ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਸੀ ਤੇ ਇੰਨਾ ਚਿਰ ਚੁਪ ਹੀ ਕਰ ਜਾਂਦੇ ਹੋ।

ਮੇਰੇ ਦਵਿੰਦਰ ਮੈਂ ਤੁਹਾਨੂੰ ਯਕੀਨ ਦੁਆਂਦੀ ਹਾਂ ਕਿ ਮੈਂ ਤੁਹਾਡੀ ਅਜੇ ਤਕ ਉਸੇ ਤਰਾਂ ਪੁਜਾਰਨ ਹਾਂ। ਮੇਰੀ ਜ਼ਿੰਦਗੀ ਦੇ ਸਫ਼ੇ ਪਿਆਰ ਤੇ ਵਫ਼ਾ ਨਾਲ ਭਰੇ ਹੋਏ ਨੇ। ਮੇਰੇ ਦਿਲ ਦੀ ਹਰ ਨੁਕਰ ਵਿਚ ਤੁਹਾਡੀ ਯਾਦ ਕਾਇਮ ਹੈ। ਕਦੀ ਇਨ੍ਹਾਂ ਨੁਕਰਾਂ ਨੂੰ ਆ ਕੇ ਫੋਲੋ ਤਾਂ ਪਤਾ ਲਗੇ ਇਨ੍ਹਾਂ ਵਿਚ ਕੀ ਕੁਝ ਪਿਆ ਹੈ।

ਤੁਹਾਨੂੰ ਕੀ ਪਤਾ ਮੈਂ ਤੁਹਾਡੀ ਖ਼ਿਆਲੀ ਤਸਵੀਰ ਨੂੰ ਅਗੇ ਰਖ ਕੇ ਕਿਸ ਤਰਾਂ ਉਸ ਦੀ ਪੂਜਾ ਕਰਦੀ ਰਹਿੰਦੀ ਹਾਂ। ਰੀਝਾਂ, ਉਮੰਗਾਂ ਤੇ ਸੱਧਰਾਂ ਦੇ ਫੁੱਲਾਂ ਦਾ ਹਾਰ ਗਲੇ ਵਿਚ ਪਾ ਕੇ, ਤੁਹਾਡੇ ਪਿਆਰ ਵਿਚ ਮਸਤ ਹੋਈ ਆਰਤੀ ਕਰਦੀ ਹਾਂ। ਕਿੰਨਾ ਸੁਆਦ ਆਉਂਦਾ ਹੈ, ਸੱਚੇ ਤੇ ਸੁਚੇ ਪਿਆਰ ਵਿਚ। ਪਰ ਪਤਾ ਨਹੀਂ ਲਗਦਾ ਤੁਸੀ ਇਸ ਨੂੰ ਕਿਉਂ ਐਵੇਂ ਠੁਕਰਾ ਰਹੇ ਹੋ।

ਉਸ ਜੁਦਾਈ ਦੀਆਂ ਗੱਲਾਂ .. ... ਮੇਰੇ ਸੀਨੇ ਚੋਂ ਉਠ ਉਠ ਦਰਦ ਪੈਦਾ ਕਰਦੀਆਂ ਨੇ, ਜਿਨ੍ਹਾਂ ਨੂੰ ਤੁਸੀਂ ਸ਼ਾਇਦ ਭੁਲ ਗਏ ਹੋਵੋ। ਜੀਵਨ ਦੀ ਡਗਮਗੌਂਦੀ ਕਿਸ਼ਤੀ ਨੂੰ।

ਕੋਈ ਹੋਰ ਗੱਲ ਹੈ, ਤਾਂ ਲਿਖ ਹੀ ਛਡੋ, ਪਤਾ ਲਗ ਜਾਏ। ਹਨੇਰੇ ਵਿਚ ਰਹਿਣਾ ,ਕਿੰਨਾ ਕੁ ਦੁਖਦਾਈ ਹੋ ਸਕਦਾ ਹੈ ,ਇਹ ਮੈਨੂ ਹੀ ਪਤਾ ਹੈ।

ਮੇਰੇ ਪ੍ਰੀਤਮ, ਤੁਸੀ ਹੀ ਦਸ ਦਿਉ, ਮੈਂ ਕਿਸ ਤਰਾਂ ਤਰਲੇ-ਮਿੰਨਤਾਂ ਕਰਾਂ - ਤਾਂ ਜੁ ਜਲਦੀ ਖ਼ਤ ਆ ਜਾਏ।

ਬੜੀ ਬੇਚੈਨ,

ਤੁਹਾਡੀ... ... ...

੧੪੧