ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/230

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੇ ੮੧

ਦਵਿੰਦਰ ਜੀ,

ਮੈਂ ਤੁਹਾਨੂੰ ਦੋਹਾਂ ਨੂੰ ਮਿਲ ਕੇ ਬੜੀ ਖੁਸ਼ ਹੋਈ। ਕਮਲਾ ਨੂੰ ਵੀ ਹੋਲੀ ਜਿਹੀ ਮੁਬਾਰਕਬਾਦ ਭੇਟ ਕੀਤੀ। ਉਹ ਮੁਸਕਰਾ ਪਈ। ਹੌਲੀ ਹੌਲੀ ਸਾਰੇ ਹੀ ਉਸ ਦੇ ਆਲੇ ਦੁਆਲੇ ਆ ਕੱਠੇ ਹੋਏ। ਮੈਂ ਉਠ ਕੇ ਉੱਤੇ ਚਲੀ ਗਈ।ਤੁਸੀ ਵੀ ਮਗਰੋਂ ਆ ਗਏ। ਪਤਾ ਨਹੀਂ ਕਿਸ ਹਿੰਮਤ ਨਾਲ। ਮੇਰਾ ਹੱਥ ਫੜ ਲਿਆ *ਮੈਂ ਤੁਹਾਨੂੰ ਭੁਲਾ ਨਹੀਂ ... ..." ਤੁਸੀਂ ਹੌਲੀ ਪਰ ਜਲਦੀ ਨਾਲ ਕਿਹਾ, “ਤੁਹਾਡਾ ਖ਼ਿਆਲ ਹੋਵੇਗਾ, ਮੈਂ ਤੁਹਾਨੂੰ ਭੁਲ ਗਿਆ ਹਾਂ, ਪਰ ਨਹੀਂ। ਤੁਸੀ ਭਾਵੇਂ ਜੋ ਮਰਜ਼ੀ ਏ ਸਮਝੋ, ਜੋ ਦਿਲ ਕਰੇ ਲਿਖੋ, ਪਰ ਮੈਂ ਤੁਹਾਨੂੰ ਸਦਾ ਯਾਦ ਰਖਾਂਗਾ ... ... "

ਮੈਂ ਹੱਕੀ ਬੱਕੀ ਰਹਿ ਗਈ। ਤੁਹਾਡੇ ਮੂੰਹ ਵਲ ਦੇਖਿਆ ... ... ਤੇ ਫੇਰ ਨਜ਼ਰਾਂ ਜ਼ਮੀਨ ਵਲ। ਦਿਲ ਵਿਚ ਉਬਾਲ ਸਨ, ਉਛਾਲ ਸਨ ... ... ਪਰ ਕੋਈ ਬੋਲ ਨਾ ਬੋਲਿਆ ਗਿਆ ... ਬਸ ਏਨਾ ਹੀ ਕਹਿ ਸਕੀ," ਦਵਿੰਦਰ ਜੀ ਤੁਸੀਂ ਦੋਵੇਂ ਸਦਾ ਖੁਸ਼ ਰਹੋ, ਇਹੋ ਹੁਣ ਮੇਰੀ ਵੱਡੀ ਚਾਹ ਹੈ",ਏਨਾ ਕਹਿ ਕੇ .... ਮੈਂ ਜਲਦੀ ਨਾਲ ਹੇਠਾਂ ਉਤਰ ਆਈ। ਆਪਣੇ ਕਰ ਕੇ ਨਹੀਂ, ਬਹੁਤਾ ਤੁਹਾਡੇ ਕਰ ਕੇ।

ਮੇਰੇ ਪੁਰਾਣੇ ਦੇਵਿੰਦਰ ਜੀ, ਮੈਂ ਆਪਣਾ ਸਾਥ ਤੁਹਾਡੇ ਨਾਲ ਮਜ੍ਹਬ ਜਾਂ ਕਾਨੂੰਨ ਕਰ ਕੇ ਜੋੜ ਲੈਂਦੀ, ਤਾਂ ਮੇਰੇ ਪਿਆਰ ਦੀਆਂ ਕਿਰਨਾਂ ਸ਼ਾਇਦ ਨਾ ਤੁਹਾਨੂੰ ਬਹੁਤਾ ਚਮਕੀਲਾ ਬਣਾ ਸਕਦੀਆਂ - ਨਾ ਹੋਰਨਾਂ ਨ-ਇਹ

੨੧੬