ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/228

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂੰਹ ਹਥ ਧੋ ਕੇ ਹੇਠਾਂ ਆਈ। ਤੁਸੀ ਘੋੜੇ ਤੇ ਚੜੇ ਬੜੇ ਸੋਹਣੇ ਲਗਦੇ ਸਉ - ਚੇਹਰੇ ਤੇ ਥੋੜਾ ਜਿਹਾ ਤਕੱਬਰ, ਥੋੜੀ ਜਿਹੀ ਮੁਸਕ੍ਰਾਹਟ ਕੁਝ ਖੁਸ਼ੀ, ਅੱਖਾਂ ਵਿਚ ਲਿਸ਼ਕ - ਮੈਂ ਸਭ ਕੁਝ ਅਜੀਬ ਖ਼ਿਆਲਾਂ ਨਾਲ ਦੇਖੀ ਜਾਂਦੀ ਸੀ। ਤਹਾਨੂੰ ਯਾਦ ਹੈ, ਜਦੋਂ ਤੁਹਾਡੇ ਇਕ ਸਜੀਲੇ ਜਹੇ ਦੋਸਤ ਨੇ ਮੇਰੀ ਵਲ ਇਸ਼ਾਰਾ ਕਰ ਕੇ ਪੁਛਿਆ ਸੀ, (ਸ਼ਾਇਦ ਉਸ ਨੂੰ ਮੇਰੀ ਤਕਨੀ ਤੇ ਸ਼ਕ ਪੈ ਗਿਆ ਸੀ) ਓਹ ਕੌਣ ਏ? ਤੁਸਾਂ ਹੌਲੀ ਜਿਹੀ ਕਿਹਾ, ਫੇਰ ਦਸਾਂਗਾ।” ਮੈਂ ਦਿਲ ਵਿਚ ਹਸ ਪਈ ... ਸੋਚਾਂ ਕੀ ਦਸਣਗੇ ਦੇਵਿੰਦਰ ਜੀ ਮੇਰੀ ਬਾਬਤ ਉਸ ਨੂੰ।

ਭੈਣਾਂ ਨੇ ਗਲ ਵਿਚ ਹਾਰ ਪਾਏ, ਭਰਜਾਈਆਂ ਨੇ ਅੱਖਾਂ ਵਿਚ ਸੁਰਮਾ ਪਾਇਆ। ਮੇਰਾ ਵੀ ਬੜਾ ਜੀ ਕਰੇ ਤੁਹਾਡੇ ਗਲ ਵਿਚ ਪਿਆਰ ਭਰਿਆ ਸੇਹਰਾ ਪਾਉਣ ਨੂੰ। ਨਾਲ ਦੀ ਖਲੋਤੀ ਕੁੜੀ ਕੋਲੋਂ ਮੰਗਿਆ ਵੀ, ਲਤਾ ਵੀ ਅਗੇ ਵਧਾਈਆਂ ਪਰ ਫੇਰ ਹਿੰਮਤ ਨਾ ਪਈ ਤੇ ਇਸ ਸੱਧਰ ਨੂੰ ਦਿਲ ਵਿਚ ਹੀ ਘੁਟ ਕੇ ਰਖਣਾ ਪਿਆ!

ਜੰਝ ਲਾਹੌਰ ਚਲੀ ਗਈ (ਇਹ ਵੀ ਚੰਗਾ ਕੀਤਾ ਕਮਲਾ ਦੇ ਮਾਪਿਆ ਨੇ ਆਪਣੇ ਸ਼ਹਿਰ ਵਿਆਹ ਝੀਤਾ - ਕਲਕੱਤਾ ਤੇ ਬੜੀ ਦੂਰ ਸੀ) ਵੀਰ ਜੀ ਜੰਝ ਨਾਲ ਗਏ। ਮੈਂ ਨੋਕਰ ਨਾਲ ਘਰ ਵਾਪਸ ਆ ਗਈ - ਉਸ ਘਰ ਵਿਚ ਜਿਥੇ ਤੁਸੀ ਵੀ ਕਦੀ ਆਉਂਦੇ ਹੁੰਦੇ ਸਉ। ਤੇ ਮੇਰੇ ਕਮਰੇ ਨੂੰ ਸਭ ਤੋਂ ਵਡਾ ਸ੍ਵਰਗੀ ਕਮਰਾ ਕਹਿੰਦੇ ਹੁੰਦੇ ਸਉ।ਦਿਲ ਵਿਚ ਬੜੇ ਖ਼ਿਆਲ ਆਉਣ। ਇਸ ਕਮਰੇ ਵਿਚ ਕੀਤੀਆਂ ਪੁਰਾਣੀਆਂ ਗਲਾਂ ਤੇ ਤੁਹਾਡੇ ਇਕਰਾਰ ਅੱਖਾਂ ਅਗੇ ਆਉਣ - ਉਸ ਕੁਰਸੀ ਤੇ ਵੀ ਘੜੀ ਘੜੀ ਦੇਖਾਂ ਜਿਥੇ ਤੁਸਾਂ ਬੈਠ ਕੇ ਪਹਿਲੀ ਵਾਰ ਕਿਹਾ ਸੀ -" ... .... ... .... ਜੀ ਤੁਹਾਨੂੰ ਬੜਾ ਪਿਆਰ ਕਰਦਾ ਹਾਂ" ਇਹ ਲਫ਼ਜ਼ ਉਦੋਂ ਸੁਣ ਕੇ ਤੇ ਹੁਣ ਯਾਦ ਕਰ ਕੇ, ਮੇਰੇ ਅੰਦਰ ਕੁਝ ਹੋਣ ਲਗ ਪਿਆ ਜਿਸ ਨੂੰ ਨਾ ਮੈਂ ਉਦੋਂ ਬਿਆਨ ਕਰ ਸਕੀ ਨਾ ਹੁਣ ਕਰ ਸਕਦੀ ਹੀ ਹਾਂ। ਤੁਸਾਂ ਤੇ ਮੇਰੀ ਇਨ੍ਹਾਂ ਲਫ਼ਜ਼ਾਂ ਦੀ ਪਾਲਨਾ ਜਿਸ ਤਰ੍ਹਾਂ ਕੀਤੀ ਉਹ ਤੁਹਾਨੂੰ ਹੀ ਪਤਾ ਹੈ,ਪਰ

੨੧੪