ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਾਲਮ ਹਥਾਂ ਨੇ ਸਭ ਕੁਝ ਬਣੀ ਬਣਾਈ ਖੇਡ ਖ਼ਾਕ ਵਿਚ ਮਿਲਾ ਦਿੱਤੀ। ਇਹ ਤੁਹਾਡੀ ਹੀ ਖ਼ੁਦ-ਗਰਜ਼ੀ ਹੈ ਜਿਸ ਨੇ ਪਿਆਰ ਦੀ ਮਿੱਠੀ ਆਵਾਜ਼ ਨੂੰ ਏਡਾ ਕੁਰਖਤ ਬਣਾ ਦਿੱਤਾ ਹੈ। ਪਰ ਮੈਂ ਇਸ ਵਿਚ ਹੁਣ ਵਧੇਰੇ ਮਾਧੁਰਤਾ ਭਰਨ ਦੇ ਯਤਨ ਵਿਚ ਹਾਂ।

ਕਿੰਨਾ ਚੰਗਾ ਤੇ ਸੋਹਣਾ ਹੁੰਦਾ ਜੇਕਰ ਤੁਸੀ ਮੈਨੂੰ ਪਿਆਰ ਕਰਨ ਦੇ ਜ਼ਮਾਨੇ ਵਿਚ ਕਿਤੇ ਆਚਨਕ ਚਲੇ ਜਾਂਦੇ ਤੇ ਫੇਰ ਮੈਂ ਤੁਹਡੇ ਸੁਪਨੇ ਲੈ ਲੋਂ ਕੇ ਜੀਵਨ ਬਤੀਤ ਕਰਦੀ ਤੇ ਹੁਣ ਦੀ ਤੁਹਾਡੀ ਅਸਲੀਅਤ ਤੋਂ ਨਫ਼ ... ... ਨਾ ਕਰਦੀ।

ਮੋਨੂੰ ਬਿਲਕੁਲ ਪਤਾ ਨਹੀਂ ਸੀ ਲਗਾ - ਲਗਣਾ ਵੀ ਕਿਸ ਤਰ੍ਹਾਂ ਸੀ ... .. ਕਿ ਜਿਸ ਦੀ ਤੁਸੀ ਪੂਜਾ ਕਰਦੇ ਸਉ ਉਸ ਦੇ ਦਿਲ ਤੇ ਛੁਰੀ ਵੀ ਖੋਭ ਸਕਦੇ ਸਉ।

ਖੈਰ ਇਹ ਕੋਈ ਵੱਡੀ ਗੱਲ ਨਹੀਂ, ਕਿ ਮੈਂ ਤੁਹਾਨੂੰ ਕਿਹੋ ਜਿਹਾ ਬਣਾਈ ਰਖਿਆ - ਇਹ ਮੇਰੇ ਤੇ ਤੁਹਾਡੇ ਦਿਲ ਦੇ ਫ਼ਰਕ ਦੀ ਬਣਤਰ ਸੀ ਨਾ, ਦੇਵਿੰਦਰ ਜੀ।

ਕਦੀ ਲਿਖਣਾ ਤੇ ਸਹੀ, ਕਿ ਇਹ ਠੀਕ ਨਹੀਂ ? ਹੁਣ ਤੇ ਲਿਖਦਿਆਂ ਵੀ ਸ਼ਰਮ ਆਵੇਗੀ।

ਤੁਹਾਡੀ ਕਦੀ ਬਣੀ ਪ੍ਰੇਮਿਕਾ......

੧੯੩