ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/219

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਬਾਹੀ ਠੀਕ ਨਹੀਂ ਸੀ ਹੋ ਸਕਦੀ। ਕਿਤੇ ਹਥ ਵਿਚ ਫੜੇ ਗੁਲਦਸਤੇ ਦੇ ਫ਼ੁਲ ਪਏ ਸਨ, ਕਿਤੇ · ਉਸਦੀਆਂ ਪਤੀਆਂ, ਕਿਤੇ ਬਾਹਾਂ ਕਿਤੇ ਲਤਾਂ, ਕਿਤੇ ਅੱਖਾਂ, ਕਿਤੇ ਸਿਰ ਚੂਰ ਚੂਰ ਹੋਇਆ ਹੋਇਆ ਸੀ। ਬਿਨਾਂ ਇਸਦੇ ਕਿ ਸਾਰੇ ਟੁਕੜਿਆਂ ਨੂੰ ਪੋਟਲੀ ਵਿਚ ਬੰਨ੍ਹਕੇ ਇਕ ਥਾਂ ਉਸ ਨੂੰ 'ਯਾਦ' ਲਈ ਰਖ ਛਡਦੇ, ਹੋਰ ਕੁਝ ਨਹੀਂ ਹੋ ਸਕਦਾ।

ਬਿਲਕੁਲ ਇਹੋ ਹੀ ਹਾਲ ਤੁਹਾਡੇ ਪਿਆਰ ਦਾ ਮੇਰੇ ਨਾਲ ਹੋਇਆ - ਜਿਨ੍ਹਾਂ ਨੂੰ ਜੇ ਮੈਂ ਹੁਣ ਕਠਿਆਂ ਕਰਾਂ ਤਾਂ "ਤੁਸੀਂ" ਨਹੀਂ ਬਣਦੇ।

ਮੈਂ ਆਪਣੀ ਸੋਚਣ ਦੀ ਤਾਕਤ ਨੂੰ ਇਕੋ ਥਾਂ ਕੱਠਾ ਕਰਕੇ ਸੋਚਦੀ ਹਾਂ ਤੇ ਦਿਲ ਕੋਲੋਂ ਪੁਛਦੀ ਹਾਂ, ਕਿ ਆਖ਼ਿਰ ਤੁਹਾਡੇ ਵਿਚ ਕੀ ਸੀ ਜਿਸ ਲਈ ਮੈਂ ਤੁਹਾਨੂੰ ਪਿਆਰ ਕਰਦੀ ਰਹੀ? - ਪਰ ਪਿਆਰ ਸੋਚ ਕੇ ਕਿਸੇ ਥਾਂ ਥੋੜਾ ਪੈਂਦਾ ਹੈ!

ਪਿਆਰ ਦੀ ਪਹਿਲੀ ਤਜਵੀਜ਼ ਜਿਹੜੀ ਤੁਸਾਂ ਆਪਣੇ ਤੀਸਰੇ ਜਾਂ ਚੌਥੇ ਖ਼ਤ ਵਿਚ ਕੀਤੀ ਸੀ "ਅਸੀ ਇਸ ਦੁਨੀਆ ਵਿਚ ਸਚੇ ਤੇ ਉਚੇ ਪਿਆਰ ਦੇ ਸਤਾਰੇ ਬਣ ਕੇ ਚਮਕਣਾਂ ਚਾਹੁੰਦੇ ਹਾਂ, ... ... ਦੁਨੀਆ ਨੂੰ ਨਿਡਰ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ, ... ... ਇਸ ਦਾ ਧੁੰਧਲਾ ਪਾਸਾ ਲਿਸ਼ਕਾ ਦੇਣਾ ਚਾਹੁੰਦੇ ਹਾਂ ... ... ਕਈ ਢੱਠੇ ਦਿਲ ਸਾਡੇ ਕੋਲੋਂ ਉਤਸਾਹ ਲੈਣਗੇ ..... ਕਈ ਮਾਸੂਮ ਅੱਖਾਂ ਸਾਡੇ ਕੋਲੋਂ ਨਵੀਂ ਜੋਤ ਲੈਣਗੀਆ ... ਬਸ ਤੁਸੀ ਮੇਰੇ ਨਾਲ ਇਕ ਵਾਰੀ ਸਦਾ ਲਈ ਪਿਆਰ ਦਾ ਇਕਰਾਰ ਕਰੋ ... ..."

ਤੁਹਾਡੇ ਏਸ ਖ਼ਤ ਦੇ ਇਕ ਇਕ ਲਫ਼ਜ਼ ਨੇ ਮੇਰੇ ਸਾਰੇ ਸਰੀਰ ਅੰਦਰ ਏਸ ਤਰ੍ਹਾਂ ਲਿਸ਼ਕਾਰਾ ਜਿਹਾ ਪਾ ਦਿੱਤਾ ਸੀ, ਜਿਸ ਤਰਾਂ ਪ੍ਰਭਾਤ ਦੀ ਰੌਸ਼ਨੀ ਬਾਰੀ ਖੋਲ੍ਹਣ ਤੇ ਆ ਵੜਦੀ ਹੈ। ਮੇਰੀ ਰੂਹ ਤੇ ਏਸ ਰੌਸ਼ਨੀ ਦੀ ਬੜੀ ਗਹਿਰੀ ਝਲਕ ਪਈ। ਮੇਰਾ ਦਿਲ ਅਜੀਬ ਖ਼ੁਸ਼ੀ ਨਾਲ ਉਛਲਿਆ। ਇਹ ਖ਼ਿਆਲ ਕਰ ਕੇ ਕਿ ਮੈਂ ਤੁਹਾਡੇ ਨਾਲ ਮਿਲ ਕੇ ਏਨਾ ਕੁਝ ਕਰ ਸਕਾਂਗੀ - ਮੈਂ ਸੁਨਹਿਰੀ ਸੁਪਨੇ ਲੈਂਦੀ ਰਹੀ। ਜੇ ਕੁਦਰਤ ਨੇ ਮੈਨੂੰ ਇਕ ਇਹੋ ਜਿਹਾ ਜਜ਼ੀਰਾ ਦਿੱਤਾ ਹੁੰਦਾ, ਜਿਸ ਵਿਚ ਸੁਹੱਪਣ ਹੀ

੨੦੫