ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/212

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨੇ। ਕੁਝ ਚਿਰ ਮਗਰੋਂ ਇਹ ਬੁਰਕਾ ਬੜੀ ਬੇ-ਰਹਿਮੀ ਨਾਲ ਪਰ ਹੌਲੀ ਹੌਲੀ ਫਟਣਾ ਸ਼ੁਰੂ ਹੋ ਜਾਂਦਾ ਹੈ, ਤੇ ਅਸਲੀਅਤ ਦਿਸਣ ਲਗ ਪੈਂਦੀ ਹੈ, ਜਿਹੜੀ ਕਈ ਵਾਰੀ ਭੱਦੀ ਤੇ ਖ਼ੁਦਗਰਜ਼ ਲਗਦੀ ਹੈ - ਹਾਂ ਏਨੀ ਭੈੜੀ ਜਿਸ ਨਾਲ ਕਈ ਲੜਕੀਆਂ ਤੇ ਔਰਤਾਂ ਲਗ ਪਗ ਪਾਗਲ ਹੋ ਜਾਂਦੀਆਂ ਨੇ, ਨਹੀਂ ਤੇ ਉਹਨਾਂ ਦਾ ਜੀਵਨ ਬਿਲਕੁਲ ਬੇ-ਸੁਆਦ ਬਣ ਜਾਂਦਾ ਹੈ।

ਮੈਂ ਜਿਹੜੀ ਤੁਹਾਡੇ ਪਿਆਰ ਵਿਚ ਗ਼ਲਤ ਨੂੰ ਵੀ ਠੀਕ ਆਖਦੀ ਰਹੀ, ਆਪਣੀ ਕਿਸੇ ਖੁਸ਼ੀ ਦੀ - ਬਿਨਾਂ ਉਸ ਦੇ ਜਿਹੜੀ ਮੈਨੂੰ ਤੁਹਾਡੇ ਪਿਆਰ ਵਿਚੋਂ ਆਉਂਦੀ ਸੀ - ਪ੍ਰਵਾਹ ਨਾ ਕੀਤੀ। ਨਾ ਅੱਗਾ ਸੋਚਿਆ ਨਾ ਪਿੱਛਾ। ਦੇਵਿੰਦਰ ਜੀ, ਮੈਂ ਗੁਨਾਹ ਤੇ ਮੁਆਫ਼ ਕਰ ਸਕਦੀ ਸਾਂ,ਪਰ ਬੁਜ਼ਦਿਲੀ ਤੇ ਬੇਵਫਾਈ ਨਹੀਂ।

ਮੈਂ ਹੁਣ ਉਸ ਝੂਠੇ ਪਿਆਰ ਦੇ ਬੰਦ ਦਰਵਾਜ਼ੇ ਤੋਂ ਬਾਹਰ ਖੜੀ ਹੋ ਕੇ ਸਿਸਕੀਆਂ ਨਹੀਂ ਲੈਣਾ ਚਾਹੁੰਦੀ, ਜਿਸ ਵਿਚ ਕੋਈ ਸ਼ਾਨ ਨਹੀਂ ਸੀ, ਕੋਈ ਨੂਰ ਨਹੀਂ ਸੀ - ਬਿਨਾਂ ਉਸ ਦੇ ਜਿਹੜਾ ਮੇਰੇ ਦਿਲ ਤੇ ਅੱਖੀਆਂ ਨੇ ਦਿੱਤਾ ਹੋਇਆ ਸੀ।

ਅਜ ਵੀ ਕਦੀ ਕਦੀ ਮੈਂ ਉਸ ਸਮੇਂ ਨੂੰ ਭੁਲਾਉਣ ਤੇ ਵੀ ਨਹੀਂ ਭੁਲ ਸਕਦੀ ਜਦੋਂ ਮੇਰੀ ਬੇ-ਸਮਝ ਪੂਜਾ ਨੇ ਤੁਹਾਨੂੰ ਇਹੋ ਜਿਹਾ ਸੋਹਣਾ ਬਣਾ ਦਿੱਤਾ ਸੀ, ਕਿ ਮੈਂ ਪੂਜਾ ਕਰਨੋਂ ਰੁਕ ਨਹੀਂ ਸਾਂ ਸਕਦੀ। ਤੁਸੀ ਉਸ ਪੂਜਾ ਦਾ ਸਵਾਦ ਕਿਸ ਤਰ੍ਹਾਂ ਲੈਂਦੇ ਸਉ। ਇਹ ਕਦੀ ਨਾ ਮਹਿਸੂਸ ਕੀਤਾ, ਕਿ ਮੇਰੀ ਜ਼ਿੰਦਗੀ ਵੀ ਖੁਸ਼ੀ ਹੋਣਾ ਤੇ ਜਿਊਣਾ ਮੰਗਦੀ ਹੈ - ਤੁਸਾਂ, ਹਾਂ, ਹੁਣ ਬੇ-ਰਹਿਮੀ ਨਾਲ ਠੁਕਰਾ ਦਿੱਤਾ ਹੈ।

ਜੋ ਮੈਂ ਵੀ ਉਨ੍ਹਾਂ ਲੜਕੀਆਂ ਵਰਗੀ ਹੁੰਦੀ, ਜਿਹੜੀਆਂ ਤੁਹਾਡੇ ਵਰਗਿਆਂ ਨੂੰ ਕਾਬੂ ਰੱਖਣਾ ਜਾਣਦੀਆਂ ਨੇ, ਤਾਂ ਮੇਰਾ ਜੀਵਨ ਅਜ ਕੁਝ ਹੋਰ ਹੁੰਦਾ, ਪਰ ਮੇਰੀ ਸੁਚੀ ਵਫਾ ਨੂੰ ਇਹ ਮਨਜ਼ੂਰ ਨਹੀਂ ਸੀ।

ਮੈਂ ਇਸ ਬੇ-ਤਰਸ ਸੁਸਾਇਟੀ ਦੇ ਤਾਹਨੇ-ਮੇਹਣੇ ਸਹਾਰਦੀ ਹੋਈ,

੧੯੮