ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਆਪਣੇ ਦੁਸ਼ਮਨਾਂ ਵਲੋਂ ਆਪਣੇ ਦਿਲ ਵਿਚ ਬੜੀ ਈਰਖਾ ਤੇ ਹਸਦ ਕਰਦੀ ਸਾਂ। ਪਰ ਹੁਣ ਮੇਰੇ ਦਿਲ ਵਿਚੋਂ ਇਹ ਸਭ ਖ਼ਿਆਲ ਮਿਟ ਗਏ ਹਨ, ਕਿਉਂਕਿ ਅਸਲੀ ਤੇ ਸੁਚੇ ਪਿਆਰ ਨੇ ਮੇਰੇ ਦਿਲ ਵਿਚ ਇਨ੍ਹਾਂ ਖ਼ਿਆਲਾਂ ਲਈ ਕੋਈ ਥਾਂ ਨਹੀਂ ਰਖੀ।

ਏਸ ਪਿਆਰ ਤੋਂ ਪਹਿਲੋਂ ਮੈਂ ਕਿਸੇ ਕੰਮ ਦੇ ਵਿਗੜ ਜਾਣ ਤੇ ਕੁਝ ਗੁਸੇ ਜਹੇ ਵਿਚ ਆ ਜਾਂਦੀ ਸਾਂ, ਪਰ ਹੁਣ ਦਿਲ ਇੰਨਾਂ ਚੌੜਾ ਬਣ ਗਿਆ ਹੈ, ਕਿ ਕੋਈ ਵੀ ਗਲ ਜਿਹੜੀ ਮੇਰੀ ਤਬੀਅਤ ਦੇ ਉਲਟ ਵੀ ਹੋਵੇ ਮੇਰੇ ਲਈ ਬਹੁਤੀ ਤਕਲੀਫ ਜਾਂ ਗੁਸੇ ਦਾ ਕਾਰਨ ਨਹੀਂ ਬਣਦੀ। ਇਸ ਤੋਂ ਪਹਿਲੋਂ ਕਿਸੇ ਮਜ਼ਲੂਮ ਨਾਲ ਬਹੁਤੀ ਹਮਦਰਦੀ ਨਹੀਂ ਸਾਂ ਕਰ ਸਕਦੀ, ਤੇ ਨਾ ਹੀ ਬਹੁਤਾ ਕਿਸ ਕਮਜ਼ੋਰ ਜਾਂ ਬੁਢੇ ਤੇ ਰਹਿਮ ਆਉਂਦਾ ਸੀ। ਪਰ ਹੁਣ ਦੁਸਰਿਆਂ ਦਾ ਦੁਖ ਮੈਨੂੰ ਇਉਂ ਮਲੂਮ ਹੁੰਦਾ ਹੈ ਜਿਸ ਤਰਾਂ ਮੈਂ ਵੀ ਉਸ ਦੁਖ ਦੀ ਸ਼ਰੀਕ ਹਾਂ। ਏਸੇ ਲਈ ਪਿਆਰ ਨੇ ਮੇਰੇ ਦਿਲ ਵਿਚ ਕੋਈ ਨਵੀਂ ਤੇ ਬੜੀ ਸੁਹਾਵਨੀ ਰੌਸ਼ਨੀ ਲੈ ਆਂਦੀ ਹੈ, ਤੇ ਉਹ ਪਰਦਾ, ਜਿਹੜਾ ਮੇਰੇ ਦੁਜਿਆਂ ਦੇ ਵਿਚਕਾਰ ਲਟਕਦਾ ਸੀ, ਚੁਕਿਆ ਗਿਆ ਹੈ।

ਕਿੰਨੀ ਚੰਗੀ ਬਰਕਤ ਹੈ, ਇਹ ਪਿਆਰ, ਜਿਸ ਨੇ ਮੈਨੂੰ ਏਨਾਂ ਚੰਗਾ ਬਣਾ ਦਿੱਤਾ ਹੈ - ਸਭ ਤੁਹਾਡੇ ਰਾਹੀਂ। ਏਸੇ ਲਈ ਤੇ ਤੁਹਾਡੇ ਵਲ ਖ਼ਤ ਲਿਖੀ ਜਾਂਦੀ ਹਾਂ, ਨਹੀਂ ਤੇ ਹੁਣ ਇਨ੍ਹਾਂ ਦਾ ਤੁਹਾਡੇ ਲਈ ਕੋਈ ਮਤਲਬ ਨਹੀਂ।

ਮੋਨੂੰ ਕੁਦਰਤ ਜਾਂ ਰਬ ਤੇ ਇਸ ਗਲ ਦਾ ਗਿਲਾ ਜ਼ਰੂਰ ਰਹੇਗਾ ਕਿ ਉਸ ਨੇ ਇਕ ਦੂਜੇ ਦੇ ਦਿਲ ਨੂੰ ਚੰਗੀ ਤਰਾਂ ਤੇ ਠੀਕ ਪੜ੍ਹਨ ਦੀ ਤਾਕਤ ਕਿਉਂ ਨਹੀਂ ਦਿਤੀ? ਇਸ ਵਿਚ ਵੀ ਸ਼ਾਇਦ ਕੋਈ ਭੇਦ ਹੋਵੇ - ਤੇ ਸ਼ਾਇਦ ਇਸ ਭੇਦ ਵਿਚ ਦੁਨੀਆ ਨੂੰ ਵਧੇਰੇ ਖੁਸ਼ੀ ਮਿਲਦੀ ਹੋਵੇ। ਹੈ ਵੀ ਠੀਕ, ਜੋ ਸੁਆਦ ਤਾਂਘ ਵਿਚ ਆਉਂਦਾ ਹੈ, ਦਿਖਾਵੇ ਵਿਚ ਨਹੀਂ ਆਉਂਦਾ। ਇਸ ਗਲ ਦਾ ਮੈਨੂੰ ਜ਼ਰੂਰ ਅਫਸੋਸ ਹੈ, ਕਿ ਇਹ ਦੁਨੀਆ ਕਈ ਕਮ ਅਕਲ ਆਦਮੀਆਂ ਨਾਲ, ਤੇ ਕਈ ਕਮਜ਼ੋਰ ਦਿਲ ਵਾਲੀਆਂ ਔਰਤਾਂ

੨੨੪