ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/205

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਤ ਨੰ: ੭੨

 

ਮੇਰੇ ਬੇ-ਤਰਸ ਪ੍ਰੀਤਮ,

ਤੁਹਾਡੇ ਵਲੋਂ ਖ਼ਤ ਨਾ ਆਉਣ ਤੇ ਮੈਨੂੰ ਏਨੀ ਖੁਤਖੁਤੀ ਜਿਹੀ ਲਗੀ ਰਹਿੰਦੀ ਹੈ, ਤੇ ਸੋਚਦੀ ਹਾਂ ਕਿ ਕੀ ਮੇਰੇ ਖ਼ਤ, ਤੁਹਾਨੂੰ ਮਿਲ ਗਏ ਨੇ?

ਮੈਨੂੰ ਅਜੇ ਤਕ ਇਹ ਭੁਲਾ ਨਹੀਂ ਕਿ ਤੁਹਾਡੀ ਛੁਹ ਮੇਰੇ ਵਿਚ ਕੰਬਣੀ ਲਿਆ ਦੇਂਦੀ ਸੀ, ਤੇ ਉਸ ਛੂਹ ਦਾ ਜੁਆਬ ਮੇਰੀ ਰੂਹ ਵਿਚੋਂ ਇਸ ਤੇਜ਼ੀ ਨਾਲ ਆਉਂਦਾ ਸੀ ਜਿਸ ਤਰ੍ਹਾਂ ਬਿਜਲੀ ਬਦਲਾਂ ਚੋਂ ਚੀਰ ਕੇ ਨਿਕਲਦੀ ਹੈ।

ਹੁਣ ਮੈਂ ਤੁਹਾਡੇ ਦਿਲੋਂ ਹਟਾ ਕੇ ਤੁਹਾਡੇ ਵਲੋਂ ਇਹੋ ਜਿਹੀ ਠੰਢੀ ਥਾਂ ਸੁਟੀ ਗਈ ਹਾਂ ਜਿਥੇ ਤੁਹਾਡੇ ਪਿਆਰ ਦੀ ਕਿਰਨ ਤੇ ਸ਼ਾਇਦ ਕਦੀ ਨਾ ਮੁਸਕਰਾਏ - ਪਰ ਹੋਰਨਾਂ ਦੇ ਜੀਵਨ ਵਿਚ ਮੈਂ ਵਧੇਰੇ ਲਿਸ਼ਕ ਸਕਾਂ । ਜਦ ਤੁਹਾਡੀ ਇਸ ਠੰਢ ਦਿਲੀ ਨੂੰ ਮਹਿਸੂਸ ਕਰਦੀ ਹਾਂ ਤੇ ਮੈਨੂੰ ਕੰਬਣੀ ਆ ਜਾਂਦੀ ਹੈ। ਮੇਰਾ ਰੋਣ ਨੂੰ ਜੀ ਕਰਦਾ ਹੈ ਪਰ ਅੱਥਰੂ ਤਾਂ ਜਮ ਗਏ ਨੇ।

ਕੁਝ ਯਾਦ ਹੈ, ਤੁਹਾਡੇ ਪਿਆਰ ਦੀ ਯਾਦ ਅੰਦਰ ਮੈਂ ਆਪਣੇ ਯਕੀਨ ਦੀ ਡਾਲੀ ਨੂੰ ਆਪਣੇ ਦਿਲ ਅਗੇ ਦੋਹਾਂ ਹਥਾਂ ਨਾਲ ਘੁਟ ਕੇ ਫੜੀ ਰਖਦੀ ..... ਫੇਰ ਇਹ ਠੰਢ ਦਾ ਮੌਸਮ ਗੁਜ਼ਰ ਜਾਂਦਾ। ਬੱਦਲ, ਜਿਨਾਂ ਮੇਰੇ ਜੀਵਨ ਤੇ ਹਨੇਰਾ ਕਰ ਦਿੱਤਾ ਹੁੰਦਾ, ਲੰਘ ਜਾਂਦੇ - ਤੇ ਮੇਰੇ ਯਕੀਨ ਦੀ ਡਾਲੀ ਤੇ ਪਈ ਹੋਈ ਬਰਫ ਤੇ ਫੇਰ ਤੁਹਾਡੇ ਪਿਆਰ ਦੀ ਸੂਰਜ ਦੀਆਂ ਕਿਰਨਾਂ ਪੈਂਦੀਆਂ ... .. ਬਰਫ਼ ਪੰਘਰ ਜਾਂਦੀ ... ... ਹੌਲੀ ਹੌਲੀ

੧੯੧