ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/224

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਤ ਨੰ: ੭੮

 

ਪਿਆਰੇ ਦਵਿੰਦਰ ਜੀ,

ਖੂਬ! ਸੋ ਆਪ ਦੇ ਵਿਆਹ ਦਾ ਦਿਨ ਮੁਕੱਰਰ ਹੋ ਗਿਆ ਹੈ।ਸਦੇ ਪੱਤਰ ਲਈ ਬੜੀ ਧੰਨਿਵਾਧਨ ਹਾਂ! ਏਨੇ ਤਰਲੇ ਕਰਨ ਦੀ ਕੀ ਲੋੜ ਸੀ। ਕਦੀ ਹੋ ਸਕਦਾ ਹੈ,ਆਪਦੇ ਹੁਕਮ ਦੀ ਪਾਲਨਾ ਨਾ ਕੀਤੀ ਜਾਵੇ ਮੈਂ ਤੁਹਾਡੇ ਵਾਂਗ ਬਦ ਗੁਮਾਨ ਨਹੀਂ! ਮੈਨੂੰ ਤੇ ਇਹ ਪੜ੍ਹਕੇ ਬੜੀ ਖ਼ੁਸ਼ੀ ਹੋਈ ਹੈ, ਕਿ ਤੁਸੀ ਵਿਆਹ ਏਥੇ ਹੀ ਕਰ ਕਹੇ ਹੋ। ਏਸੇ ਬਹਾਨੇ ਆਪ ਨੂੰ ਦੇਖ ਤੇ ਲਵਾਂਗੀ। ਬੋਲਣਾ ਤੇ ਸ਼ਾਇਦ ਹੁਣ ਤੁਸੀ ਗਵਾਰਾ ਨਾ ਕਰੋ।ਲੋਕਾਂ ਦੀਆਂ ਨਜ਼ਰਾਂ ਤੋਂ ਡਰਨਾ ਜੁ ਪੈਂਦਾ ਹੈ।

ਤੁਹਾਡੇ ਵਿਆਹ ਦੇ ਕਾਰਡ ਨੇ ਮੇਰੇ ਅੰਦਰ, ਖ਼ਿਆਲਾਂ ਦਾ ਇਕ ਤੂਫਾਨ ਲੈ ਆਂਦਾ ਹੈ। ਫ਼ਿਕਰ ਨਾ ਕਰੋ, ਮੈਂ ਕਿਸੇ ਖ਼ਿਆਲ ਨੂੰ ਵੀ ਬਾਹਰ ਨਹੀਂ ਨਿਕਲਣ ਦਿਆਂਗੀ।

ਵੀਰ ਜੀ ਵੀ.ਮੇਰੇ ਕਮਰੇ ਵਿਚ ਮੈਨੂੰ ਤੁਹਾਡੇ ਵਿਆਹ ਬਾਬਤ ਦੱਸਣ ਆਏ, ਪਰ ਉਹਨਾਂ ਦੇ ਚੇਹਰੇ ਤੇ ਵੀ ਖੁਸ਼ੀ ਨਹੀਂ ਸੀ, ਜਿਹੜੀ ਇਕ ਦੋਸਤ ਦੇ ਚਿਹਰੇ ਤੇ ਹੋਣੀ ਚਾਹੀਦੀ ਹੈ। ਪਤਾ ਨਹੀਂ ਕਿਉਂ?

ਜੇ ਮੈਂ ਕੁਝ ਮਦਦ ਕਰ ਸਕਦੇ ਹੋਵਾਂ, ਤਾਂ ਪਤਾ ਦੇਣਾ। ਮੈਨੂੰ ਤੁਹਾਡੇ ਕੰਮ ਆਉਣ ਦੀ ਖ਼ੁਸ਼ੀ ਹੋਵੇਗੀ।

ਤੁਹਾਨੂੰ ਮਿਲਣ ਦੀ ਖੁਸ਼ੀ ਵਿਚ,

ਤੁਹਾਡੀ ... ... ... ... (ਹੁਣ ਕਿਥੋਂ ਤੁਹਾਡੀ)

੧੧੦