ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/240

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਤ ਨੰ: ੮੫

 

ਮੇਰਾ ਜੀਵਨ ਬਦਲਣ ਵਾਲੇ, ਦੇਵਿੰਦਰ,

ਤਕਰੀਬਨ ਇਕ ਸਾਲ ਹੋ ਚਲਿਆ ਹੈ, ਜਦੋਂ ਸਾਡੇ ਘਰ ਦੀਆਂ ਪੌੜੀਆਂ ਉਤਰਦੇ ਹੋਏ, ਤੁਸੀ ਤੇ ਮੈਂ ਇਸ ਤਰਾਂ ਮਿਲੇ, ਜਿਨ੍ਹਾਂ ਨੇ ਸਾਡਾ ਜੀਵਨ, ਨਹੀਂ ਸਚ, ਮੇਰਾ ਜੀਵਨ ਬਿਲਕੁਲ ਹੀ ਬਦਲ ਦਿੱਤਾ। ਮੇਰੀ ਜ਼ਿੰਦਗੀ ਦੀ ਇਹ ਕਹਾਣੀ, ਕਿਥੋਂ ਸ਼ੁਰੂ ਹੋਈ ਤੇ ਕਿਥੇ ਖ਼ਤਮ ਹੋ ਰਹੀ ਹੈ...। ਇਸ ਸਮੇਂ ਵਿਚ ਜਿਸ ਤਰ੍ਹਾਂ ਮੈਂ ਦਿਨ ਗੁਜ਼ਾਰਦੀ ਰਹੀ, ਉਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ। ਕਦੀ ਤੁਹਾਡੇ ਪਿਆਰ ਦੇ ਸਰੂਰ ਵਿਚ ਮਸਤ ਹੋ ਕੇ,ਔਹ .........ਕਿਥੇ........ ਅਸਮਾਨ ਦੀ ਚੋਟੀ ਤੇ ਪੁਜ ਜਾਂਦੀ ਸਾਂ, ਤੇ ਤੁਹਾਡੀ ਮਿੱਠੀ ਯਾਦ ਦੇ ਹੁਲਾਰੇ ਲੈ ਲੈ ਕੇ ਸਵਰਗੀ ਪੀਂਘ ਝੂਟਦੀ ਸਾਂ। |...ਤੁਹਾਡੀ ਥੋੜੀ ਜਿੰਨੀ ਚੁਪ ਜਾਂ ਬੇ-ਰੂਖੀ ਮੇਰੇ ਲਈ ਕਿਆਮਤ ਤੋਂ ਘਟ ਨਹੀਂ ਸੀ ਹੁੰਦੀ। ਕਿਸ ਤਰਾਂ ਤੜਪਦੀ, ਰੋਂਦੀ ਤੇ ਕੁਰਲਾਂਦੀ ਸਾਂ। ਮੈਨੂੰ ਇਹ ਅਫ਼ਸੋਸ ਤੇ ਸੱਧਰ ਰਹੀ ਤੇ ਰਹੇਗੀ ਕਿ ਤੁਸਾਂ ਮੇਰੀ ਬੇ-ਚੈਨ। ਹਾਲਤ ਨੂੰ ਇਕ ਵਾਰੀ ਵੀ ਨਾ ਦੇਖਿਆਂ। ਹਾਂ, ਤੇ ਫਿਰ ਤੁਹਾਡਾ ਦਿਲਾਸਾ, ਪਿਆਰ, ਹਮਦਰਦੀ ਤੇ ਹੌਸਲਾ ਮੈਨੂੰ ਨਵੇਂ ਸਿਰਿਓਂ ਸੁਰਜੀਤ ਕਰ ਦੇਂਦਾ......। ਆਖ਼ਿਰ ਦੁਨੀਆ ਦੇ ਫ਼ਰਜ਼ਾਂ ਤੇ ਜ਼ਮਾਨੇ ਦੇ ਰੰਗ ਨੇ ਤੁਹਾਨੂੰ ਮੇਰੇ ਕੋਲੋਂ ਜੁਦਾ ਕਰ ਦਿੱਤਾ ਤੇ ਮੈਨੂੰ ਇਹ ਕਦੀ ਸੁਪਨੇ ਵਿਚ ਵੀ ਖ਼ਿਆਲ ਨਹੀਂ ਸੀ ਆਇਆ, ਕਿ ਇਹ ਜੁਦਾਈ ਇਕ ਤਰ੍ਹਾਂ ਹਮੇਸ਼ਾ ਲਈ ਹੈ।

੨੨੬