ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/169

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੬o

ਮੇਰੀ ਰੂਹ ਦੇ ਦੇਵਤਾ,

ਮੈਨੂੰ ਮਾਨ ਹੈ ਆਪਣੇ ਉਨ੍ਹਾਂ ਲਫ਼ਜ਼ਾਂ ਤੇ ਜਿਹੜੇ ਤੁਹਾਡਾ ਦਿਲ ਟੁੰਬ ਕੇ, ਤੁਹਾਨੂੰ ਮੇਰੇ ਲਈ ਖ਼ਤ ਲਿਖਣ ਲਈ ਮਜਬੂਰ ਕਰ ਦੇਂਦੇ ਹਨ, ਨਹੀਂ ਤੇ ਤੁਸੀ ਤੇ ਹੁਣ ਜਲਦੀ ਜਲਦੀ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕਿੰਨੀ ਬੇ-ਰੁਖ਼ੀ ਨਾਲ ਤੁਸਾਂ ਖ਼ਤ ਲਿਖਿਆ ਹੈ, ਜਿਸ ਤਰ੍ਹਾਂ ਕੋਈ ਫਾਹ ਵਢਣਾ ਹੁੰਦਾ ਹੈ। ਤੁਸੀਂ ਸ਼ਾਇਦ ਮੈਨੂੰ ਹੌਲੀ ਹੌਲੀ ਜਬਾ ਕਰਨਾ ਹੀ ਪਸੰਦ ਕੀਤਾ ਹੈ। ਗਲੇ ਤੇ ਛੁਰੀ ਵੀ ਚਲ ਰਹੀ ਹੈ ਤੇ ਸਹਾਰਾ ਵੀ ਦਈ ਜਾਂਦੇ ਹੋ। ਪਰ ਮੈਨੂੰ ਡਰ ਹੈ, ਕਿਸੇ ਦਿਨ ਤੁਹਾਡਾ ਇਹ ਹਥ ਮੇਰੀ ਸ਼ਾਹਰਗ ਤਕ ਹੀ ਪੁਜ ਜਾਇਗਾ।

"ਕੰਮ ਦਾ ਜ਼ੋਰ ਹੋਣ ਕਰ ਕੇ, ਮੈਂ ਹੁਣ ਤੁਹਾਨੂੰ ਸ਼ਾਇਦ ਜਲਦੀ ਖ਼ਤ ਨਾ ਲਿਖ ਸਕਿਆ ਕਰਾਂ.........." ਤੁਹਾਡੇ ਇਨ੍ਹਾਂ ਲਫ਼ਜ਼ਾਂ ਨੇ ਮੈਨੂੰ ਇਉਂ ਮਹਿਸੂਸ ਕਰਾਇਆ, ਜਿਸ ਤਰ੍ਹਾਂ ਕੋਈ ਬੜੀ ਕੀਮਤੀ ਚੀਜ਼ ਹਥ ਵਿਚੋਂ ਡਿਗ ਕੇ ਟੁਟ ਗਈ ਹੋਵੇ, ਜਿਸ ਕਰ ਕੇ ਪਲ ਦੇ ਪਲ ਲਈ, ਦਿਲ ਤੇ ਦਿਮਾਗ਼ ਦੋਵੇਂ ਸਹਿਮ ਗਏ ਹੋਣ।

ਮੇਰੇ ਕੋਮਲ ਦਿਲ, ਤੂੰ ਵੀ ਭੁਲ ਜਾ ਹੁਣ ਸਭ ਕੁਝ, ਕਿਉਂਕਿ ਦੇਵਿੰਦਰ ਜੀ ਤੇ ਤੇਰੇ ਸ਼ੌਕ ਦੀ ਦੁਨੀਆਂ ਤੋਂ ਬੇ ਨਿਆਜ਼ ਤੇ ਵਖਰੇ ਹੋਈ ਜਾ ਰਹੇ ਨੇ - ਪਰ ਮੇਰੇ ਕੋਲੋਂ ਇਹ ਕਿਥੋਂ ਹੋ ਸਕਦਾ ਹੈ । ਅਫ਼ਸੋਸ ਦੇਵਿੰਦਰ ਜੀ, ਤੁਸੀ ਇਸ ਕੀਮਤੀ ਦਿਲ ਦੀ ਕੋਈ ਕਦਰ ਨਾ ਕੀਤੀ । ਮੇਰੀ ਸਮਝ ਵਿਚ

੧੫੫