ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੫੦

ਮੇਰੇ ਮੰਨ ਮੰਦਰ ਦੇ ਦੇਵਤਾ,

ਅਜੇ ਆਪ ਜੀ ਵਲੋਂ ਮੇਰੇ ਪਹਿਲੇ ਖ਼ਤ ਦਾ ਜੁਆਬ ਨਹੀਂ ਆਇਆ, ਕਿ ਮੇਰੇ ਦਿਲ ਦੀ ਹਾਲਤ ਤੇ ਜੋ ਮੇਰੇ ਨਾਲ ਰਾਤੀਂਂ ਹੋਈ - ਮੈਨੂੰ ਦੁਬਾਰਾ ਖ਼ਤ ਲਿਖਣ ਤੇ ਮਜਬੂਰ ਕਰ ਦਿੱਤਾ ਹੈ।

ਰਾਤੀਂ ਤੁਹਾਡੀ ਲੰਮੀ ਜੁਦਾਈ ਨੇ ਮੈਨੂੰ ਬੁਰੀ ਤਰ੍ਹਾਂ ਰੁਆਇਆ। ਮੈਂ ਸੋਚਾਂ ਤੁਸੀਂ ਉਸ ਵੇਲੇ ਕਿਥੇ ਸੌ .... ... ਮੇਰੇ ਨਾਲ ਕਿਉਂ ਐਵੇਂ ਰੁਸ ਗਏ। ਨਾਲੇ ਰੋਈ ਜਾਵਾਂ ਤੇ ਨਾਲੇ ਸੋਚੀ ਜਾਵਾਂ,"ਕੀ ਹੁਣ ਦੇਵਿੰਦਰ ਜੀ ਕਦੀ ਨਹੀਂ ਮਿਲਣਗੇ?" ਨਹੀਂ ਇਹ ਸਾਰਾ ਮੇਰੇ ਹੀ ਨਸੀਬ ਦਾ ਫਲ ਹੈ, ਜਿਹੜਾ ਕੌੜਾ ਹੋਣ ਦੇ ਬਾਵਜੂਦ ਵੀ ਮੈਨੂੰ ਮਿੱਠਾ ਲਗਦਾ ਹੈ। ਦੁਨੀਆ ਬਦਲ ਜਾਏ ... ... ਲਖ ਬੇਵਫਾ ਹੋ ਜਾਏ, ਪਰ ਮੈਂ ਹੀ ... ...।

ਹੌਲੀ ਹੌਲੀ ਬੇਚੈਨੀ ਵਧਣ ਲਗੀ, ਨਾਲ ਹੀ ਮੇਰੇ ਹੰਝੂਆਂ ਦੀ ਰਫ਼ਤਾਰ ਵੀ। ਸ਼ਾਮ ਆਪਣੀਆਂ ਬਾਹਵਾਂ ਅਡੀ ਮੇਰੇ ਵਲ ਵਧਦੀ ਆ ਰਹੀ ਸੀ ...... ਛੋਟੇ ਛੋਟੇ ਤਾਰਿਆਂ ਦਾ ਮਾਹੀ -ਚੰਦ੍ਰਮਾ - ਝਾਕਦਾ, ਕੋਈ ਚੁਪ ਖੜੇ ਹੋਏ ਬੂਟੇ ਕੋਲੋਂ ਮੇਰਾ ਹਾਲੇ-ਜ਼ਾਰ ਦੇਖ ਕੇ, ਮੇਰੇ ਤੇ ਤਰਸ ਕਰਕੇ ਹੰਝੂ ਵਗਾ ਦੇਂਦਾ। ਮਨ ਵਿਚ ਇਕ ਹੂਕ ਉਠ ਰਹੀ ਸੀ ... ... ਮੈਂ ਨਦੀ ਦੇ ਵਗ ਰਹੇ ਪਾਣੀ ਵਲ ਨੀਝ ਲਾ ਕੇ ਮਸਤ ਬੈਠੀ ਹੰਝੂ ਵਗਾ ਰਹੀ ਸਾਂ .... ... ਪਤਾ ਨਹੀਂ ਕੀ ਸੋਚ ਰਹੀ ਸਾਂ ... ...। ਦੇਵਿੰਦਰ, ਕੁਝ ਤੁਹਾਡੀਆਂ ਬੇ-ਪਰਵਾਹੀਆਂ ਤੇ ਕੁਝ ਆਪਣੀਆਂ ... ...। ਫਿਰ ਮੈਂ ਦੋਹਾਂ

੧੩੫