ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/208

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੭੩

ਮੇਰੇ ਬਦਲੇ ਹੋਏ ਦਵਿੰਦਰ ਦੀ,

ਇਹ ਵੀ ਕਿੰਨਾ ਅਜੀਬ ਲਗਦਾ ਹੈ, ਕਿ ਖ਼ਤ ਦੇ ਜੁਆਬ ਦੀ ਆਸ ਹੀ ਨਾ ਹੋਵੇ, ਤਾਂ ਵੀ ਲਿਖੀ ਹੀ ਜਾਣਾ, ਭਾਵੇਂ ਉਹ ਰਦੀ ਦੀ ਟੋਕਰੀ ਵਿਚ ਹੀ ਸੁਟੇ ਜਾਂਦੇ ਹੋਣ -- ਪਰ ਹੁਣ ਤੇ ਮੈਂ ਕਿਸੇ ਖ਼ਾਸ ਆਦਰਸ਼ ਤੇ ਮਕਸਦ ਲਈ ਲਿਖ ਰਹੀ ਹਾਂ।

ਤੁਹਾਨੂੰ ਪਤਾ ਕਿਉਂ ਨਹੀਂ ਲਗਾ, ਕਿ ਮੈਂ ਤੁਹਾਡੇ ਜੀਵਨ ਨੂੰ ਚਮਕਾ ਸਕਦੀ ਸਾਂ, ਖੇੜਾ ਲਿਆ ਸਕਦੀ ਸਾਂ ਤੇ ਤੁਹਾਨੂੰ ਉਪਰਾਮ ਹੋਣ ਤੋਂ ਬਚਾ ਸਕਦੀ ਸਾਂ। ਤੁਹਾਡੇ ਕੋਲੋਂ ਪਿਆਰ ਲੈਣ ਦੀ ਖ਼ੁਸ਼ੀ ਤੋਂ ਬਿਨਾਂ, ਮੇਰੀ ਇਸ ਤੋਂ ਵੀ ਵਧੀਕ ਖ਼ੁਸ਼ੀ ਇਹੋ ਰਹੀ ਕਿ ਮੈਂ ਤੁਹਾਡੇ ਕਿਸੇ ਕੰਮ ਆਉਂਦੀ ਰਹਾਂ, ਜਿਸ ਨਾਲ ਤੁਹਾਡੀਆਂ ਖ਼ਾਹਿਸ਼ਾਂ ਤੇ ਕੰਮ ਪੂਰੇ ਹੁੰਦੇ ਰਹਿਣ । ਚੁਪ ... ਕਰ ਕੇ ਜ਼ਬਤ ਰਖ ਕੇ ਕਿਸੇ ਇਹੋ ਜਿਹੀ ਗੱਲ ਤੋਂ ਤੁਹਾਨੂੰ ਬਚਾਈ ਰਖਦੀ, ਜਿਸ ਨਾਲ ਤੁਹਾਡੇ ਮਦ ਜਾਂ ਦਿਮਾਗ ਤੇ ਕਈ ਭੈੜਾ ਅਸਰ ਪੈਣ ਦਾ ਡਰ ਹੁੰਦਾ। ਮਾਮੂਲੀ ਗੱਲ ਦੀ ਬਹਿਸ ਤੋਂ ਪਰੇ ਰਹਿਣਾ, ਫ਼ਜ਼ੂਲ ਗੱਲਾਂ ਤੇ ਵਕਤ ਜਾਇਆ ਨਾ ਕਰਨਾ(ਤੁਹਾਡੇ ਮਿਲਾਪ ਦਾ ਇਕ ਇਕ ਮਿੰਟ ਮੇਰ ਲਈ ਬੜਾ ਕੀਮਤ ਰਖਦਾ ਸੀ) ਇਹ ਸਭ ਕੁਝ ਮੈਂ ਕਿੰਨੀ ਔਖਿਆਈ ਨਾਲ ਕਰਦੀ ਰਹੀ ਤਾਂ ਜੋ ਤੁਹਾਡੀ ਰੁਚੀ ਨਾ ਵਿਗੜੇ ਤੇ ਪਿਛੋਂ ਮੇਰਾ ਕਸੂਰ ਨਾ ਹੁੰਦਿਆਂ ਹੋਇਆਂ ਵੀ ਮੈਨੂੰ ਕਸੂਵਾਰ ਠਹਿਰਾਇਆ ਜਾਏ।

ਮੇਰਾ ਤੇ ਖ਼ਿਆਲ ਸੀ ਕਿ ਤੁਹਾਡੇ ਵਿਚ ਬਹੁਤੀ ਸਿਆਣਪ

੧੯੪