ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/161

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


...ਨਾ ਪਵੇ | ਨਹੀਂ ਸਗੋਂ ਮੈਨੂੰ ਇਕਰਾਰ ਦਿਓ ਕਿ ਅਗੇ ਤੋਂ ਮੈਨੂੰ ਵੀ ਨਹੀਂ ਰੁਆਉਗੇ.....। ਬਸ ! ਤੁਹਾਡੀਆਂ ਅੱਖਾਂ ਤੇ ਹੁਣੇ ਹੀ ਭਰ ਆਈਆਂ ਨੇ, ਮੈਂ ਤੇ ਹਾਲੀ ਆਪਣੇ ਟੁਟੇ ਹੋਏ ਸਾਜ਼ ਨੂੰ ਸੁਰ ਵੀ ਨਹੀਂ ਸੀ ਕੀਤਾ......। ਤੁਸੀ ਤੇ ਮੇਰੇ ਗ਼ਮ ਵਿਚ ਸ਼ਾਮਲ ਹੋਣ ਲਈ ਆਏ ਸਓ...ਸੱਚ ਮੁੱਚ ਤੁਹਾਨੂੰ ਮੇਰੇ ਨਾਲ ਇੰਨਾ ਪਿਆਰ ਹੈ!....ਅਛਾ, ਮੈਂ ਹੋਰ ਕੁਝ ਨਹੀਂ ਕਹਿੰਦੀ....ਪਰ ਇੰਨਾ ਤੇ ਦਸ ਦਿਓ, ਕਿ ਤੁਸੀ ਮੈਨੂੰ ਵਿਸਾਰ ਰਹੇ ਹੋ......ਕਿਉਂ ਏਨੇ ਬੇ-ਤਰਸ ਹੋ ਰਹੇ ਹੋ......ਹਾਂ, ਕਮਲਾਂ ਦਾ ਕੀ ਹਾਲ ਹੈ ?....... ਰਾਜ਼ੀ ਹੈ ? ਬਿਲਕੁਲ ?......ਮੈਨੂੰ ਵੀ ਕਦੀ ਯਾਦ ਕੀਤਾ ਸੀ ? ਸਾਨੂੰ ਭਲਾ ਕਿਨ੍ਹਾਂ ਯਾਦ ਕਰਨਾ ਹੈ...... ਹੋਰ ਸੁਣਾਓ.....ਖੂਬ ਮੌਜਾਂ ਨੇ ਕਲਕੱਤੇ ?.....ਖੂਬ ਸੈਰਾਂ ਕਰਦੇ ਹੋ ?......ਆਖ਼ਰ ਉਨਾਂ ਰੌਣਕਾਂ ਵਿਚ ਫਸ ਕੇ ਸਾਨੂੰ ਗਰੀਬਾਂ ਨੂੰ ਭੁਲਦੇ ਹੀ ਜਾ ਰਹੇ ਹੋ......ਇਕਰਾਰ ਤੇ ਬੜੇ ਕੀਤੇ ਸਨ.....ਹੌਸਲਾ ਵੀ ਬਥੇਰਾ ਦਿਤਾ ਸ......ਸਭ ਐਵੇਂ ਹੀ ਗਿਆ......ਹੁਣ ਕਦੋਂ ਆਓਗੇ ?...... ਮੇਰੇ ਲਈ ਕਲਕੱਤਿਓਂ ਕੀ ਲਿਆਓਗੇ ?...ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ...... ਡਾਕਟਰ ਆਉਣ ਵਾਲਾ ਹੈ......?

ਸੋ ਇਨਾਂ ਹੀ ਖ਼ਿਆਲਾਂ ਵਿਚ ਬੀਮਾਰੀ ਕਟ ਰਹੀ ਹਾਂ।

ਮੇਰੇ ਪ੍ਰੀਤਮ, ਮੈਂ ਹਾਂ ਤੁਹਾਡੀ..................

੧੪੭