ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖਣਾ ਇੰਨੀ ਦੇਰ ਨਾਲ ਨਾ ਆਉਣਾ, ਕਿ ਮੈਂ ਫੇਰ ਕਿਤੇ ਲਭਾਂ ਹੀ ਨਾ -- ਕਿਸੇ ਨਾ ਮੁੜਨ ਵਾਲੀ ਥਾਂ ਤੇ ਨਾ ਪੁਜ ਚੁਕੀ ਹੋਵਾਂ।

ਤੁਹਾਡੇ ਵਿਚ ਮੈਂ ਏਨੀਆਂ ਖੂਬੀਆਂ ਦੇਖੀਆਂ ਸਨ ਜਿਹੜੀਆਂ ਮੈਨੂੰ ਹੋਰ ਕਿਸੇ ਵਿਚ ਨਜ਼ਰ ਨਹੀਂ ਸਨ ਆਉਂਦੀਆਂ। ਇਸੇ ਲਈ ਕਦੀ ਕਦੀ ਤੁਹਾਡੇ ਤੇ ਗੁੱਸਾ ਆ ਜਾਂਦਾ ਹੈ। ਸ਼ਾਇਦ ਇਸ ਦਾ ਵੀ ਦੂਜਾ ਨਾਂ ਪਿ- - ਆ -- ਰ ਹੈ।

ਦਵਿੰਦਰ, ਮੈਨੂੰ ਹਰ ਰੋਜ਼ ਦੇ ਤਾਹਨੇ ਬੁਰੀ ਤਰ੍ਹਾਂ ਖਾ ਰਹੇ ਨੇ । ਪਰ ਕੌੜੇ ਤੋਂ ਕੌੜਾ ਤਾਅਨਾ ਵੀ ਉਦੋਂ ਤਕ ਮੇਰੇ ਜ਼ਖ਼ਮ ਨੂੰ ਕੋਈ ਦਰਦ ਨਹੀਂ ਪੁਚਾ ਸਕਦਾ, ਜਦ ਤਕ ਤੁਹਾਡੀ ਪਿਆਰੀ ਯਾਦ ਦੀ ਅਕਸੀਰ ਮਲ੍ਹਮ ਮੇਰੇ ਕੋਲ ਹੈ।

ਮੈਨੂੰ ਕਈ ਵਾਰੀ ਖ਼ਿਆਲ ਆਇਆ ਹੈ, ਕਿ ਆਦਮੀਆਂ ਵਿਚੋਂ ਕਿੰਨੇ ਕੁ ਇਹੋ ਜਿਹੇ ਹੋਣਗੇ ਜਿਹੜੇ ਔਰਤਾਂ ਵਾਂਗ ਉਚਤਾਈ, ਖ਼ੁਸ਼ੀ ਤੇ ਸਬਰ ਨਾਲ ਬੇ-ਇਨਸਾਫ਼ੀ ਤੇ ਜ਼ੁਲਮ ਸਹਿ ਸਕਣ। ਤੁਹਾਡਾ ਨਾਂ ਤੇ ਮੈਂ ਨਹੀਂ ਲੈਂਦੀ।

ਮੈਂ ਤੁਹਾਡੀ ਯਾਦ ਤੋਂ ਤੇ ਤੁਹਾਡੇ ਖ਼ਿਆਲਾਂ ਤੋਂ, ਤੁਹਾਡੇ ਵਲੋਂ ਏਨੀ ਕਠੋਰਤਾ ਦੇ ਹੁੰਦਿਆਂ ਵੀ ਬੇ-ਪਰਵਾਹ ਨਹੀਂ ਹੋਈ। ਜਿਸ ਤਰਾਂ ਸਮੁੰਦਰ ਦੀਆਂ ਲਹਿਰਾਂ ਬੜੀ ਦੂਰ ਜਾ ਕੇ ਆਪਣੇ ਪਿਆਰੇ ਕਿਨਾਰੇ ਨੂੰ ਮਿਲਣ ਲਈ ਫੇਰ ਵਾਪਸ ਆਉਂਦੀਆਂ ਨੇ, ਏਸੇ ਤਰ੍ਹਾਂ ਤੁਹਾਡੀ ਯਾਦ, ਦੂਰ ਦੁਰਾਡੇ ਜਾ ਕੇ ਵੀ ਫੇਰ ਮੇਰੇ ਕੋਲ ਵਾਪਸ ਆ ਜਾਂਦੀ ਹੈ।

ਸ਼ਕੁੰਤਲਾ - - ਆ - - ਰਹੀ ਹੈ --

.

ਤੁਹਾਡੀ----

੧੬੬