ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/190

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਲਾਕਾਤ ਆਖ਼ਰੀ ਸੀ ਤਾਂ ਦਿਲ ਦੇ ਸਾਰੇ ਅਰਮਾਨ ਕਢ ਲੈਂਦੀ - ਜੀ ਭਰ ਕੇ ਰੋ ਲੈਂਦੀ --, ਇੰਨਾ ਪਿਆਰ ਕਰਦੀ, ਕਿ ਤੁਹਾਨੂੰ ਛਡਦੀ ਹੀ ਨਾ -- । ਮੈਨੂੰ ਕੀ ਪਤਾ ਸੀ ਕਿ ਇਹ ਵਿਛੋੜਾ ਚੰਦ ਦਿਨਾਂ ਲਈ ਨਹੀਂ, ਸਗੋਂ --।

ਤੁਸੀ ਭਾਵੇਂ ਹੁਣ ਲਖ ਬਦਲ ਜਾਉ, ਪਰ ਮੇਰੇ ਲਈ ਤੁਸੀਂ ਅਜੇ ਤਕ ਉਹੀ ਹੋ। ਹੁਣ ਭਾਵੇਂ ਤੁਸੀਂ ਮੈਨੂੰ ਵਿਸਾਰ ਦਿਉ, - - ਪਰ ਕਦੀ ਤੇ ਤੁਸੀ ਮੇਰੇ ਹੀ ਸਓ।

ਪਿਛਲੀ ਰਾਤ ਮੈਨੂੰ ਤੁਹਾਡੀਆਂ ਬੜੀਆਂ ਬੇ-ਪਰਵਾਹ ਜਹੀਆਂ ਅਖਾਂ ਵੇਖ ਰਹੀਆਂ ਸਨ, ਤਾਂ ਵੀ ਮੈਂ ਆਪਣੇ ਆਪ ਨੂੰ ਜ਼ਾਹਿਰ ਕਰਨ ਲਈ ਏਸ ਤਰ੍ਹਾਂ ਜ਼ੋਰ ਲਾ ਰਹੀ ਸਾਂ, ਕਿ ਤੁਹਾਡੀ ਗੈਰ ਹਾਜ਼ਰੀ ਵਿਚ ਵੀ ਮੇਰਾ ਕਮਰਾ - ਸਵਰਗ ਦਾ ਹਿੱਸਾ ਬਣ ਗਿਆ ਸੀ। ਮੇਰਾ ਦਿਲ ਹੀ ਤੁਹਾਨੂੰ ਤਰਸ ਨਾਲ ਪੁਛ ਰਿਹਾ ਸੀ “ਕਿਉਂ ਏਨ। ਬੇ-ਤਰਸ ਹੁੰਦੇ ਜਾ ਰਹੇ ਹੋ - - ?" ਪਰ ਕੋਈ ਜੁਆਬ ਨਾ ਮਿਲਿਆ ਹੈ। ਮੈਂ ਆਪਣੀਆਂ ਅੱਖਾਂ ਵਿਚ ਹਸਨ ਦੀ ਕੋਸ਼ਿਸ਼ ਕੀਤੀ, ਪਰ ਸਗੋਂ ਉਹ ਹੰਝੂਆਂ ਨਾਲ ਭਰ ਆਈਆਂ। ਤੁਹਾਡੀ ਦਿੱਤੀ ਹੋਈ ਕਿਤਾਬ ਨੂੰ ਪੜ੍ਹਨ ਤੇ ਦੁਬਾਰਾ ਦਿਲ ਕੀਤਾ, ਪਰ ਉਸ ਦੀ ਛੋਹ ਨੇ ਹੀ ਏਨੀ ਗਮੀ ਫੈਲਾਈ ਕਿ ਚੰਗੇ ਤੋਂ ਚੰਗੇ ਕਵੀਆਂ ਦੇ ਗੀਤ ਵੀ ਨਾ ਫੈਲਾ ਸਕਦੇ।

ਮੈਨੂੰ ਦਸੋ ਤੇ ਸਹੀ, ਕੀ ਮੇਰੀ ਕਿਸਮਤ ਵਿਚ ਨਿਰੀ ਪੂਰੀ ਮਾਯੂਸੀ ਹੀ ਲਿਖੀ ਹੋਈ ਹੈ ਜੋ ਤੁਸੀ ਮੈਨੂੰ ਕਤਲ ਕਰਨ ਤੇ ਹੀ ਤੂਲੇ ਹੋਏ ਹੋ? ਹਾਂ, ਤੁਸੀ - ਜਿਨਾਂ ਨੇ ਕਦੀ ਮੇਰੇ ਜੀਵਨ ਨੂੰ ਸੁਨਹਿਰੀ ਬਣਾਉਣ ਦੀ ਆਸ ਦਵਾਈ ਸੀ- ਨਹੀਂ,ਇਕਰਾਰ ਕੀਤਾ ਸੀ, - ਨਹੀਂ, ਦਾਅਵਾ ਬੰਨਿਆ ਸੀ, ਅਜ ਇਸ ਤਰਾਂ ਦੇ ਮੂੰਹ ਮੋੜ ਰਹੇ ਹੋ। ਕੀ ਮੈਂ ਏਨੀ ਕੋਝੀ ਹੋ ਗਈ ਹਾਂ, ਕਿ ਤੁਸੀ ਦੋ ਸਤਰਾਂ ਲਿਖਣੀਆਂ ਗਵਾਰਾ ਨਹੀਂ ਕਰ ਸਕਦੇ?

ਮੈਂ ਕਈ ਵਾਰੀ ਸੋਚਦੀ ਹਾਂ, ਕੀ · ਪਿਆਰ ਤੇ , ਨਫ਼ਰਤ ਇਕ ਥਾਂ ਰਹਿ ਸਕਦੇ ਨੇ?" ਸਾਧਾਰਨ ਤੌਰ ਤੇ ਮੁਮਕਿਨ ਨਹੀਂ, ਪਰ ਮੇਰਾ

੧੭੬