ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵਿੰਦਰ ਜੀ, ਕੀ ਮੈਂ ਹੁਣ ਮੌਤ ਨੂੰ ਆਪਣੀ ਸਾਥਣ ਬਣਾ ਲਵਾਂਗੇ ਜਿਹੜੀ ਮੈਨੂੰ ਸਾਰੇ ਵਹਿਮਾਂ ਤੇ ਦੁਖਾਂ ਤੋਂ ਛੁਟਕਾਰਾ ਦਵਾ ਸਕੇਗੀ? ਚੰਗਾ ਹੁੰਦਾ ਜੇ ਮੈਂ ਜੰਮਦੀ ਹੀ ਨਾ। ਹੁਣ ਤੇ ਮੇਰੀ ਰੂਹ ਦੇ ਟੁਕੜੇ ਟੁਕੜੇ ਹੋ ਰਹੇ ਨੇ।

ਮੇਰੇ ਲਈ ਇਹ ਖ਼ਿਆਲ ਇੰਨਾ ਦੁਖਦਾਈ ਨਹੀਂ, ਕਿ ਮੇਰੇ ਨਾਲ ਬੇ-ਇਨਸਾਫ਼ੀ ਕੀਤੀ ਗਈ ਹੈ, ਜਾਂ ਮੈਨੂੰ ਦੁਰਕਾਰਿਆ ਗਿਆ ਹੈ - ਇਹ ਖ਼ਿਆਲ ਕਰ ਕੇ ਮੈਨੂੰ ਵਧੇਰੇ ਰੰਜ ਹੁੰਦਾ ਹੈ, ਕਿ ਜਿਸ ਦਿਲ ਵਿਚ, ਮੇਰੇ ਲਈ ਏਨਾ ਜੋਸ਼ ਤੇ ਨਿੱਘ ਸੀ ਉਹ ਅਜ ਖ਼ਾਲੀ ਦਿਸਦਾ ਹੈ।

ਆਹ ! ਮੇਰੀਆਂ ਕਮਜ਼ੋਰ ਬਾਹਵਾਂ ਤੁਹਾਨੂੰ ਘੁਟ ਕੇ ਨਾ ਫੜ ਸਕੀਆਂ,... ਮੇਰੇ ਦਿਲ ਦੀ ਧੜਕਨ ਤੁਹਾਡੇ ਤੇ ਬਹੁਤਾ ਅਸਰ ਨਾ ਕਰ ਸਕੀ। ਮੇਰੀਆਂ ਅੱਖਾਂ ਤਹਾਨੂੰ ਯਕੀਨ ਨਾ ਦਵਾ ਸਕੀਆਂ ਕਿ ਮੇਰੇ ਦਿਲ ਅੰਦਰ ਤੁਹਾਡੇ ਪਿਆਰ ਦਾ ਭਾਂਬੜ ਮਚਿਆ ਹੋਇਆ ਹੈ, ਤੇ ਮੇਰੀ ਆਵਾਜ਼ , ਸਾਫ਼, ਤਰਾਂ ਇਹ ਵੀ ਨਾ ਕਹਿ ਸਕੀ ਕਿ "ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਜਿਹੜਾ ਮੇਰੀ ਜ਼ਿੰਦਗੀ ਦਾ ਮੁੱਢ ਸੀ।

ਕੀ ਇਹ ਸਚ ਮੁਚ ਹੀ ਧੋਖੇ ਬਾਜ਼ ਦੁਨੀਆ ਹੈ? ਏਥੇ ਕੋਈ ਸਚਾਈ ਨਹੀਂ ? ਕੋਈ ਇਨਸਾਫ਼ ਨਹੀਂ ? ਵਫ਼ਾ ਨਹੀਂ, ਖ਼ੁਸ਼ੀ ਨਹੀਂ? ਸਾਰੀਆਂ ਗੱਲਾਂ ਝੂਠੀਆਂ ਹਨ? ਵਹਿਮ ਹਨ? ਮਖੌਲ ਹਨ? ਸਭ ਦਿਖਾਵਾ ਹੀ ਹੈ? ਆਹ ! ਇੰਨਾ ਵਡਾ ਸਦਮਾ ਮੈਂ ਕਿਸ ਤਰ੍ਹਾਂ ਬਰਦਾਸ਼ਤ ਕਰਾਂ? ਕਿਸੇ ਤੇ ਵਿਸ਼ਵਾਸ਼ ਕਰ ਕੇ ਆਪਣਾ ਜੀਵਨ ਅਰਪਨ ਕੀਤਾ - ਪਰ ਧੋਖਾ ਹੋਇਆ। ਮੇਰੀ ਰੂਹ ਸੜ ਜਾਂਦੀ ਹੈ, ਮੈਂ ਦੁਖੀ ਹੋ ਜਾਂਦੀ ਹਾਂ, ਰੋਣ ਲਗ ਜਾਂਦੀ ਹਾਂ । ਇੰਨੀ ਬੇ-ਜ਼ਾਰੀ ? ਇੰਨੀ ਬੇ-ਜਾਰੀ? ਇੰਨੀ ਕਠੋਰਤਾ...........?

ਦੇਵਿੰਦਰ ਜੀ, ਉਦੋਂ ਤੇ ਤੁਸੀਂ ਕਹਿੰਦੇ ਹੁੰਦੇ ਸਓ ਕਿ “ਜੇ ਮੈਂ ਗਮ ਦੇ ਹਜੂਮ ਵਿਚ ਗੁਨਗਨਾਉਂਦਾ ਸੁਣਿਆ ਜਾਵਾਂ ਕਿ "ਮੇਰੀ ਮੁਹੱਬਤ

੧੮੦