ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ਵਿਚੋਂ ਪਿਆਰ ਦੀ ਜੋਤ ਨਾ ਘਟੀ, ਤੁਹਾਡੇ ਦਿਲ ਨੇ ਮੇਰੇ ਕੋਲੋਂ ਕਿਸੇ ਵੀ ਹਾਲਤ ਵਿਚ ਨਿਖੜੇ ਜਾਣਾ ਪਰਵਾਨ ਨਾ ਕੀਤਾ, ਤਾਂ ਮੈਂ ਤੁਹਾਡੇ ਨਾਲ ਅਖੀਰ ਤਕ ਸੰਬੰਧਤ ਰਹਾਂਗੀ। ਜ਼ਰੂਰੀ ਤੇ ਨਹੀਂ ਨਾ ਕਿ ਇਹ ਸੰਬੰਧ ਸ਼ਾਦੀ ਨਾਲ ਹੀ ਰਹਿ ਸਕਦਾ ਹੈ।

ਕਾਫ਼ੀ ਵਕਤ ਹੋ ਚੁਕਾ ਹੈ। ਰਾਤ ਦੇ ਅੰਧੇਰੇ ਨੂੰ ਕੇਵਲ ਮੇਰੇ ਹੀ ਲੈਂਪ ਦੀ ਰੋਸ਼ਨੀ ਤੋੜ ਰਹੀ ਹੈ। ਅਜ ਤੇ ਇਕ ਵਜਣ ਲੱਗਾ ਹੈ।

ਮੈਂ ਦੁਬਾਰਾ ਲਿਖਦੀ ਹਾਂ, ਕਿ ਅਜ ਸ਼ਾਮ ਨੂੰ ਜ਼ਰੂਰ ਆਉਣ ਦੀ ਕੋਸ਼ਿਸ਼ ਕਰਨੀ। ਮੈਂ ਉਡੀਕਦੀ ਨਾ ਥਕ ਜਾਵਾਂ।

ਬਹੁਤ ਸਾਰਾ ਪਿਆਰ ਭੇਜਦੀ ਹੋਈ,

ਆਪ ਦੀ................

੮੮