ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਮੇਰੀ ਵਲੋਂ

ਜਿਸ ਆਦਰਸ਼ ਨੂੰ ਸਾਹਮਣੇ ਰਖ ਕੇ, ਮੈਂ ਇਹ ਖ਼ਤ ਲਿਖੇ ਹਨ, ਮੇਰੀ ਆਸ ਹੈ, ਕਿ ਇਨ੍ਹਾਂ ਦੇ ਪੜਨ ਨਾਲ ਕਈ ਕੁਮਲਾ ਰਹੀਆਂ ਜੀਵਨ ਟਹਿਣੀਆਂ ਫੇਰ ਪੁੰਗਰ ਪੈਣਗੀਆਂ ਤੇ ਉਨ੍ਹਾਂ ਨੂੰ ਸੋਹਣੇ ਸੋਹਣੇ ਫੁਲ ਲਗਣਗੇ। ਇਸ ਨਾਲ ਉਨ੍ਹਾਂ ਦੀ ਆਪਣੀ ਖੂਬਸੂਰਤੀ ਹੀ ਨਹੀਂ ਵਧ ਜਾਇਗੀ, ਸਗੋਂ ਕਈਆਂ ਹੋਰਨਾਂ ਦੇ ਜੀਵਨ ਨੂੰ ਵੀ ਉਨ੍ਹਾਂ ਫੁਲਾਂ ਦੀ ਖ਼ੁਸ਼ਬੋ ਮਹਿਕਦਿਆਂ ਰਖੇਗੀ।

ਇਹ ਖ਼ਤ, ਸਚ ਮੁਚ, ਕਿਸੇ ਪ੍ਰੇਮਿਕਾ ਵਲੋਂ ਕਿਸੇ ਪ੍ਰੇਮੀ ਨੂੰ ਲਿਖੇ ਗਏ ਹਨ ਕਿ ਨਹੀਂ, ਇਸ ਦਾ ਭੇਦ ਦੱਸਣ ਨਾਲ ਕੋਈ ਲਾਭ ਨਹੀਂ ਹੋਵੇਗਾ। ਪਰ ਮੈਂ ਇਨ੍ਹਾਂ ਵਿਚ ਕਿਸੇ ਕੁੜੀ ਦੇ ਕੁਦਰਤੀ ਜਜ਼ਬਾਤਾਂ ਨੂੰ ਠੀਕ ਠੀਕ ਇਜ਼ਹਾਰ ਕਰਨ ਦਾ ਯਤਨ ਕੀਤਾ ਹੈ। ਏਸੇ ਲਈ ਸ਼ੁਰੂ ਸ਼ੁਰੂ ਦੇ ਖ਼ਤ ਮੇਰੇ ਕਈ ਬਜ਼ੁਰਗ ਪਾਠਕਾਂ ਨੂੰ ਸ਼ਾਇਦ ਬਹੁਤੇ ਉਚੇ ਆਦਰਸ਼ ਦੇ ਨਾ ਲਗਣ, ਪਰ ਜੇ ਪੜ੍ਹਦੇ ਪੜ੍ਹਦੇ ਉਹ ਅਖ਼ੀਰਲੇ ਖ਼ਤ ਤਕ ਪੁਜ ਗਏ, ਤਾਂ ਮੈਨੂੰ ਉਮੀਦ ਹੀ ਨਹੀਂ ਪੂਰਨ ਵਿਸ਼ਵਾਸ ਹੈ, ਕਿ ਮੈਂ ਉਨ੍ਹਾਂ ਕੋਲੋਂ ਵੀ ਪ੍ਰਸੰਸਾ ਲੈਣ ਦਾ ਜ਼ਰੂਰ ਹੱਕ ਰਖਾਂਗਾ।

ਦੂਜੀ ਐਡੀਸ਼ਨ——ਵਿਚ ਮੈਂ ਉਹ ਸਾਰੀਆਂ ਕੁਦਰਤੀ ਮਾਦੁਕਤੀ ਭਰੀਆਂ ਸਤਰਾਂ ਕਟ ਦਿਤੀਆਂ ਹਨ ਜਿਨ੍ਹਾਂ ਨੂੰ ਪੜ੍ਹਨ ਲਗਿਆਂ ਕਈਆਂ ਨੂੰ ਗੈਰ-ਕੁਦਰਤੀ ਸ਼ਰਮ ਆ ਜਾਂਦੀ ਸੀ।

ਇਨ੍ਹਾਂ ਖ਼ਤਾਂ ਨੂੰ ਸਵਾਦਲਾ ਬਣਾਉਣ ਲਈ — ਕੁਦਰਤੀ ਤੇ ਉਚ