ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੰਨੀ ਕੁ ਅਜੀਬ ਗੱਲ ਹੈ, ਕਿ ਹੁਣ ਤੁਸੀ ਪਿਛੇ ਹਟਦੇ ਜਾ ਰਹੇ ਹੋ ... ... ਉਹੋ ਹੀ ਮੈਂ ਹਾਂ, ਉਹੋ ਹੀ ਤੁਸੀ ਹੋ, ਪਰ ਤੁਹਾਡਾ ਦਿਲ ਨਹੀਂ ਨਾ ਉਹ॥

ਬੀਮਾਰ ਨੂੰ ਗੁਆਂਢੀ ਵੀ ਕਈ ਕਈ ਵਾਰੀ ਪੁੱਛਣ ਆ ਜਾਂਦੇ ਨੇ। ਸ਼ਕੁੰਤਲਾ ਵਿਚਾਰੀ ਨੇ ਦੋ ਦਿਨਾਂ ਵਿਚ ਚਾਰ ਫੇਰੇ ਮਾਰੇ, ਪਰ ਤੁਸੀ ਹੋ, ਕਿ ਇਕ ਖ਼ਤ ਪਾ ਕੇ ਮਗਰੋਂ ਕੋਈ ਹਾਲ ਨਾ ਪੁੱਛਿਆ। ਅਛਾ, ਖੁਸ਼ ਰਹੋ - ਖੂਬ ਮੌਜਾਂ ਮਾਣੋ, ਇਹ ਵੀ ਚੰਗਾ ਹੋਇਆ ਜੋ ਕਮਲਾ ਦਾ ਪਿਆਰ ਤੁਹਾਨੂੰ ਮਿਲ ਗਿਆ ਹੈ। ਮੇਰੀਆਂ ਤੇ ਹੁਣ ਤੁਸੀਂ ਚਿੱਠੀਆਂ ਵੀ ਨਹੀਂ ਪੜ੍ਹਦੇ ਹੋਣੇ॥

ਪਰ ਮੈਂ ਤੇ ਹਾਂ,

ਸਦਾ ਤੁਹਾਡੀ.............

੧੫੦