲਕਤੇ ਵਿਚ ਜਹਾਜ਼ ਠੇਕੇ ਉਤੇ ਲੈਣ ਵਿਚ ਕਾਮਯਾਬ ਨਾ ਹੋਏ ਅਤੇ ਹਾਂਗ ਕਾਂਗ ਚਲੇ ਗਏ, ਜਿਥੇ ਉਨ੍ਹਾਂ ਇਕ ਜਰਮਨ ਏਜੰਟ ਰਾਹੀਂ ਇਕ ਜਾਪਾਨੀ ਜਹਾਜ਼ ਠੇਕੇ ਉਤੇ ਲੈ ਲਿਆ[7]। ਇਸ ਜਹਾਜ਼ ਦਾ ਨਾਮ ‘ਕੌਮਾ ਗਾਟਾ ਮਾਰੂ' ਸੀ। ਕੌਮਾ ਗਾਟਾ ਮਾਰੂ ੪ ਅਪ੍ਰੈਲ ਸੰਨ ੧੯੧੪ ਨੂੰ ਹਾਂਗ ਕਾਂਗ ਤੋਂ ਰਵਾਨਾ ਹੋਇਆ। ਸ਼ੰਘਾਈ ਅਤੇ ਨਾਗਾਸਾਕੀ (ਜਾਪਾਨ) ਹੁੰਦਾ ਹੋਇਆ ਇਹ ਜਹਾਜ਼ ੩੫੧ ਸਿਖ ਅਤੇ ੨੧ ਪੰਜਾਬੀ ਮੁਸਲਮਾਨ ਮੁਸਾਫਰਾਂ ਸਮੇਤ ੨੩ ਮਈ ੧੯੧੪ ਨੂੰ ਵੈਨਕੋਵਰ ਪੁਜਾ[8]। ਕੁਟੀਨ ਛਡਣ ਪਿਛੋਂ ਜਹਾਜ਼ ਨੂੰ ਇਮੀਗ੍ਰੇਸ਼ਨ ਮਹਿਕਮੇ ਦੇ ਹੁਕਮ ਅਨੁਸਾਰ ਘਾਟ ਉਤੇ ਨਾ ਲਗਣ ਦਿਤਾ ਗਿਆ, ਅਤੇ ਘਾਟ ਤੋਂ ਦੂਰ ਪਾਣੀ ਵਿਚ ਖੜ੍ਹੇ ਰਹਿਣ ਵਾਸਤੇ ਮਜਬੂਰ ਕੀਤਾ ਗਿਆ। ਪਹਿਰੇਦਾਰ ਅਤੇ ਸਰਕਾਰੀ ਗਸ਼ਤੀ ਕਿਸ਼ਤੀਆਂ ਕਰੜਾਈ ਨਾਲ ਜਹਾਜ਼ ਦੀ ਨਿਗਰਾਨੀ ਕਰਦੀਆਂ, ਅਤੇ ਕਿਸੇ ਨੂੰ ਜਹਾਜ ਉਤੇ ਨਾ ਜਾਣ ਦਿਤਾ ਗਿਆ। ਜਹਾਜ਼ ਦੀ ਠੇਕੇ ਦੀ ਮਿਆਦ, ਜਦ ਇਸ ਨੂੰ ਹਾਂਗ ਕਾਂਗ ਮਾਲਕਾਂ ਦੇ ਵਾਪਸ ਹਵਾਲੇ ਕਰਨਾ ਸੀ, ਅਤੇ ਠੇਕੇ ਦਾ ਬਕਾਇਆ ਅਦਾ ਕਰਨ ਦੀ ਤਾਰੀਖ ਨੇੜੇ ਢੁਕਦੀ ਜਾਂਦੀ ਸੀ, ਪਰ ਪੁੱਛ ਪੜਤਾਲ ਦੀ ਕਮੇਟੀ ਪੜਤਾਲ ਨੂੰ ਲਮਕਾ ਰਹੀ ਸੀ[9]। ਮਿਸਜ਼ ਐਨਾ ਰੋਸ ਨੇ ਟੋਰੰਟੋ ਦੇ ਅਖਬਾਰ ਵਿਚ ਕੁਝ ਮਜ਼ਮੂਨ ਲਿਖੇ। ਇਸ ਨਿਰਪੱਖ ਲਿਖਾਰੀ ਦੇ ਆਪਣੇ ਲਫਜ਼ਾਂ ਵਿਚ, “ਪਰ ਇਹ ਆਦਮੀ, ਜਿਨਾਂ ਕੈਨੇਡੀਅਨ ਕਾਇਦੇ |
੭੦
- ↑ Unamerican Activities, p. 220.
- ↑ Isemonger and slattery, p. 52.
- ↑ First Case, Preparing for the migration,p. 1.
- ↑ Bowlatt Report, p. 146.
- ↑ Isemonger and slattery, p. 36.
- ↑ ਕਾਮਾ ਗਾਟਾ ਮਾਰੂ' ਦੇ ਵੈਨਕੋਵਰ ਪੂਜਣ ਉਤੇ ੨੨੦੦੦ ਡਾਲਰ ਜਹਾਜ਼ ਦੇ ਠੇਕੇ ਦਾ ਬਕਾਇਆ ਕੈਨੇਡਾ ਦੇ ਹਿੰਦੀਆਂ ਵਲੋਂ ਤਾਰਿਆ ਗਿਆ। ( Rowlatt Report p. 148).
- ↑ Rowlatt Report, p. 146.
- ↑ Rowlatt, Report, p. 147.
- ↑ Indians Abroad, p. 668.