ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/120

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖ਼ਤ ਨੰ: ੩੫

ਮੇਰੇ ਪਿਆਰੇ ਦੇਵਿੰਦਰ ਜੀਉ,

ਮੈਂ ਕਿਨ੍ਹਾਂ ਲਫ਼ਜ਼ਾਂ ਨਾਲ ਤੁਹਾੜਾ ਧੰਨਿਵਾਦ ਕਰਾਂ, ਜੋ ਤੁਸੀ ਏਨੇ ਰੁਝੇਵੇਂ ਵਿਚੋਂ, ਮੈਨੂੰ ਖ਼ਤ ਲਿਖਣ ਲਈ ਵਕਤ ਕਢਦੇ ਹੋ। ਤੁਹਾਡੀ ਲਿਖਤ ਨੇ ਕਲਕੱਤਾ ਦੇਖਣ ਦਾ ਸ਼ੌਕ ਪੈਦਾ ਕਰ ਦਿੱਤਾ ਹੈ। ਪਤਾ ਨਹੀਂ ਕਿਸਮਤ ਕਦੋਂ ਲੈ ਜਾਂਦੀ ਹੈ। ਮੇਰੇ ਵਸ ਹੋਵੇ ਤਾਂ ... ... ਹਾਂ, ਤਾਂ .. .. ਖੰਭ ਲਾਵਾਂ ਤੇ ਉਡ ਕੇ ਤੁਹਾਡੇ ਕੋਲ ਪੁਜ ਜਾਵਾਂ। ਮੈਨੂੰ ਇਹ ਪੜ੍ਹ ਕੇ ਬੜੀ ਖ਼ੁਸ਼ੀ ਹੋਈ ਹੈ, ਕਿ ਤੁਸੀ ਬੜੇ ਆਰਾਮ ਵਿਚ ਹੋ। ਤੁਹਾਡਾ ਦਿਲ ਲਗ ਗਿਆ ਹੈ।

ਤੁਹਾਡੀਆਂ ਯਾਦਾਂ, ਮਿੱਠੇ ਮਿੱਠੇ ਲਫ਼ਜ਼ ਮੇਰੇ ਕੰਨਾਂ ਵਿਚ ਦਿਨ ਰਾਤ ਗੂੰਜਦੇ ਰਹਿੰਦੇ ਨੇ, ਕਿਉਂਕਿ ਉਨ੍ਹਾਂ ਦੀ ਕਦਰ ਮੈਨੂੰ ਹੁਣ ਮਲੂੰਮ ਹੁੰਦੀ ਹੈ। ਕਿੰਨੇ ਸੁੰਦਰ ਖ਼ਿਆਲ ਸਨ, ਜਿਨ੍ਹਾਂ ਵਿਚੋਂ ਮੇਰੇ ਲਈ ਤੁਹਾਡੇ ਪਿਆਰ ਦੀ ਕਾਫ਼ੀ ਤਿਖੀ ਲਿਸ਼ਕ ਪੈਂਦੀ ਸੀ।

ਤੁਹਾਨੂੰ ਪਤਾ ਨਹੀਂ, ਮੈਂ ਹੁਣ ਪਿਆਰ ਤੋਂ ਪੂਜਾ ਦੀ ਸਟੇਜ ਤੇ ਆ ਗਈ ਹਾਂ, ਜਿਹੜੀ ਕਾਫ਼ੀ ਯਕੀਨ, ਵਿਸ਼ਵਾਸ਼ ਤੇ ਪਕਿਆਈ ਮਗਰੋਂ ਆਉਂਦੀ ਹੈ।

ਜਦੋਂ ਮੈਂ ਇਕੱਲ ਮਹਿਸੂਸ ਕਰਦੀ ਹਾਂ ਤਾਂ ਹਨੇਰੇ ਵਿਚ ਆਪਣੇ ਕਮਰੇ ਵਿਚ ਬੈਠੀ ਤੁਹਾਡੇ ਖ਼ਿਆਲਾਂ ਨਾਲ ਖੇਡ ਕੇ ਜੀ ਪਰਚਾ ਲੈਂਦੀ ਹਾਂ। ਵਧੀਕ ਉਦਾਸ ਹੁੰਦੀ ਹਾਂ ਤਾਂ ਤੁਹਾਡੀ ਫ਼ੋਟੋ ਨੂੰ ਸਾਹਮਣੇ ਰੱਖ ਕੇ ਗੱਲਾਂ ਕਰਨ

੧੦੬