ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੪੦.

ਮੇਰੇ ਫਿਰਦੋਸੀ ਪ੍ਰੀਤਮ,

ਆਖ਼ਿਰ ਤੁਹਾਡਾ ਖ਼ਤ ਆ ਹੀ ਗਿਆ। ਮੈਂ ਇਸ ਦੇ ਇਕ ਇਕ ਲਫ਼ਜ਼ ਨੂੰ, ਇਕ ਇਕ ਸਤਰ ਨੂੰ ਏਨੇ ਪਿਆਰ ਨਾਲ ਪੜ੍ਹਿਆ,ਕਿ ਪੜ੍ਹਦਿਆਂ ਪੜ੍ਹਦਿਆਂ, ਕਈ ਵਾਰੀ ਖ਼ੁਸ਼ੀ ਨਾਲ ਅੱਖਾਂ ਡਲ੍ਹਕ ਪਈਆਂ।ਮੈਨੂੰ ਕੀ ਪਤਾ ਸੀ ਤੁਸੀ ਆਪਣੇ ਮਾਲਕ ਮਕਾਨ ਦੀ ਫ਼ੈਮਲੀ ਨਾਲ ਕੁਝ ਦਿਨਾਂ ਲਈ ਬਾਹਰ ਗਏ ਹੋਏ ਸਉ। ਨਹੀਂ ਤੇ ਸ਼ਾਇਦ ਏਨੀ ਬੇਕਰਾਰ ਨਾ ਹੁੰਦੀ। ਹਛਾ ਅਗੋਂ ਤੁਹਾਡੀਆਂ ਨਸੀਹਤਾਂ ਤੇ ਅਮਲ ਕਰਿਆ ਕਰਾਂਗੀ, ਕਿਉਂਕਿ ਆਖ਼ਿਰ ਮੈਨੂੰ ਤੁਹਾਡੀ ਹੀ ਖ਼ੁਸ਼ੀ ਵਿਚ ਖ਼ੁਸ਼ੀ ਹੈ।

ਮਾਲਕ ਮਕਾਨ ਦੀ ਲੜਕੀ ਬਾਬਤ ਜੋ ਕੁਝ ਤੁਸਾਂ ਲਿਖਿਆ ਹੈ, ਮੈਨੂੰ ਪੜ ਕੇ ਬੜੀ ... ... ਖ਼ੁਸ਼ੀ ਹੋਈ ਹੈ, ਏਨੀ ਚੰਗੀ ਤੇ ਸਿਆਣੀ ਲੜਕੀ ਨੂੰ ਤੁਸੀ ਮੇਰੀ ਸਹੇਲੀ ਬਣਾਉਗੇ ...... ਸਚੀਂ? ਮੈਂ ਕਿੰਨੀ ਖ਼ੁਸ਼-ਕਿਸਮਤ ਹਾਂ .... .... ਉਹ ਬੜੀ ਖਿਚ ਵਾਲੀ ... ... ਬੜੀ ਚੰਗੀ .. ... ਬੜੀ ਤਹਿਜ਼ੀਬ ਵਾਲੀ ... ... ਬੜੀ ਚੰਗੀ ਫੈਮਲੀ ਦੀ - ਕਾਫ਼ੀ ਪੜ੍ਹੀ ਲਿਖੀ .... ... ਮੇਰੇ ਵਾਂਗ ... ... (ਨਹੀਂ ਮੇਰੇ ਤੋਂ ਵੀ ਚੰਗੀ) ਸੋਹਣੀ ਗੌਣ ਵਾਲੀ ... ... .।ਤੇ ਸਭ ਤੋਂ ਵਧੀਕ ਲਾਹੌਰ ਦੇ ਰਹਿਣ ਵਾਲੀ ... ... ... ਮੈਨੂੰ ਕਦੋਂ ਮਿਲਾਉਗੇ ਉਸ ਨਾਲ? ਹਾਏ, ਬਹੁਤੀ ਦੇਰ ਨਾ ਕਰਨੀ। ਤੁਸਾਂ ਇਹ ਕੁਝ ਲਿਖ ਕੇ ਮੈਨੂੰ ਇਕ ਨਵੀਂ ਤਾਂਘ ਲਾ ਦਿੱਤੀ ਹੈ ...। ਤੁਹਾਨੂੰ ਪਤਾ ਹੈ, ਮੈਂ ਤੁਹਾਡੇ ਕੋਲ ਆ ਨਹੀਂ ਸਕਦੀ। ਕੀ ਤੁਸੀਂ ਵਡੇ ਦਿਨਾਂ ਦੀਆਂ ਛੁਟੀਆਂ

੧੧੭