ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/174

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਤ ਨੰ: ੬੨

 
ਦੇਵਿੰਦਰ ਜੀਓ, 

ਕੀ ਮੈਂ ਹੁਣ ਇਹ ਆਪਣੇ ਦਿਲ ਵਿਚ ਫੈਸਲਾ ਹੀ : ਕਰ ਲਵਾਂ ਕਿ ਜਦ ਤਕ ਮੇਰੀ ਵਲੋਂ ੩-੪ ਚਿਠੀਆਂ ਨਾ ਜਾਣ, ਤੁਸੀ ਜੁਆਬ ਨਹੀਂ ਦਿਓਗੇ ?

ਸਚ ਮੁਚ, ਤੁਸੀ ਕਿਸੇ ਸਰਸਬਜ਼, ਲਹਿ ਲਹਾਉਂਦੇ ਬਾਗ ਨੂੰ ਜੜਾਂ ਤੋਂ ਪੁਟ ਰਹੇ ਹੋ।

ਠੀਕ ਹੈ, ਜੇ ਔਰਤ ਦੇ ਦਿਲ ਵਿਚ ਮਹੱਬਤ ਨਹੀਂ ਤਾਂ ਉਹ ਇਕ ਸ਼ੀਸ਼ੇ ਦੇ ਗਲਾਸ ਵਾਂਗ ਹੈ। ਪਰ ਜੇ ਆਦਮੀ ਵਿਚ ਨਹੀਂ ਤੇ ਉਹ ......" ਇਹ ਦਸੋ।

ਕੀ ਇਹ ਮੇਰਾ ਧੋਣਾ : ਸਭ ਫਜੂਲ ਜਾਇਗਾ ? ਇਹ ਖ਼ਿਆਲ ਮੈਨੂੰ ਕਈ ਵਾਰੀ ਆਉਂਦਾ ਹੈ। ਪਰ ਮੈਂ ਆਪਣੇ ਦਿਲ ਦੇ ਭਾਰ ਤੋਂ ਮਜਬੂਰ ਹਾਂ। ਭਾਵੇਂ ਤੁਸੀ ੫.....ਥ......ਰ ਦਿਲ ਹੋ ਰਹੇ ਹ ਪਰ , ਮੈਂ ਅਜੇ ਵੀ ਤੁਹਾਡੇ ਕੋਲੋਂ ਬਦ-ਗੁਮਾਨ ਨਹੀਂ .... ... ਤੁਸੀ ਰੁਸ ਕੇ , ਇਕ ਮੇਰੇ ਕੋਲ ਆ ਜਾਓ, ਫੇਰ ਦੇਖਣਾ ਮੈਂ ਕਿਸ ਤਰਾਂ ਤੁਹਾਨੂੰ ਮਨਾਦੀ ਹਾਂ। ਤੁਸੀਂ ਨਫ਼ਰਤ ਕਰੋਗੇ, ਮੈਂ ਪਿਆਰ ਕਰਾਂਗੀ ਤੁਸੀ ਠੁਕਰਾਓਗੇ ਮੈਂ ਅਪਨਾਵਾਂਗੀ।

ਹਰ ਇਕ ਪੁਰਾਣੀ ਛੋਟੀ ਤੋਂ ਛੋਟੀ ਘਟਨਾ ਮੇਰੀ ਯਾਦ ਦਾ ਇਕ ਜਰੂਰੀ

੧੬੦