ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਗੁਮਨਾਮ ਕੁੜੀ" ਦੇ ਇਹ ਖ਼ਤ ਕਿਸੇ ਪਿਆਰੇ ਦੇਵਿੰਦਰ ਨੂੰ ਲਿਖੇ ਗਏ ਹਨ ਕਿ ਨਹੀਂ, ਏਸ ਗਲ ਨੂੰ ਤਾਂ ਲੇਖਕ ਹੀ ਚੰਗੀ ਤਰ੍ਹਾਂ ਦਸ ਸਕਦਾ ਹੈ। ਪਰ ਇਕ ਗਲ ਮੈਂ ਕਹਾਂਗਾ — ਇਹਨਾਂ ਵਿਚੋਂ ਕਈ ਖਤ ਪ੍ਰੇਮੀ ਦਿਲਾਂ ਨੇ ਮਨ ਹੀ ਮਨ ਵਿਚ ਲਿਖੇ ਹੋਣਗੇ। ਫੇਰ ਚਾਹੇ ਉਹ ਆਪਣੀਆਂ ਭਾਵਨਾਆਂ ਨੂੰ ਕਾਗ਼ਜ਼ ਤੇ ਸਿਆਹੀ ਨਾਲ ਲਿਖ ਸਕੇ ਹੋਣ ਜਾਂ ਨਾ।

ਜੀਕਰ ਪਹਾੜਾਂ ਦੀ ਅੱਲੜ੍ਹ ਤੂਫਾਨੀ ਨਦੀ ਜੀਵਨ ਵੇਖ ਲੈਂਦੀ ਹੈ; ਆਪਣੇ ਪਿਆਰੇ ਦੇ ਪ੍ਰੇਮ ਵਿਚ, ਕਈ ਮੰਜ਼ਲਾਂ ਮਾਰ ਲੈਂਦੀ ਹੈ, ਉਹ ਫੇਰ ਵਿਸ਼ਾਲ ਦਰਿਆ ਬਣ ਜਾਂਦੀ ਹੈ। ਉਸੇ ਤਰ੍ਹਾਂ ਪ੍ਰੇਮ ਗਿਆਨ ਤਕ ਪਹੁੰਚਦਿਆਂ ਏਡਾ ਖੁਲ੍ਹਾ ਤੇ ਗਹਿਰਾ ਬਣ ਜਾਂਦਾ ਹੈ ਕਿ ਉਸ ਵਿਚ ਸਾਰਾ ਜਹਾਨ ਜੀ ਭਰ ਕੇ ਚੁਭੀਆਂ ਮਾਰ ਸਕਦਾ ਹੈ। "ਗੁਮਨਾਮ ਕੁੜੀ" ਦਾ ਪ੍ਰੇਮ ਜਿਹੜਾ ਸ਼ੁਰੂ ਵਿਚ ਏਸੇ ਪਹਾੜੀ ਨਦੀ ਵਾਂਗ ਉਛਾਲੇ ਮਾਰਦਾ ਸੀ, ਤੇ ਤੰਗ ਸੀ, ਕਿਤਾਬ ਦੇ ਅੰਤ ਵਿਚ ਦਰਿਆ ਦੀ ਵਿਸ਼ਾਲਤਾ ਤੇ ਗਹਿਰਾਈ ਲੈ ਲੈਂਦਾ ਹੈ - ਉਹ ਖ਼ੁਦਗਰਜ਼ ਨਹੀਂ ਰਹਿੰਦਾ, ਉਛਰੰਖਲ ਨਹੀਂ ਰਹਿੰਦਾ, ਚੌੜਾ ਗੰਭੀਰ ਤੇ ਵਿਸ਼ਾਲ ਹੋ ਜਾਂਦਾ ਹੈ।

ਪੰਜਾਬੀ ਵਿਚ ਕਿਸੇ ਹੋਰ ਲੇਖਕ ਨੇ ਖ਼ਤਾਂ ਦਵਾਰਾ ਏਸ ਜ਼ਰੂਰੀ ਵਿਸ਼ੇ ਉਤੇ ਕਿਤਾਬ ਲਿਖਣ ਦਾ ਸ਼ਾਇਦ ਉੱਦਮ ਨਹੀਂ ਕੀਤਾ। ਪ੍ਰੇਮ ਦੇ ਨਾਵਲਾਂ ਵਿਚ ਆਮ ਤੌਰ ਤੇ, ਪ੍ਰੇਮੀ ਜਾਂ ਆਤਮ ਹਤਿਆ ਕਰ ਲੈਂਦੇ ਨੇ, ਸਿਸਕ ਸਿਸਕ ਕੇ ਮਰ ਜਾਂਦੇ ਨੇ; ਤੇ ਜਾਂ ਜੀਵਨ ਨੂੰ ਜਿਊਣਾ ਛੱਡ ਦੇਂਂਦੇ ਨੇ; ਜਾਂ ਕਈ ਨਾਵਲ ਸ਼ਾਦੀ ਦੇ ਵਾਜਿਆਂ ਵਿਚ ਖ਼ਤਮ ਹੁੰਦੇ ਹਨ। ਲੇਕਨ ਇਹ ਪੁਸਤਕ ਨਾ ਸੁਖਾਂਤ ਹੈ ਤੇ ਨਾ ਦੁਖਾਂਤ। ਏਹਦੀ ਨਾਇਕਾ ਨਾ ਵਿਆਹੀ ਜਾਂਦੀ ਹੈ ਤੇ ਨਾ ਮਰਦੀ ਹੈ। ਉਹ ਜੀਵਨ ਵਿਚ ਦ੍ਰਿੜਤਾ ਹਾਸਲ ਕਰਦੀ ਤੇ ਤੇ ਜੀਵਨ ਨੂੰ ਅਸਲ ਜਿਊਣਾ ਸਿਖ ਲੈਂਦੀ ਹੈ।

'ਸਚਦੇਵ’ ਜੀ ਦੀ ਸ਼ੈਲੀ (style) ਬੜੀ ਸੁੰਦਰ ਹੈ, ਅਤੇ ਰਵਾਨਗੀ ਵੀ ਖੂਬ ਹੈ। ਪਹਿਲੇ ਖ਼ਤਾਂ ਦੇ ਸ਼ਬਦ ਹੜ੍ਹ ਵਾਂਗ ਆਉਂਦੇ ਨੇ ਤੇ ਪਾਠਕ ਉਹਨਾਂ