ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/193

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਚ ਕਰਦਾ ਰਹਿੰਦਾ ਹੈ, ਉਸ ਨੂੰ ਕਿਸ ਤਰ੍ਹਾਂ ਬਿਠਾਵਾਂ ? ਮੈਂ ਤੇ ਚਾਹੁੰਦੀ ਹਾਂ ਕਿ ਹੁਣ ਉਹ ਮਿਟ ਜਾਏ, ਪਰ ਜਿਹੜੀ ਦਿਮਾਗ਼ ਦੇ ਵਿਚ ਤੁਹਾਡੀ ਤਸਵੀਰ ਉਕਰੀ ਹੋਈ ਹੈ, ਉਹ ਕੁਝ ਨਹੀਂ ਕਰਨ ਦੇਂਦੀ।

ਕਮਬਖ਼ਤ ਮੀਂਹ ਨੇ ਵੀ ਅਜ ਹੀ ਵਸਨਾ ਸੀ। ਜਿਉਂ ਜਿਉਂ ਇਹ ਤੇਜ਼ ਹੋਈ ਜਾਂਦਾ ਹੈ, ਮੇਰੇ ਹੰਝ ਵੀ ਉਸੇ ਰਫ਼ਤਾਰ ਨਾਲ ਤੇਜ਼ ਹੋ ਜਾਂਦੇ ਨੇ। ਮੀਂਹ ਕਹਿੰਦਾ ਹੈ, ਬਸ ਅਜ ਹੀ ਵਸਣਾ ਹੈ ......" ਪਰ ਮੇਰੇ ਹੰਝੂਆਂ ਨੇ ਹਿੰਮਤ ਹਾਰ ਦਿੱਤੀ ... ... ਇਨਾਂ ਦਾ ਬੰਦ ਹੋ ਜਾਣਾ ਪਿਆਰ ਦਾ ਅਖੀਰ ਨਹੀਂ ... ..., ਇਹ ਮੇਰੇ ਸੁਆਸਾਂ ਨਾਲ ਹੀ ਖ਼ਤਮ ਹੋਵੇਗਾ। ਜਦ ਤਕ ਇਹ ਡਰਾਮਾ ਹੁੰਦਾ ਰਹੇਗਾ - ਮੇਰੇ ਸੁਆਸ ਚਲਦੇ ਰਹਿਣਗੇ। ਮੈਂ ਸਿਸਕੀਆਂ ਲਵਾਂਗੀ, ਪਰ ਜਾਨ ਨਹੀਂ ਤੋੜਾਂਗੀ। ਮੈਂ ਆਪਣੇ ਪਿਆਰ ਦਾ ਅੰਤ ਦੇਖਣ ਲਈ ਜੀਵਾਂਗੀ।

ਕਈ ਵਾਰੀ ਮੈਨੂੰ ਖ਼ਿਆਲ ਆਉਂਦਾ ਹੈ, ਕਿ ਜੇਕਰ ਮੈਂ ਇਸ ਪਿਆਰ ਦੇ ਸਮੇਂ ਵਿਚ ਮਰ ਜਾਂਦੀ, ਤਾਂ ਸ਼ਾਇਦ ਇਸ ਤਰ੍ਹਾਂ ਨਾ ਠੁਕਰਾਈ ਜਾਂਦੀ। ਮੇਰੇ ਨੁਕਸ ਭੁਲ ਜਾਂਦੇ, ਤੇ ਮੇਰੀਆਂ ਚੰਗੀਆਂ ਗੱਲਾਂ ਹੀ ਯਾਦ ਰਹਿੰਦੀਆਂ ਪਰ ਇਹ ਵੀ ਫ਼ਜ਼ੂਲ ਖ਼ਿਆਲ ਹੈ। ਕਿਉਂਕਿ ਹੁਣ ਤੁਹਾਡੇ ਦਿਲ ਦੇ ਬਹੁਤੇ ਹਿੱਸੇ ਤੇ ਕਮਲਾ ਦਾ ਰਾਜ ਹੋ ਚੁਕਾ ਲਗਦਾ ਹੈ।

ਤੁਹਾਡਾ ਖ਼ਤ ਆਉਣ ਤੋਂ ਮਗਰੋਂ ਮੈਂ ਤੁਹਾਡੇ ਵਲੋਂ ਆਏ ਹੋਏ, ਖ਼ਤਾਂ ਦਾ ਬਕਸ ਖਲਿਆ, ਜਿਹੜਾ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਖ਼ਜ਼ਾਨਾ ਸੀ, ਪਰ ਮੈਨੂੰ ਹੁਣ ਮਲੂਮ ਹੋਇਆ ਹੈ, ਕਿ ਮੈਂ ਇਸ ਵੇਲੇ ਤਕ ਸਖ਼ਤ ਧੋਖੇ ਵਿਚ ਸਾਂ ...... ਤੇ ਪਿਆਰ ਦਾ ਇਕ ਸੁਫਨਾ ਹੀ ਦੇਖ ਰਹੀ ਸਾਂ।

ਤੁਹਾਡਾ ਅਜ ਦਾ ਖ਼ਤ ਪੜ ਕੇ, ਸ਼ੈਕਸਪੀਅਰ ਦੇ ਡਰਾਮੇ ਦੀਆਂ ਇਹ ਲਾਈਨਾਂ ਮੇਰੀਆਂ ਅੱਖਾਂ ਅਗੇ ਬਾਰ ਬਾਰ ਆਉਂਦੀਆਂ ਨੇ -

"Sigh no more ladies Sigh no more, Men were decievers ever! One foot on sea and one on shore, To one thing consant never!"

੧੭੯