ਕਾਨੂੰਨੀ ਕਾਰਗੁਜ਼ਾਰੀ ਨਿਸਫਲ ਰਹੀ, ਤਾਂ ‘ਕੌਮਾ ਗਾਟਾ ਮਾਰੂ' ਦੇ ਜਹਾਜ਼ੀਆਂ ਨੂੰ ਹਥਿਆਰ ਪੁਚਾਣ ਦੀ ਕੋਸ਼ਸ਼ ਕੀਤੀ ਗਈ[1]। ਹਿੰਦ ਵਿਚ ਜਾ ਕੇ ਅੰਗਰੇਜ਼ਾਂ ਨੂੰ ਹਥਿਆਰਬੰਦ ਬਗਾਵਤ ਰਾਹੀਂ ਕਢਣ ਦੀ ਖੁਲਮ ਖੁਲੀ ਚਰਚਾ ਹੋਣ ਲਗ ਪਈ[2], ਅਤੇ ਭਾਈ ਪਰਮਾਨੰਦ ਮੁਤਾਬਕ ਵੈਨਕੋਵਰ ਅਤੇ ਇਸ ਦੇ ਨੇੜੇ ਤੇੜੇ ਦੇ ਹਿੰਦੀਆਂ ਨੇ ਸ਼ਹਿਰ ਨੂੰ ਲੁਟਣ ਦੀ ਤਿਆਰੀ ਕਰ ਲਈ, ਅਤੇ ਕੈਨੇਡਾ ਵਿਚ ਕੋਈ ਫੌਜ ਨਹੀਂ ਸੀ ਜੋ ਇਸ ਨੂੰ ਬਚਾਉਣ ਵਾਸਤੇ ਪੂਜਦੀ[3]। ਗਦਰ ਪਾਰਟੀ ਨੇ ‘ਕੌਮਾ ਗਾਟਾ ਮਾਰੂ' ਦੇ ਮੁਸਾਫਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਅਤੇ ਉਨ੍ਹਾਂ ਵਾਸਤੇ ਵੈਨਕੋਵਰ ਗੁਰਦਵਾਰਾ ਕਮੇਟੀ ਨੂੰ ਮਾਲੀ ਸਹਾਇਤਾ ਭੇਜਣ ਤੋਂ ਇਲਾਵਾ, ਕੁਦਰਤੀ ਤੌਰ ਉਤੇ ਆਪਣੇ ਪਾਰਟੀ ਪ੍ਰੋਗਰਾਮ ਨੂੰ ਵਧਾਉਣ ਖਾਤਰ ਇਸ ਸਮੇਂ ਦੀ ਯੋਗ ਵਰਤੋਂ ਕੀਤੀ। ਸ਼੍ਰੀ ਸੋਹਨ ਸਿੰਘ ‘ਭਕਨਾ’ ਦਾ ਬਿਆਨ ਹੈ ਕਿ ‘ਕੌਮਾ ਗਾਟਾ ਮਾਰੂ` ਦੇ ਜਹਾਜ਼ੀਆਂ ਨੂੰ ਗਦਰ ਅਖਬਾਰ ਗੁਪਤ ਵਸੀਲਿਆਂ ਰਾਹੀਂ, ਖਾਸ ਕਰ ਰਾਸ਼ਨ ਬੋਰਿਆਂ ਵਿਚ, ਪਚਾਇਆ ਜਾਂਦਾ। ਜਦ ਪਤਾ ਲੱਗਾ ਕਿ ‘ਕੌਮਾ ਗਾਟਾ ਮਾਰੂ' ਕੈਨੇਡਾ ਤੋਂ ਵਾਪਸ ਜਾਣ ਵਾਸਤੇ ਮਜਬੂਰ ਹੋ ਰਿਹਾ ਹੈ, ਤਾਂ ਗਦਰ ਪਾਰਟੀ ਦੇ ਗੁਪਤ ਕਮੀਸ਼ਨ ਦੀ ਮੀਟਿੰਗ ਸੱਦੀ ਗਈ। ਗੁਪਤ ਕਮੀਸ਼ਨ ਨੇ ਫੈਸਲਾ ਕੀਤਾ ਕਿ ਗਦਰ ਪਾਰਟੀ ਦੇ ਪ੍ਰਧਾਨ, ਸ਼੍ਰੀ ਸੋਹਨ ਸਿੰਘ ‘ਭਕਨਾ’, ਨੂੰ ਤੁਰਤ ਯੋਕੋਹਾਮਾ (ਜਾਪਾਨ) ਰਾਹੀਂ ਦੇਸ ਭੇਜਿਆ ਜਾਏ। ਸ਼੍ਰੀ ਸੋਹਨ ਸਿੰਘ ਨੂੰ ਭੇਜਣ ਦੇ ਇਹ ਮਕਸਦ ਸਨ: ੧. ‘ਕੌਮਾ ਗਾਟਾ ਮਾਰੂ’ ਦੇ ਜਹਾਜ਼ੀਆਂ ਦੇ ਲੀਡਰਾਂ ਨੂੰ
ਪ੍ਰੋਗਰਾਮ ਸਮਝਾਇਆ ਜਾਏ, ਤਾਕਿ ਓਹ ਦੇਸ ਜਾਕੇ ਇਸ ਉਤੇ ਵਰਤੋਂ ਕਰਨ। ੨.‘ਕੌਮਾ ਗਾਟਾ ਮਾਰੂ’ ਦੇ ਜਹਾਜ਼ੀਆਂ ਨੂੰ ਹਥਿਆਰ ਪੁਚਾਉਣੇ। ੩. ਧੁਰ ਪੂਰਬ ਅਤੇ ਦੇਸ ਵਿਚ ਗਦਰ ਪਾਰਟੀ ਦੀਆਂ ਸ਼ਾਖਾਂ ਖੋਲ੍ਹਣੀਆਂ, ਅਤੇ ਗਦਰ ਪਾਰਟੀ ਦੇ ਪ੍ਰੋਗਰਾਮ ਵਾਸਤੇ ਜ਼ਮੀਨ ਤਿਆਰ ਕਰਨੀ। ‘ਕੌਮਾ ਗਾਟਾ ਮਾਰੂ' ਨੇ ਵੈਨਕੋਵਰ ਤੋਂ ਵਾਪਸੀ ਸਫਰ ਵਾਸਤੇ ੨੩ ਜੁਲਾਈ ੧੯੧੪ ਨੂੰ ਤੁਰਨਾ ਸੀ, ਅਤੇ ਸ਼੍ਰੀ ਸੋਹਨ ਸਿੰਘ ‘ਭਕਨਾ’ ੨੧ ਜੁਲਾਈ ੧੯੧੪੯[4] ਨੂੰ ਸੈਨਫਾਂਸਿਸਕੋ ਤੋਂ ਰਵਾਨਾ ਹੋ ਗਏ। ਸ਼੍ਰੀ ਸੋਹਨ ਸਿੰਘ ‘ਭਕਨਾ ਦਸਦੇ ਹਨ ਕਿ ਜਹਾਜ਼ ਵਿਚ ਕਮਰਾ ਪਹਿਲਾਂ ਹੀ ਰੀਜ਼ਰਵ ਕਰਵਾ ਲਿਆ ਗਿਆ ਸੀ, ਅਤੇ ਸ੍ਰੀ ਕਰਤਾਰ ਸਿੰਘ ‘ਸਰਾਭਾ’ ੧੦੦ ਪਸਤੌਲ ਗੋਲੀ ਗਠੇ ਸਮੇਤ ਇਸ ਵਿਚ ਰੱਖ ਆਏ। ਸੀ. ਆਈ. ਡੀ. ਦੀਆਂ ਨਜ਼ਰਾਂ ਤੋਂ ਬਚਕੇ ਸ਼੍ਰੀ ਸੋਹਨ ਸਿੰਘ ਜਹਾਜ਼ ਤੁਰਨ ਦੇ ਸਮੇਂ ਤੋਂ ਕੇਵਲ ਪੰਦਰਾਂ ਮਿੰਟ ਪਹਿਲਾਂ ਜਹਾਜ਼ ਵਿਚ ਦਾਖਲ ਹੋਏ, ਅਤੇ ਸਿੱਧਾ ਆਪਣੇ ਰੀਜ਼ੱਰਵ ਕਮਰੇ ਵਿਚ ਜਾਕੇ ਬੈਠ ਗਏ। ਸ਼੍ਰੀ ਸੋਹਨ ਸਿੰਘ ਦੀ ਰਵਾਨਗੀ ਦਾ ਸਿਰਫ ਕਮੀਸ਼ਨ ਅਤੇ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਨੂੰ ਪਤਾ ਸੀ। ਜਹਾਜ਼ ਅਜੇ ਅਮਰੀਕਾ ਅਤੇ ਜਾਪਾਨ ਦੇ ਸਮੁੰਦਰ |
ਵਿਚਕਾਰ ਸੀ ਜਦ ਪਹਿਲੇ ਵਡੇ ਸੰਸਾਰ ਯੁੱਧ ਦੇ ਛਿੜਨ ਦਾ ਬੇਤਾਰ ਬਰਕੀ ਰਾਹੀਂ ਪਤਾ ਲਗਾ। ਗੁਪਤ ਕਮੀਸ਼ਨ ਨੇ ਸ਼੍ਰੀ ਸੋਹਨ ਸਿੰਘ ਦੀ ਰਵਾਨਗੀ ਦੀ ਇਤਲਾਹ ਜਾਪਾਨ ਦੀ ਸ਼ਾਖ ਦੇ ਰੱਖੀ ਸੀ, ਜਿਸ ਕਰਕੇ ਯੋਕੋਹਾਮਾ (ਜਾਪਾਨ) ਜਹਾਜ਼ ਪੁਜਣ ਉਤੇ ਪਾਰਟੀ ਦੇ ਦੋ ਮੈਂਬਰ ਅਗੋਂ ਘਾਟ ਉਤੇ ਪੁਜੇ ਹੋਏ ਸਨ। ਹਥਿਆਰਾਂ ਦੀਆਂ ਪੇਟੀਆਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ, ਜਿਨ੍ਹਾਂ ਨੇ ਚੁੰਗੀ ਦੇ ਪਰਬੰਧਕਾਂ ਨਾਲ ਮਿਲ ਕੇ ਪੇਟੀਆਂ ਸੰਭਾਲ ਲਈਆਂ। ਜਦ ‘ਕੌਮਾ ਗਾਟਾ ਮਾਰੂ’ਯੋਕੋਹਾਮਾ ਪੂਜਾ ਤਾਂ ਗਦਰ ਪਾਰਟੀ ਦਾ ਇਕ ਮੈਂਬਰ ਜਹਾਜ਼ ਉਤੇ ਸ਼੍ਰੀ ਗੁਰਦਿੱਤ ਸਿੰਘ ‘ਸਰਹਾਲੀ’ ਅਤੇ ਉਨ੍ਹਾਂ ਦੇ ਸਕੱਤ ਸ਼੍ਰੀ ਰਾਏ ਸਿੰਘ ਨੂੰ ਮਿਲਿਆ। ਇਸ ਪੁਰ ਸ਼੍ਰੀ ਰਾਏ ਸਿੰਘ ਅਤੇ ਸ਼੍ਰੀ . ਹਰਨਾਮ ਸਿੰਘ (ਉਰਫ ‘ਕੌਮਾ ਗਾਟਾ ਮਾਰੂ) ਸ਼੍ਰੀ ਸੋਹਨ ਸਿੰਘ ‘ਭਕਨਾ' ਨੂੰ ਯੋਕੋਹਾਮਾ ਦੇ ਇਕ ਹੋਟਲ ਵਿਚ ਮਿਲਣ ਆਏ। ਅਗਲੇ ਦਿਨ ਸ਼੍ਰੀ ਸੋਹਨ ਸਿੰਘ ਖੁਦ ਜਹਾਜ਼ ਉਤੇ ਜਾਕੇ ਸ਼੍ਰੀ ਗੁਰਦਿਤ ਸਿੰਘ ਅਤੇ ਜਹਾਜ਼ ਕਮੇਟੀ ਨੂੰ ਮਿਲੇ, ਅਤੇ ਉਨ੍ਹਾਂ ਨੂੰ ਗਦਰ ਪਾਰਟੀ ਦਾ ਸੰਦੇਸ਼ ਦਿਤਾ। ਹਥਿਆਰ ਅਤੇ ਗਦਰ ਪਾਰਟੀ ਦਾ ਲਿਟਰੇਚਰ ਵੀ ‘ਕੌਮਾ ਗਾਟਾ ਮਾਰੂ' ਵਿਚ ਪੁਚਾਇਆ ਗਿਆ। ਉਨੀ ਦਿਨੀਂ ਜਰਮਨੀ ਦਾ ਐਮਡਨ ਨਾਮੀ ਗਸ਼ਤੀ ਜੰਗੀ ਜਹਾਜ਼ (Cruiser) ਧੁਰ ਪੂਰਬ ਦੇ ਸਮੁੰਦਰਾਂ ਵਿਚ ਇਤਹਾਦੀਆਂ ਦੇ ਤਜਾਰਤੀ ਜਹਾਜ਼ ਡੋਬ ਰਿਹਾ ਸੀ। ਜਾਪਾਨ ਵੀ ਇਤਹਾਦੀਆਂ ਦਾ ਹਿਮਾਇਤੀ ਸੀ ਅਤੇ ਕੌਮਾ ਗਾਟਾ ਮਾਰੂ' ਜਾਪਾਨੀ ਜਹਾਜ਼ ਹੋਣ ਕਰਕੇ ਖਤਰੇ ਵਿਚ ਸੀ। ਯੋਕੋਹਾਮਾ ਵਿਚ ਜਰਮਨ ਕੌਂਸਲ ਨਿਗਰਾਨੀ ਹੇਠ ਸੀ, ਪਰ ਜਾਪਾਨ ਦੀ ਗਦਰ ਪਾਰਟੀ ਦੇ ਮੈਂਬਰਾਂ ਦੀ ਸੂਝ ਬੂਝ ਅਤੇ ਹੁਸ਼ਿਆਰੀ ਦਾ ਸੱਦਕਾ ਸ਼੍ਰੀ ਸੋਹਨ ਸਿੰਘ ਜਰਮਨ ਕੌਂਸਲ ਨੂੰ ਮਿਲਣ ਵਿਚ ਕਾਮਯਾਬ ਹੋ ਗਏ। ਜਰਮਨ ਕੌਂਸਲ ਨੇ ਇਸ ਗਲ ਦਾ ਜ਼ਿਮਾ ਲਿਆ ਕਿ ਕੌਮਾ ਗਾਟਾ ਮਾਰੂ' ਨੂੰ ਆਂਚ ਨਹੀਂ ਆਵੇਗੀ, ਅਤੇ ਉਸ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਐਮਡਨ ਜਹਾਜ਼ ‘ਕੌਮਾ ਗਾਟਾ ਮਾਰੂ' ਦੇ ਮੁਸਾਫਰਾਂ ਨੂੰ ਸਮੁੰਦਰ ਵਿਚ ਹਥਿਆਰ ਵੀ ਪੁਚਾ ਸਕੇਗਾ। ਪਰ ‘ਕੌਮਾਂ ਗਾਟਾ ਮਾਰੂ' ਦੇ ਸਾਰੇ ਅਫਸਰ ਜਾਪਾਨੀ ਹੋਣ ਕਰਕੇ ਇਸ ਪੇਸ਼ਕਸ਼ ਤੋਂ ਫਾਇਦਾ ਉਠਾਉਣਾ ਮੁਮਕਨ ਨਹੀਂ ਸੀ। ਕਿਹਾ ਜਾਂਦਾ ਹੈ ਕਿ ਸਮੁੰਦਰ ਵਿਚ ‘ਐਮਡਨ' ਗਸ਼ਤੀ ਜਹਾਜ਼ ‘ਕੌਮਾ ਗਾਟਾ ਮਾਰੂ’' ਨੂੰ ਟਕਰਿਆ, ਪਰ ਝੰਡੀ ਸ਼ੀਸ਼ੇ ਵਾਲੇ ਹਿੰਦੀ ਜਹਾਜ਼ੀਆਂ ਨੇ ਜਦ ਆਪਣੀ ਨੀਯਤ ਨਿਸ਼ਾਨੀ ਦਸੀ ਤਾਂ ਉਹ ਰੂਪੋਸ਼ ਹੋ ਗਿਆ। ਸ਼੍ਰੀ ਸੋਹਨ ਸਿੰਘ ‘ਭਕਨਾ’ ਦੀ ਦੱਸੀ ਉਪ੍ਰੋਕਤ ਵਾਰਤਾ ਦੀ ਪਹਿਲੇ ਮੁਕੱਦਮੇਂ ਵਿਚ ਹੋਈਆਂ ਸ਼ਹਾਦਤਾਂ ਤੋਂ ਵੀ ਇਸ ਹੱਦ ਤਕ ਪੁਸ਼ਟੀ ਹੁੰਦੀ ਹੈ ਕਿ ਸ੍ਰੀ ਸੋਹਨ ਸਿੰਘ ਦੇ ਅਮਰੀਕਾ ਤੋਂ ਰਵਾਨਾ ਹੋਣ ਦੇ ਕੀ ਮਕਸਦ ਸਨ, ਅਤੇ ਉਨ੍ਹਾਂ ‘ਕੌਮਾ ਗਾਟਾ ਮਾਰੂ' ਦੇ ਲੀਡਰਾਂ ਨੂੰ ਯੋਕੋਹਾਮਾ ਮਿਲਕੇ ੧੦੦ ਪਸਤੌਲ ਗੋਲੀ ਗਠੇ ਸਮੇਤ ਪੁਚਾਇਆ[5]। ਗਦਰ ਪਾਰਟੀ ਅਤੇ ‘ਕੌਮਾ ਗਾਟਾ ਮਾਰੂ' ਜਹਾਜ਼ੀਆਂ ਦੇ ਆਪਸ ਨਾਲ ਬਣੇ ਸੰਬੰਧ ਇਸ ਗੱਲ ਤੋਂ ਵੀ ਸਿੱਧ ਹੁੰਦੇ ਹਨ ਕਿ ‘ਕੌਮਾ ਗਾਟਾ ਮਾਰੂ' ਦੇ ਚੰਦ ਇਕ ਮੁਸਾਫਰਾਂ, ਜਿਨ੍ਹਾਂ ਵਿਚੋਂ ਕਾਮਰੇਡ ਗੁਰਮੁਖ ਸਿੰਘ ਦਾ ਨਾਮ ਖਾਸ ਜ਼ਿਕਰ ਕਰਨ ਯੋਗ ਹੈ, ਨੇ ਬਜਬਜ ਘਾਟ ਦੀ ਘਟਨਾ ਪਿਛੋਂ ਹਿੰਦ ਵਿਚ ਗ਼ਦਰ ਪਾਰਟੀ ਲਹਿਰ ਵਿਚ ਹਿੱਸਾ |
੭੨