ਪੰਨਾ:ਗ਼ਦਰ ਪਾਰਟੀ ਲਹਿਰ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ। ਜਹਾਜ਼ , ਅਤੇ ਉਨ੍ਹਾਂ ਤਦੋਂ ਇਸ ਖਬਕ ਉਨ੍ਹਾਂ ਦੀ ਪਾਲਣਾ ਕੀਤੀ ਸੀ, ਜਿਹੜੇ ਤਕਰੀਬਨ ਸਤਵੰਜਾ ਹਜ਼ਾਰ ਡਾਲਰ ਖਰਚ ਕੇ ਲਗਾਤਾਰ ਸਫਰ ਰਾਹੀਂ ਪੁਜੇ ਸਨ, ਜਿਹੜੇ ਹੁਣ ਨਿਮਰਤਾ ਨਾਲ ਬਰਤਾਨਵੀਂ ਸ਼ਹਿਰੀ ਦੀ ਹੈਸੀਅਤ ਵਿਚ ਦਾਖਲਾ ਮੰਗਦੇ ਸਨ ਅਤੇ ਇਸ ਦੀ ਆਸ ਰਖਦੇ ਸਨ, ਦਾਖਲੇ ਦੀ ਇਜਾਜ਼ਤ ਦੀ ਬਜਾਏ ਜ਼ਲਾਲਤ ਦਰ ਜ਼ਲਾਲਤ ਦਾ ਸ਼ਿਕਾਰ ਹੋਏ । ਇਨਾਂ ਮਜ਼ਬੂਤ, ਸੈਮਾਨ ਵਾਲੇ ਅਤੇ ਆਜ਼ਾਦ ਆਦਮੀਆਂ ਨਾਲ ਜਿਸ ਹੱਦ ਤਕ ਸਰਕਾਰੀ ਨਿਰਾਦਰੀ ਨੇ ਵਰਤਾਓ ਕੀਤਾ, ਉਸ ਦਾ ਤਕਰੀਬਨ ਅੰਦਾਜ਼ਾ ਲਾਉਣਾ ਮੁਸ਼ਕਲ ਹੈ । ਕੰਢੇ ਉਤੇ ਸਿਖਾਂ ਨਾਲ ਉਨ੍ਹਾਂ ਨੂੰ ਬਿਲਕੁਲ ਮੇਲ ਮਿਲਾਪ ਜਾਂ ਗਲ ਬਾਤ ਨਾ ਕਰਨ ਦਿੱਤੀ ਗਈ। ਉਨ੍ਹਾਂ ਨੂੰ ਆਪਣੇ ਵਕੀਲ ਨਾਲ ਵੀ ਮੁਲਾਕਾਤ ਨਾ ਕਰਨ ਦਿੱਤੀ ਗਈ । ਜਦੋਂ ਦਾਖਲੇ ਸੰਬੰਧੀ ਉਨ੍ਹਾਂ ਦਾ ਮੁਕੱਦਮਾ ਅਦਾਲਤ ਵਿਚ ਸੀ, ਉਨ੍ਹਾਂ ਦੇ ਵਕੀਲ ਮਿਸਟਰ ਬਰਡ ਨੂੰ ਉਨ੍ਹਾਂ ਵਿਚੋਂ ਕਿਸੇ ਨਾਲ ਵੀ ਜ਼ਾਤੀ ਮੁਲਾਕਾਤ ਕਰਨ ਦੀ ਆਗਿਆ ਨਾ ਦਿੱਤੀ ਗਈ, ਜਿਸ ਕਰਕੇ ਉਹ ਉਨ੍ਹਾਂ ਦਾ ਮੁਕੱਦਮਾ ਅੰਨੇਰੇ ਵਿਚ ਲੜਦਾ ਰਿਹਾ । ਇਨ੍ਹਾਂ ਹਾਲਾਤ ਵਿਚ ਜਦ ਮੁਕੱਦਮੇਂ ਦਾ ਫੈਸਲਾ ਉਨ੍ਹਾਂ ਦੇ ਬਰਖਲਾਫ ਹੋ ਗਿਆ, ਮਿਸਟਰ ਬਰਡ ਨੂੰ ਉਨ੍ਹਾਂ ਨੂੰ ਜਹਾਜ਼ ਉਤੇ ਜਾਕੇ ਮਿਲਣ ਦਿੱਤਾ ਗਿਆ, ਅਤੇ ਉਸ (ਮਿਸਟਰ ਬਰਡ) ਨੂੰ ਪਤਾ ਲਗਾ ਕਿ ਮੁਕਦਮੇ ਦੇ ਕਈ ਜ਼ਰੂਰੀ ਪੱਖ ਉਹ ਸਮਝਾ ਹੀ ਨਹੀਂ ਸੀ ਸਕਿਆ ਅਤੇ ਨਾ ਉਹ ਪੇਸ਼ ਕੀਤੇ ਗਏ । ਜੇ ਇਹ ਕੈਨੇਡੀਅਨ ਇਨਸਾਫ ਹੈ ਤਾਂ ਇਹ ਬਰਤਾਨਵੀਂ ਇਨਸਾਫ ਨਹੀਂ। ਜਦੋਂ ਮੁਕੱਦਮੇਂ ਦਾ ਫੈਸਲਾ ਉਨਾਂ ਦੇ ਬਰਖਿਲਾਫ ਹੋ ਗਿਆ, ਉਨਾਂ ਓਥੋਂ ਤੁਰ ਜਾਣ ਦੀ ਇਛਿਆ ਗੱਟ ਕੀਤੀ । ਉਨ੍ਹਾਂ ਸਿਰਫ ਵਾਪਸੀ ਸਵਰ ਵਾਸਤੇ ਰਾਸ਼ਨ ਪਾਣੀ ਦਿਤੇ ਜਾਣ ਦੀ ਮੰਗ ਕੀਤੀ। ਇਮੀਗ੍ਰੇਸ਼ਨ ਦੇ ਅਵਸਰਾਂ ਰਾਸ਼ਨ ਦੇਣੋਂ ਨਾਂਹ ਕਰ ਦਿਤੀ, ਅਤੇ ਕਪਤਾਨ ਨੂੰ ਇਕਦੱਮ ਜਹਾਜ਼ ਤੋਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ*। ਭਾਵੇਂ ਉਨ੍ਹਾਂ ਨੂੰ ਅਕਾਰਨ ਛੇ ਹਫਤੇ ਅਟਕਾਇਆ ਗਿਆ ਸੀ, ਇਨ੍ਹਾਂ ਅਫਸਰਾਂ ਨੇ ਬਗੈਰ ਰਾਸ਼ਨ ਦੇ ਉਨ੍ਹਾਂ ਨੂੰ ਆਪਣਾ ਲੰਮਾ ਸਫਰ ਸ਼ੁਰੂ ਕਰਨ ਵਾਸਤੇ ਮਜਬੂਰ ਕਰਨ ਦੀ ਕੋਸ਼ਸ਼ ਕੀਤੀ । ਇਸ ਗੱਲ ਨੇ ਸਿਖਾਂ ਦੀ ਅਣਖ ਅਤੇ ਬਹਾਦਰੀ ਨੂੰ ਚਮਕਾਇਆ ਅਤੇ ਉਨ੍ਹਾਂ ਕਪਤਾਨ ਨੂੰ ਹੁਕਮ ਮੰਨਣੋਂ ਰੋਕ ਦਿੱਤਾ | ੧੩੫ ਪੁਲਸੀਆਂ ਅਤੇ ਅੱਗ ਬੁਝਾਨ ਵਾਲੇ ਇੰਜਨਾਂ ਰਾਹੀਂ ਜੋ ਉਨ੍ਹਾਂ ਉਤੇ ਪਾਣੀ ਸੁਣਿਆ ਗਿਆ, ਇਸ ਨੇ ਉਨ੍ਹਾਂ ਨੂੰ ਹੋਰ ਵੀ ਭੜਕਾਇਆ । ਉਨ੍ਹਾਂ ਨੇ ਇਟਾਂ ਅਤੇ ਕੋਲੇ ਦੇ ਵਟਿਆਂ ਨਾਲ ਪੁਲਸ ਨੂੰ ਪਿਛਾੜ ਦਿੱਤਾ। ਫਿਰ ਆਪਣੀ ਤਾਕਤ ਦੇ ਘਮੰਡ ਵਿਚ ਕੈਨੇਡਾ ਨੇ ਆਪਣੇ ਜੰਗੀ ਜਹਾਜ਼ ‘ਰੇਨਬੋ ਨੂੰ ਹੁਕਮ ਦਿੱਤਾ ਕਿ ਉਹ ‘ਕੌਮਾ ਗਾਟਾ ਮਾਰੂ' ਦੇ ਕੋਲ ਜਾ ਕੇ ਉਸ ਨੂੰ ਹੁਕਮ ਮੰਨਣ ਵਾਸਤੇ ਮਜਬੂਰ ਕਰੇ । ਇਸ ਦੌਰਾਨ ਵਿਚ ੩੫੦ ਆਦਮੀਆਂ ਨੂੰ ਭੁਖਿਆਂ ਪੈਸ਼ੇਵਿਕ ਸਮੁੰਦਰ ਦੇ ਪਾਰ ਭੇਜਣ ਦੀ ਗੈਰ-ਇਨਸਾਨੀ ਕੋਸ਼ਸ਼ ਛੱਡ ਦਿੱਤੀ ਗਈ ਅਤੇ ਖੁਲੇ ਰਾਸ਼ਨਾਂ ਦੀ ਪੇਸ਼ਕਸ਼ ਕੀਤੀ ਗਈ । ਪਰ ਹੁਣ ਸਿਖਾਂ ਦਾ ਲੜਾਕਾ ਖੂਨ ਉਬਾਲਾ ਖਾ ਚੁਕਾ ਸੀ । ਉਨ੍ਹਾਂ ਨੂੰ ਪਤਾ ਸੀ ਕਿ ਕੈਨੇਡਾ ਸਰਕਾਰ ਦੇ ਪ੍ਰਤਿਨਿੱਧੀ ਉਨ੍ਹਾਂ ਨਾਲ ਵਹਿਸ਼ੀਆਨਾ ਵਰਤਾਰਾ ਕੀਤਾ, ਅਤੇ ਉਨਾਂ ਨੇ ਇਹ ਫੈਸਲਾ ਕਰ ਲਿਆ ਕਿ ਕਿਸੇ ਪੇਸ਼ਕਸ਼ ਉਤੇ ਹੁਣ ਇਤਬਾਰ ਨਾ ਕੀਤਾ ਜਾਏ । ਬਲਕਿ ਲੜਿਆ ਜਾਏ ਅਤੇ ਜੇ ਲੋੜ ਪਏ ਤਾਂ ਸ਼ਹੀਦੀਆਂ ਪਾਈਆਂ ਜਾਣ। ੨੨ ਜੁਲਾਈ, ੧੯੧੪, ਨੂੰ ਕੈਨੇਡਾ ਨੇ ਆਪਣੇ ਆਪ ਨੂੰ ਇਸ ਪੋਜ਼ੀਸ਼ਨ ਵਿਚ ਪਾਇਆ । ‘ਰੇਨਬੋ ਜਹਾਜ਼ ਦੀਆਂ ਤੋਪਾਂ ਨੇ ਵਿਚਾਰੇ ‘ਕੌਮਾ ਗਾਟਾ ਮਾਰੂ' ਦਾ ਨਿਸ਼ਾਨਾ ਬੰਨਿਆ ਹੋਇਆ ਸੀ । ਜਹਾਜ਼ ਉਤੇ ਸਿਖਾਂ ਨੇ ਲਕੜਾਂ ਨਾਲ ਲੜਨ ਵਾਸਤੇ ਓਟਾਂ ਬਣਾ ਲਈਆਂ ਸਨ, ਅਤੇ ਉਨ੍ਹਾਂ ਵਿਚੋਂ ਲੁਹਾਰ ਰਾਤ ਦਿਨ ਤਲਵਾਰਾਂ ਅਤੇ ਨਸ਼ੇ ਬਣਾ ਰਹੇ ਸਨ । ਤਦੋਂ ਇਸ ਮੁਸ਼ਕਲ ਵਿਚ ਸਰਕਾਰ ਨੇ ਕੰਢੇ ਦੇ ਸਿਖਾਂ ਦੀ ਮਦਦ ਲਈ, ਅਤੇ ਭਾਵੇਂ ਉਨ੍ਹਾਂ ਨੂੰ ਪਹਿਲਾਂ ‘ਕੌਮਾ ਗਾਟਾ ਮਾਰੂ’ ਦੇ ਆਦਮੀਆਂ ਨਾਲ ਮਿਲਣ ਨਹੀਂ ਸੀ ਦਿੱਤਾ ਗਿਆ, ਹੁਣ ਕੰਢੇ ਦੇ ਸਿਖਾਂ ਦਾ ਖੁਸ਼ੀ ਨਾਲ ਡੈਪੂਟੇਸ਼ਨ ਭੇਜਿਆ ਗਿਆ ਕਿ ਓਹ ਉਨਾਂ ਨੂੰ ਯਕੀਨ ਦਿਵਾਉਣ ਕਿ ਸਰਕਾਰ ਨੇਕਨੀਯਤੀ ਨਾਲ ਰਾਸ਼ਨ ਦੀ ਪੇਸ਼ਕਸ਼ ਕਰਦੀ ਹੈ ਜਿਸ ਨੂੰ ਲੈ ਕੇ ਓਹ ਚਲੇ ਜਾਣ । ਆਖਰ ਵਿਚ ਓਹ ਕਾਮਯਾਬ ਹੋਏ ਅਤੇ ਨਿੱਕਾ ਜਿਹਾ ਜਹਾਜ਼ ਤੁਰਦਾ ਬਣਿਆ* * | ਸਰ ਮਾਈਕਲ ਓਡਵਾਇਰ ਨੇ ਅਤੇ ਰੌਲਟ ਰੀਪੋਰਟ ਵਿਚ ਵੀ ਇਸ ਗੱਲ ਨੂੰ ਮੰਨਿਆ ਗਿਆ ਹੈ ਕਿ ਜਹਾਜ਼ ਨੂੰ ਤੁਰਨ ਵਾਸਤੇ ਮਜਬੂਰ ਕਰਨ ਲਈ ਪਹਿਲੋਂ ਪੁਲਸ ਦੀ ਵਰਤੋਂ ਕੀਤੀ ਗਈ, ਜਿਸ ਨੂੰ ਜਹਾਜ਼ ਦੇ ਮੁਸਾਫਰਾਂ ਪਛਾੜ ਦਿਤਾ, ਅਤੇ ਫਿਰ ਇਕ ਜੰਗੀ ਜਹਾਜ਼ ਦੀ ਮਦਦ ਲਈ ਗਈ। ‘ਕੌਮਾ ਗਾਟਾ ਮਾਰੂ' ਦੇ ਇਸ ਵਾਕਿਆ ਨੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕੀਤਾ । ਕੈਨੇਡਾ, ਅਮਰੀਕਾ ਅਤੇ ਧੁਰ ਪੁਰਬ ਦੇ ਹਿੰਦੀਆਂ ਦੇ ਜੋਸ਼ ਦਾ ਪਾਰਾ ਉਬਲਨ ਦੇ ਤਾਤਮਾਨ ਤਕ ਜਾ ਪੁਜਾ। ਕੈਨੇਡਾ ਵਿਚ ਹਿੰਦੀਆਂ ਨੂੰ ਨਾ ਦਾਖਲ ਹੋਣ ਦੇਣ ਦੀ ਨੀਤੀ, ਹਿੰਦੀਆਂ ਦੇ ਜ਼ਾਤੀ ਲਾਡਾਂ ਅਤੇ ਸੈਮਾਨ ਦੋਹਾਂ ਨੂੰ ਸੱਟ ਮਾਰਦੀ ਸੀ, ਅਤੇ ਇਸ ਦੀ ਚੋਟ ਦੇ ਸ਼ਿਕਾਰ ਹੋਏ ਅਨੇਕਾਂ ਹਿੰਦੀ ਧੁਰ ਪੁਰਖ ਅਤੇ ਅਮਰੀਕਾ ਵਿਚ ਖਿਲਰੇ ਹੋਏ ਸਨ। ਜ਼ਾਤੀ ਲਾਡਾਂ ਅਤੇ ਸ਼ੈਖਾਨ ਤੋਂ ਵੀ ਵੱਧ, ਕੈਨੇਡਾ, ਅਮਰੀਕਾ ਅਤੇ ਧੁਰ ਪੁਰਬ ਦੇ ਹਿੰਦੀਆਂ ਵਿਚ ਕੌਮੀ ਅਣਖ ਦਾ ਜਜ਼ਬਾ ਭਰ ਚੁਕਾ ਸੀ । ਕੌਮੀ ਮਾਨ ਅਪਮਾਨ ਦਾ ਸਵਾਲ ਹੁਣ ਉਨ੍ਹਾਂ ਵਾਸਤੇ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਸੀ । ‘ਮਾ ਗਾਟਾ ਮਾਰੂ ਦੇ ਵਾਕਿਆ ਨੇ ਹਿੰਦੀਆਂ ਦੀ ਕੌਮੀ ਨਿਰਾਦਰੀ ਅਤੇ ਉਨ੍ਹਾਂ ਦੀ ਗੁਲਾਮੀ (ਕਿਉਂਕਿ ਕੈਨੇਡਾ, ਅਮਰੀਕਾ ਅਤੇ ਧੁਰ ਪੁਰਬ ਦੇ ਹਿੰਦੀ ਆਪਣੇ ਕੌਮੀ ਨਿਰਾਦਰੀ ਦਾ ਕਾਰਨ ਹਿੰਦ ਦੀ ਗੁਲਾਮੀ ਨੂੰ ਸਮਝਦੇ ਸਨ) ਦੇ ਸਵਾਲ ਨੂੰ ਪ੍ਰਤੱਖ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਲੈ ਆਂਦਾ । ਕੈਨੇਡਾ, ਅਮਰੀਕਾ ਅਤੇ ਧੁਰ ਪੁਰਬ ਦੇ ਹਿੰਦੀਆਂ ਦਾ ਖੁਨ ਹੁਣ ਉਬਾਲੇ ਮਾਰਨ ਲਗ ਪਿਆ । ਪਹਿਲੇ ਮੁਕਦਮੇਂ ਦੇ ਫੈਸਲੇ ਦੇ ਲਫ਼ਜ਼ਾਂ ਵਿਚ, “ਇਸ ਵਿਚ ਸ਼ੱਕ ਨਹੀਂ ਕਿ ਗਦਰ ਅਖਬਾਰ ਨੇ ਜਿਹੜੇ ਜਜ਼ਬਾਤ ਭੜਕਾਏ ਹੋਏ ਸਨ, ਉਨਾਂ ਨੂੰ ਹੋਰ ਭਾਂਬੜ ਬਾਲਣ ਵਾਸਤੇ ਇਸ ਵਾਕਿਆ ਨੂੰ ਵਰਤਿਆ ਗਿਆ*।” ਗਦਰ ਅਖਬਾਰ ਨੇ ‘ਕੌਮਾ ਗਾਟਾ ਮਾਰੂ ਬਾਰੇ ਸਪੈਸ਼ਲ ਨੰਬਰ ਕਇਆ | ਅਮਰੀਕਾ ਅਤੇ ਕੈਨੇਡਾ ਵਿਚ ਥਾਂ ਥਾਂ ਜਲਸੇ ਕੀਤੇ ਗਏ, ਅਤੇ ਕੌਮਾ ਗਾਟਾ ਮਾਰੂ ਦੇ ਜਹਾਜ਼ੀਆਂ ਨੂੰ ਉਤਾਰਨ ਲਈ ਮੁਕੱਦਮਾ ਲੜਨ ਵਾਸਤੇ ਚੰਦੇ ਅਕੱਠੇ ਕਰਕੇ ਭੇਜੇ ਗਏ । ਜਦ ਸਭ

  • Indians Abroad, pp. 669-670. O'Dwyer, p. 193. Rowlatt Report, p. 147. *First Case, Preparing for the migration,

ਪਰ ਮੁਸਾਫਰਾਂ ਨੇ ਜਹਾਜ਼ ਦੇ ਕਪਤਾਨ ਅਤੇ ਅਫਸਰਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿਤਾ ਅਤੇ ਜਹਾਜ਼ ਨੂੰ ਜ਼ਬਰਦਸਤੀ ਤੋਰੇ ਸਾਫ ਹੈ da fest (Isemonger and slattery, p. 39.) Digitized by Panjab Digital Library www.panjabdigiliborg