ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਟ ਦੇ ਇਰਦ ਗਿਰਦ ਘੁੰਮਣ ਲਗਾ -- ਘੁੰਮਦੇ ਘੁੰਮਦੇ ਮਦਹੋਸ਼ ਜਿਹਾ ਹੋ ਗਿਆ, - - ਰਾਖ ਹੋਣ ਤੋਂ ਕੁਝ ਚਿਰ ਹੀ ਪਹਿਲੋਂ ਉਸ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਚੁਕੀਆਂ ਸਨ -- ਕੰਧ ਨਾਲ ਲਗੀ ਹੋਈ ਕੋੜ੍ਹ ਕਿਰਲੀ ਨੇ ਹੌਲੀ ਜਿਹੀ ਸ਼ਰਾਰਤ ਨਾਲ ਕਿਹਾ, ਪ੍ਰੇਮੀ ਕਦੀ ਰੋਇਆ ਨਹੀਂ ਕਰਦੇ, ਪਰਵਾਨਾ ਤੜਪ ਗਿਆ, ਲਾਟ ਵਿਚ ਵੜ ਗਿਆ, ਕੋੜ੍ਹ ਕਿਰਲੀ ਦੇ ਕੰਨਾਂ ਵਿਚ ਆਵਾਜ਼ ਆਈ, ਇਹ ਅੱਥਰੂ ਸਿਰਫ਼ ਏਸ਼ ਲਈ ਹਨ ਕਿ-

"ਤਰਸਤੇ ਉਮਰ ਕਟੀ, ਦਰਦੇ ਆਸ਼ਨਾ ਨਾ ਮਿਲਾ"

ਮੈਂ ਇਹੋ ਜਿਹੇ ਖ਼ਿਆਲਾਂ ਵਿਚ ਹੀ ਜਿੱਦਗੀ ਦੇ ਦਿਨ ਕਟੀ ਜਾ ਰਹੀ ਹਾਂ। ਕੁਝ ਸਮਝੇ ਹੋ ਇਨ੍ਹਾਂ ਤੋਂ ਮੇਰੀ ਸੁਚੀ ਤੇ ਉਚੀ ਪ੍ਰੀਤ ਦਾ ਮਤਲਬ? ਪਰ ਤੁਸੀਂ ਹੁਣ ਸੋਚ ਕੇ ਕੀ ਕਰਨਾ ਹੈ । ਚੰਗਾ ---

ਆਪ ਜੀ ਦੀ ...ਕੋਈ ਪੁਰਾਣੀ

੧੭੨