ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/218

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਕੀ ਤਰ੍ਹਾਂ ਉਸ ਦੀ ਹੋ ਜਾਵਾਂ। ਇਹੋ ਕੁਝ ਵੀ ਨਾ? ਮੈਨੂੰ ਹੁਣ ਮਲੂਮ ਹੋ ਰਿਹਾ ਹੈ, ਕਿ ਵਿ ... ... ਮਗਰੋਂ ਤੁਸੀਂ ਸ਼ਾਇਦ ਇਸ ਪਿਆਰ ਦੇ ਦਰਜੇ ਨੂੰ ਇਕ ਹਫ਼ਤਾ ਵੀ ਆਪਣੀ ਥਾਂ ਤੇ ਨਾ ਰਖ ਸਕਦੇ। ਮੇਰੇ ਤੇ ਰੋਅਬ ਜਮਾਉਣਾ ਸ਼ੁਰੂ ਹੋ ਜਾਂਦਾ, ਨੀਵਿਆਂ ਕਰਨ ਦਾ ਜਤਨ ਹੁੰਦਾ ... ... ਨਿੱੱਕੀਆਂਂ ਨਿੱਕੀਆਂ ਗੱਲਾਂ ਤੋਂ ਖਿਝਣ ਲਗ ਜਾਂਦੇ, ਲੋੜ ਨਾਲੋਂ ਵਧ ਆਪਣੇ ਹੱਕ ਦੀ ਵਧੀਕ ਮੰਗ ਕਰਦੇ ... ... ਤੇ ਹੌਲੀ ਹੌਲੀ ... ... ਮੈਨੂੰ ਆਪਣੇ ਤਰਸ ਦੇ ਵੱਸ ਕਰ ਲੈਂਦੇ।

ਦੇਵਿੰਦਰ ਜੀ, ਮੈਂ ਤੁਹਾਡੇ ਤੇ ਕਿੰਨਾਂ ਕੁ ਗੁੱਸਾ ਕਢਾਂ। ਮੈਨੂੰ ਤੇ ਸਗੋਂ ਤਰਸ ਆ ਜਾਂਦਾ ਹੈ, ਕਿ ਤੁਸੀ ਮੇਰੀਆਂ ਨਜ਼ਰਾਂ ਵਿਚ ਏਨੇ ਉੱਚੇ ਚੜ੍ਹੇ ਹੋਏ - ਨੀਵੇਂ ਕਿਉਂ ਡਿਗ ਪਏ। ਮੈਂ ਤੁਹਾਨੂੰ ਦੇਵਤਾ ਬਣਾਇਆ ਹੋਇਆ ਸੀ, ਪਰ ਤੁਸੀ ਸਭ ਇਕਰਾਰਾਂ ਨੂੰ ਤੋੜ ਕੇ 'ਇਨਸਾਨ' ਨਾਲੋਂ ਵੀ ਘਟ ਸਾਬਤ ਹੋਏ। ਸਿਰਫ਼ ਇਸ ਗਲ ਪਿਛੇ ਕਿ ਮੈਂ ਬਿਨਾਂ ਚੰਗੀ ਤਰ੍ਹਾਂ ਵਿਚਾਰ ਕਰਨ ਤੇ ਤੁਹਾਡੀ ਵ ... ... ਬਣਨਾ ਪਰਵਾਨ ਨਾ ਕੀਤਾ। ਕਿਸ ਤਰ੍ਹਾਂ ਕਰਦੀ। ਹਾਂ, ਤਾਂ ਕਰਦੀ ਜੇ ਮੈਂ ਤੁਹਾਡੇ ਨਾਲ ਸਚੇ ਦਿਲੋਂ ਬੇ-ਗਰਜ਼ ਪਿਆਰ ਨਾ ਕਰਦੀ। ਮੈਨੂੰ ਪਤਾ ਸੀ ਤੁਹਾਡੇ ਮਾਤਾ ਪਿਤਾ ਇਸ ਗੱਲ ਨੂੰ ਖ਼ੁਸ਼ੀ ਨਾਲ ਖਿੜੇ ਮੱਥੇ ਪਰਵਾਨ ਨਹੀਂ ਕਰਨਗੇ ਤੇ ਅਸੀਂ ਉਨ੍ਹਾਂ ਦੀਆ ਅੱਖਾਂ ਵਿਚ ਰੜਕਦੇ ਰਹਾਂਗੇ।

ਪਰਸੋਂ ਮੈਂ ਜਦੋਂ ਸ਼ਕੁੰਤਲਾ ਦੇ ਘਰ ਗਈ ਤਾਂ ਉਸ ਦੇ ਕਮਰੇ ਦੀ ਅੰਗੀਠੀ ਤੇ ਇਕ ਬੜਾ ਸੋਹਣਾ ਮਿਟੀ ਦੇ ਆਦਮੀ ਦੀ ਸ਼ਕਲ ਦਾ ਬਣਿਆ ਹੋਇਆ ਫੂਲ-ਦਾਨ ਪਿਆ ਹੋਇਆ ਸੀ। ਅਚਾਨਕ ਹੀ ਹਵਾ ਦਾ ਇਕ ਬੁਲ੍ਹਾ ਆਇਆ, ਦਰਵਾਜ਼ਾ ਖੁਲ੍ਹ ਗਿਆ, ਫ਼ੂਲ-ਦਾਨ ਡਿਗ ਕੇ ਟੁਕੜੇ ਟੁਕੜੇ ਹੋ ਗਿਆ। ਅਸੀ ਕਿੰਨਾਂ ਚਿਰ ਹੀ ਫਜ਼ੂਲ ਉਸ ਦੇ ਟੁਕੜਿਆਂ ਨੂੰ ਚੁਨਣ ਵਿਚ ਲਾ ਦਿੱਤਾ। ਸ਼ਕੁੰਤਲਾ ਨੂੰ ਇਹ ਫੁਲ-ਦਾਨ ਉਸ ਦੀ ਸਹੇਲੀ ਨੇ ਬੜੇ ਪਿਆਰ ਨਾਲ ਦਿੱਤਾ ਸੀ, ਜਿਸ ਲਈ ਉਸ ਨੂੰ ਬੜਾ ਸਦਮਾ ਪੁਜਿਆ। ਅਸਾਂ ਕੋਸ਼ਿਸ਼ ਕੀਤੀ ਕਿ ਉਹ ਟੁਕੜੇ ਜੁੜ ਜਾਣ - ਪਰ

੨੦੪