ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਪਰ ਆਦਮੀ ਇਸ ਤਰਾਂ ਨਹੀਂ ਕਰਦੇ। ਭੌਰੇ ਵਾਂਗ ਹਰ ਨਵਾਂ ਸੋਹਣਾ ਫੁੱਲ ਉਸ ਦੀਆਂ ਨਜ਼ਰਾਂ ਆਪਣੇ ਵਲ ਖਿਚ ਸਕਦਾ ਹੈ। ਠੀਕ ਨਹੀਂ ?

ਪੰਛੀ ਚਹਿਕਦੇ ਨੇ ਤੇ ਖ਼ਾਮੋਸ਼ ਹੋ ਜਾਂਦੇ ਨੇ। ਫੁੱਲ ਖਿੜਦੇ ਨੇ ਤੇ ਮੁਰਝਾ ਜਾਂਦੇ ਨੇ। ਸਮੁੰਦਰ ਦੀਆਂ ਲਹਿਰਾਂ ਉਠਦੀਆਂ ਨੇ ਤੇ ਫੇਰ ਉਤਰ ਜਾਂਦੀਆਂ ਨੇ। ਏਸੇ ਤਰ੍ਹਾਂ ਤੁਹਾਡੇ ਖ਼ਿਆਲ ਦੀ ਖ਼ੁਸ਼ੀ ਆਉਂਦੀ ਹੈ ਤੇ ਚਲੀ ਜਾਂਦੀ ਹੈ। ਸੱਚੀ, ਕਦੋਂ ਮਿਲੋਗੇ ? ਜੇ ਦਿਲ ਦਿੱਤਾ, ਉਸ ਵਿਚ ਮੁਹੱਬਤ ਭਰੀ, ਤਾਂ ਆਬਾਦ ਵੀ ਤੇ ਕਰੋ. ਉਸ ਨੂੰ। ਤੁਹਾਨੂੰ ਮੇਰੇ ਕਿਸੇ ਲਫ਼ਜ਼ ਨੇ ਇੰਨਾਂ ਵੀ ਉਕਸਾਇਆ ਨਹੀਂ ਜੋ ਤੁਸੀਂ ਖ਼ਤ ਪਾ ਸਕੋ ? ਨਾ ਮੇਰੇ ਰਾਣੇ, ਹੋਰ ਦੇਰ ਨਾ ਕਰਨੀ।

ਕਮਲਾ ਦਾ ਕੀ ਹਾਲ ਹੈ ?

ਤੁਹਾਡੀ............

੧੪੪