ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/126

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਹੈ ... ... .... ਤੈਨੂੰ ਨਹੀਂ ਪਤਾ ਮੈਂ ਤੇਰੇ ਲਈ ਕਿੰਨੀ ਬੇ-ਕਰਾਰ ਰਹਿੰਦੀ ਹਾਂ .... ... .... ਤੈਨੂੰ ਮੇਰੀ ਕੋਈ ਪਰਵਾਹ ਨਹੀਂ ... ... ... ਦੇਖ ਤੇ ਸਹੀ ਮੈਂ ਆਪਣੇ ਹੱਥਾਂ ਨਾਲ ਤੇਰੇ ਲਈ ਕਿੰਨਾ ਸੋਹਣਾ ਸੇਹਰਾ ਗੁੰਦਿਆ ਹੈ ... ... . ਏਸ ਨੂੰ ਤੇਰੇ ਗਲ ਵਿਚ ਪਾ ਕੇ ਤੈਨੂੰ ਖ਼ੁਸ਼ ਕਰਾਂਗੀ - ਪਰ ਮੇਰੀ ਸਾਥਣ ਤੂੰ ਤਾਂ ਮੇਰੀ ਇਕ ਗੱਲ ਦਾ ਵੀ ਜੁਆਬ ਨਾ ਦਿੱਤਾ ... ... ...। ਸੁਣ, ਮੇਰੇ ਦਿਲ ਵਿਚ ਮਿੱਠਾ ਮਿੱਠਾ ਦਰਦ ਕਿਉਂ ਹੁੰਦਾ ਰਹਿੰਦਾ ਹੈ। ਜਦੋਂ ਇਹ ਬੱਦਲ ਵਸਦੇ ਨੇ ਤਾਂ ਦਿਲ ਕਰਦਾ ਹੈ, ਮੈਂ ਵੀ ਇਨ੍ਹਾਂ ਨਾਲ ਅੱਖਾਂ ਦੀ ਮਦਦ ਨਾਲ ਵਸਾਂ ... ... ... ਫੁਹਾਰੇ ਦੇ ਕਿਨਾਰੇ ਜਦੋਂ ਪੈਰ ਲਟਕਾ ਕੇ ਬੈਠਦੀ ਹਾਂ, ਲਹਿਰਾਂ ਮੇਰੇ ਪੈਰਾਂ ਨੂੰ ਚੁੰਮਦੀਆਂ ਨੇ ਤਾਂ ਦਿਲ ਵਿਚ ਇਕ ਸਰੂਰ ਜਿਹਾ ਉਠਦਾ ਹੈ ... ... ... ਇਹ ਦਿਲ ਚਾਹੁੰਦਾ ਹੈ ਕਿ ਏਸੇ ਤਰ੍ਹਾਂ ਬੈਠੀ ਰਹਾਂ ... ... .... ਤੇ ਲਹਿਰਾਂ ਵੀ ਏਸ ਤਰ੍ਹਾਂ ਪੈਰਾਂ ਨੂੰ ਚੰਮਦੀਆਂ ਰਹਿਣ। ਘਰ ਜਾਂਦਿਆਂ ਹੀ ਕਿੰਨਾਂ ਕਿੰਨਾਂ ਚਿਰ ਘੜੀ ਦੇਖਦੀ ਰਹਿੰਦੀ ਹਾਂ .... ..... ਪਤਾ ਨਹੀਂ, ਕਿਹੜੇ ਅਸਰ ਹੇਠ ... ... ... ਪਰ ਹਾਂ, ਮੇਰੇ ਦਿਲ ਵਿਚ ਕਈ ਵਾਰੀ ਸੱਧਰ ਉਠਦੀ ਹੈ, ਕਿ ਕਾਸ਼ ਮੈਂ ਵੀ ਫੁੱਲ ਦੀ ਤਰਾਂ ਕਿਸੇ ਦੀ ਖ਼ੁਸ਼ੀ ਮਾਣ ਸਕਦੀ। ਤੂੰ ਹੀ ਦੱਸ ... .. ... ਏਸ ਤਰ੍ਹਾਂ ਦੀ ਖ਼ਾਹਿਸ਼ ਮੇਰੇ ਦਿਲ ਵਿਚ ਕਿਉਂ ਪੈਦਾ ਹੁੰਦੀ ਹੈ? ਜਦ ਤੂੰ ਮੇਰੇ ਹਰ ਗ਼ਮ ਦੀ ਸਾਥਣ ਹੈਂ ਤਾਂ ਕਿਉਂ ਨਹੀਂ ਦੱਸ ਦੇਂਂਦੀ ... .... ਦੱਸ ਦੇ ... ..। ਦੇਖ ਨਾ ਏਨੇ ਤਰਲੇ ਨਹੀਂ ਕਰਾਈਦੇ। ਤੈਨੂੰ ਮੇਰੇ ਤੇ ਕੋਈ ਤਰਸ ਨਹੀਂ ਆ ਰਿਹਾ? ਕੋਈ ਪਿਆਰ ਨਹੀਂ ਆ ਰਿਹਾ ... ..? ਕੁਝ ਮਹਿਸੂਸ ਨਹੀਂ ਹੋ ਰਿਹਾ ... .. ਆਹ! .... ... ਮੈਂ ਅਭਾਗਨ .. ..

ਮੈਂ ਰੁਕ ਨਾ ਸਕੀ, ਦਿਲ ਕੀਤਾ ਦੌੜਾਂ ਤੇ ਉਹਨੂੰ ਘਟ ਕੇ ਗਲ ਨਾਲ ਲਾ ਲਵਾਂ - ਰਜ ਕੇ ਪਿਆਰ ਕਰਾਂ, ਕਿਉਂਕਿ ਉਹ ਵੀ ਮੇਰੇ ਵਾਂਗ ਕਿਸੇ ਦੀ ਯਾਦ ਵਿਚ ਪਾਗਲ ਹੋ ਰਹੀ ਸੀ ...... ਪਲ ਕੁ ਪਿਛੋਂ ਕੰਨਾਂ 'ਚ ਕੋਈ ਆਵਾਜ਼ ਪਈ। ਮੈਂ ਤ੍ਰਬਕ ਉਠੀ। ਦੇਖਿਆ ਸਰਹਾਣੇ ਨੂੰ ਘੁੱਟ ਕੇ ਫੜਿਆਂ

੧੧੨