ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/241

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਤੁਹਾਡੇ ਨਾਲ ਡੂੰਘੇ ਪਿਆਰ ਸਮੇਂ ਵਿਚ ਜਿਨ੍ਹਾਂ ਜਜ਼ਬਾਤਾਂ ਵਲਵਲਿਆਂ, ਅਹਿਸਾਸਾਂ ਨਾਲ ਖੇਡਦੀ ਰਹੀ, ਉਹ ਅਜ ਬਦਲ ਗਏ ਹਨ-ਉਨ੍ਹਾ ਦਾ ਹੁਣ ਮਤਲਬ ਹੀ ਬਦਲ ਗਿਆ ਹੈ, ਰੁਖ਼ ਹੀ ਬਦਲ ਗਿਆ ਹੈ। ਅਜ ਸੂਰਜ ਦੀ ਰੋਸ਼ਨੀ ਮੈਨੂੰ ਹੋਰ ਤਰਾਂ ਦੀ ਲਗਦੀ ਹੈ, ਤੇ ਮੇਰੇ ਜੀਵਨ ਦਾ ਬਾਗ ਸੋਹਣੇ ਸੋਹਣੇ ਪੰਛੀਆਂ ਦੇ ਰਾਗ ਨਾਲ ਭਰਿਆ ਜਾ ਰਿਹਾ ਹੈ। ਮੇਰੇ ਖ਼ਿਆਲਾਂ ਦੇ ਛੋਟੇ ਛੋਟੇ ਬੜੇ ਪਿਆਰੇ ਪਿਆਰੇ ਪੰਛੀ ਮੇਰੀਆਂ ਰੀਝਾਂ ਦੇ ਦਰਖ਼ਤ ਦੀ ਕਦੀ ਇਕ ਟਹਿਣੀ ਤੇ ਬੈਠਦੇ ਨੇ, ਕਦੀ ਫੇਰ ਟਪੋਸੀ ਮਾਰ ਕੇ ਦੁਜੀ ਤੇ ਚਲੇ ਜਾਂਦੇ ਨੇ - ਤੇ ਇਸ ਤਰ੍ਹਾਂ ਇਹ ਇਸ ਬਾਗ ਨੂੰ ਸਦਾ ਚਹਿਕਦਾ ਰਖਦੇ ਨੇ। ਮੱਧਮ ਮੱਧਮ ਹਵਾ ਚਲਦੀ ਹੈ ਤੇ ਮੇਰੀਆਂ ਚਾਹਵਾਂ ਦੇ ਫੁੱਲ ਬੜੀ ਮਸਤੀ ਨਾਲ ਝੂਮਣ ਲਗ ਜਾਂਦੇ ਨੇ। ਆਪਣੇ ਸੋਹਣੇ ਦਿਲ ਦੇ ਨਰਮ ਨਰਮ ਘਾਹ ਤੇ ਏਧਰ ਉਧਰ ਟਹਿਲਣ ਲਗ ਜਾਂਦੀ ਹਾਂ - ਬਿਲਕੁਲ ਨਿਸਚਿੰਤ ਤੇ ਬੜੀ ਖ਼ੁਸ਼। ਪਹਿਲਾਂ ਮੈਂ ਆਪਣੇ ਜਜ਼ਬਾਤਾਂ ਦੀ ਚੰਗੀ ਤਰਾਂ ਖੋਜ ਨਹੀਂ ਸਾਂ ਕਰ ਸਕਦੀ, ਕਰਦੀ ਵੀ ਕੀ। ਮੈਨੂੰ ਸਮਝ ਹੀ ਕੀ ਸੀ ਇਨ੍ਹਾਂ ਦੀ।

ਦੁਨੀਆ ਵਿਚ ਕਈ ਮੁਸੀਬਤਾਂ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਬੇ-ਖ਼ਬਰੀ ਕਰਕੇ ਇਨਸਾਨ ਆਪਣੇ ਜੀਵਨ ਨੂੰ ਖ਼ਰਾਬ ਕਰ ਲੈਂਦਾ ਹੈ। ਆਹ ! ਕਿੰਨੇ ਡਰਾਉਣੇ ਨਤੀਜੇ ਨੇ - ਜਿਨ੍ਹਾਂ ਦੀ ਬੁਨਿਆਦ ਸਿਰਫ਼ ਇਕ ਸਮਝਦਾਰ, ਸੱਚੇ ਹਮਦਰਦ ਸਨੇਹੀ ਨੂੰ ਨਾ ਸਮਝਣ ਕਰਕੇ ਹੁੰਦੀ ਹੈ।

ਮੈਨੂੰ ਹੁਣ ਸਾਰੀ ਦੁਨੀਆ ਆਪਣੀ ਲਗਦੀ ਹੈ। ਕੋਈ ਵੀ ਇਸ ਦਾ ਸੁਹੱਪਣ ਮੇਰੇ ਕੋਲੋਂ ਖੋਹ ਨਹੀਂ ਸਕਦਾ, ਤੇ ਮੈਂ, ਜਿਸ ਨੇ ਸੋਚ ਲਿਆ ਸੀ, ਕਿ ਦੁਨੀਆ ਹੁਣ ਮੇਰੇ ਲਈ ਬਿਲਕੁਲ ਖਾਲੀ,ਸੁੰਞੀ, ਰੁਖੀ ਤੇ ਉਜਾੜ ਹੋ ਜਾਤੀ ਹੈ, ਇਸ ਦਾ ਇਕ ਇਕ ਪੁਰਸ਼ ਮੇਰੇ ਆਪਣੇ ਸਰੀਰ ਦਾ ਕੋਈ ਨਾ ਕੋਈ ਹਿੱਸਾ ਲਗਦਾ ਹੈ। ਇਨ੍ਹਾਂ ਨੂੰ ਖ਼ੁਸ਼ੀ ਰਖਣ ਲਈ ਮੈਂ ਕਿਸੇ ਕੁਰਬਾਨੀ ਨੂੰ ਵੱਡੀ ਨਹੀਂ ਸਮਝਦੀ।

ਬਹੁਤੇ ਲੜਕੇ ਤੇ ਲੜਕੀਆਂ ਕਿਸੇ ਬੇ-ਵਫਾ ਦੇ ਪਿਆਰ ਤੋਂ ਨਿਰਾਸ਼

੨੨੭