ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੬੧

ਮੇਰੇ ਦਿਲ ਦੇ ਸਹਾਰੇ, ਦੇਵਿੰਦਰ ਜੀ,

ਤੁਸੀਂ ਮੇਰੇ ਜੀਵਨ ਨੂੰ ਕਿਉਂ ਇਨਾਂ ਡਾਵਾਂ ਡੋਲ ਬਣਾਈ ਜਾਂਦੇ ਹੋ ? ਕਿਉਂ ਉਸ ਡੁਬ ਰਹੇ ਆਦਮੀ ਤਰਾਂ ਬਣਾ ਰਹੇ ਹੋ ਜਿਹੜਾ ਘੜੀ ਘੜੀ ਲਤਾਂ ਬਾਹਾਂ ਮਾਰ ਕੇ ਪਾਣੀ ਦੇ ਉੱਤੇ ਉਸ ਆਸ ਤੇ ਆਉਂਦਾ ਹੈ, ਕਿ ਉਸ ਨੂੰ ਕੋਈ ਫੜ ਕੇ ਬਚਾ ਲਵੇ ? ਮੈਂ ਜਿੰਨੀ ਤੁਹਾਡੇ ਨੇੜੇ ਪੁਜਣ ਦੀ ਕੋਸ਼ਿਸ਼ ਕਰ ਰਹੀ ਹਾਂ, ਉਨੇ ਹੀ ਤੁਸੀ ਦੂਰ ਹੁੰਦੇ ਜਾ ਰਹੇ ਹੋ .... ... ਮੈਂ ਤੁਹਾਨੂੰ ਦੇਖਣ ਨੂੰ ਤਰਸ ਰਹੀ ਹਾਂ, ਤੜਪ ਰਹੀ ਹਾਂ ਤੇ ਤੁਸੀ ਛੁਪਦੇ ਜਾ ਰਹੇ ਹੋ। ਮੈਂ ਜਿਨਾਂ ਵਧੀਕ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਤੁਸੀ ਉਨੇ ਹੀ ਗੰਝਲਦਾਰ ਬਣਦੇ ਜਾ ਰਹੇ ਹੋ। ਮੈਂ ਕੋਈ ਗਲਤੀ ਕੀਤੀ ਹੈ ਤਾਂ ਬੇ-ਸ਼ਕ ਜੋ ਮਰਜ਼ੀ ਹੈ। ਸਜ਼ਾ ਦਿਓ -

ਮੈਂ ਕਿੰਨਾਂ ਕੁਝ ਲਿਖ ਜਾਂਦੀ ਹਾਂ, ਪਰ ਫਿਰ ਵੀ ਮੈਨੂੰ ਯਕੀਨ ਨਹੀਂ ਆਉਂਦਾ ਕਿ ਤੁਸੀ ਆਪਣੇ ਇਕਰਾਰਾਂ ਨੂੰ ਭੁਲ ਗਏ ਹੋ - ਉਹ ਤੁਹਾਡਾ ਮਿਠੀ ਬਾਦਸ਼ਾਹਤ ਤੋਂ ਕਿਸੇ ਹੋਰ ਮੁਲਕ ਵਿਚ ਚਲੇ ਗਏ ਨੇ। ਤੁਹਾਡੀ ਦਿੱਤੀਆਂ ਉਮੀਦਾਂ ਏਨੀਆਂ ਕਚੀਆਂ ਨਹੀਂ ਹੋ ਸਕਦੀਆਂ ( ਭਾਵੇਂ ਏਨੀ ਦੂਰ ਬੈਠੀ ਹਾਂ - ਇਕੱਲੀ ਹਾਂ - ਪਰ ਕਈ ਵਾਰੀ ਏਨਾ ਮਹਿਸੂਸ ਕਰਦੀ ਹਾਂ, ਕਿ ... ... ...ਤੁਹਾਡੇ ਕੋਲ ਬੈਠੀ ਹਾਂ, ਮੈਂ ਤੇ ਖ਼ਿਆਲ ਨਹੀਂ ਕਰ ਸਕਦੀ ਕਿ ਤੁਸੀ ਆਪਣੇ ਲਿਖੇ ਤੇ ਜਾਂ ਇਕਰਾਰਾਂ ਤੇ ਪਛਤਾਦੇ ਹੋਵੋਗੇ। ਮੈਂ ਕਿਹੜਾ ਏਡਾ ਗੁਨਾਹ ਕੀਤਾ ਹੈ ... ... ? ਨਹੀਂ, ਮੈਂ ਇਹ ਜਿਹੇ ਖਿਆਲਾਂ ਨੂੰ ਆਪਣੇ ਦਿਮਾਗ ਤੇ ਕਬਜ਼ਾ ਨਹੀਂ ਕਰਨ ਦਿਆਂਗੀ!

੧੫੮