ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੋ ਜੋ ਮਨ ਵਿਚ ਆਇਆ ਲਿਖੀ ਗਈ ਹਾਂ। ਤੁਸੀਂ ਕਿਸੇ ਗੱਲ ਨੂੰ ਬਰਾ ਨਾ ਮਨਾਉਣਾ। ਸਗੋਂ ਮੈਂ ਖ਼ੁਸ਼ ਹੋਵਾਂਗੀ ਜੇ ਤੁਸੀ ਆਪਣੇ ਖ਼ਿਆਲ ਲਿਖਣ ਦੀ ਖੇਚਲ ਕਰੋ, ਤਾਂ ਜੋ ਅਸੀਂ ਦੋਵੇਂ ਇਕ ਦੂਜੇ ਦੇ ਖ਼ਿਆਲਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਮਗਰੋਂ, ਜੇ ਇਸ ਰਸਮੀ ਬੰਦਸ਼ ਵਿਚ ਆਪਣੇ ਆਪ ਨੂੰ ਬੰਨ੍ਹ ਵੀ ਲਈਏ, ਤਾਂ ਵੀ ਕੋਈ ਬੁਰੀ ਗੱਲ ਨਹੀਂ ਹੋਵੇਗੀ।

ਖ਼ਤ ਦਾ ਜਵਾਬ ਬੜੀ ਜਲਦੀ ਦੇਣਾ, ਅਛਾ!

ਬੜੇ ਪਿਆਰ ਤੇ ਸਤਿਕਾਰ ਨਾਲ,

ਮੈਂ ਹਾਂ,

ਤੁਹਾਡੀ...........ਨ।
੮੨