ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 ਕੁਝ ਦਾ ਕੁਝ ਬਣਾ ਦੇਂਦੀਆਂ ਹਨ।

ਪਰ ਇਹ ਸਭ ਕੁਝ ਹੁੰਦਿਆਂ ਵੀ, ਮੈਂ ਆਪਣੀ ਜ਼ਿੰਦਗੀ ਦੀ ਕਿਸ਼ਤੀ ਨੂੰ ਕਿਸ ਤਰ੍ਹਾਂ ਉਸ ਸਮੁੰਦਰ ਵਿਚ ਠੇਲ੍ਹ ਦਿਆਂ, ਜਦ ਕਿ ਮੈਨੂੰ ਇਸ ਦੇ ਚੱਪੂ ਚਲਾਉਣ ਦੀ ਵੀ ਜਾਚ ਨਹੀਂ। ਖ਼ਤਰੇ ਸਮੇਂ ਤਰਨ ਤੋਂ ਵੀ ਅਨਜਾਣ ਹਾਂ। ਪਤਾ ਨਹੀਂ ਜ਼ਮਾਨੇ ਦੀਆਂ ਲਹਿਰਾਂ ਇਸ ਨੂੰ ਥਪੇੜਦੀਆਂ ਕਿਥੇ ਲੈ ਜਾਣ, ਤੇ ਮੈਂ ਆਖ਼ਰ ਇਕ ਦਰਦਨਾਕ ਘਟਨਾ ਦਾ ਸ਼ਿਕਾਰ ਹੋ ਜਾਵਾਂ।

ਸੋ ਬੜਾ ਚੰਗਾ ਹੋਵੇ ਜੇਕਰ ਤੁਸੀ ਜ਼ਬਤ ਤੋਂ ਕੰਮ ਲਵੋ। ਆਪਣੇ ਆਪ ਨੂੰ ਇਸ ਲੰਮੀ ਹੁੰਦੀ ਕਹਾਣੀ ਤੋਂ ਰੋਕਣ ਦੀ ਕੋਸ਼ਿਸ਼ ਕਰੋ, ਤਾਂ ਜੋ ਅਸੀ ਦੋਵੇਂ ਹੀ ਕਿਸੇ ਦਿਨ ਸਖ਼ਤ ਮੁਸੀਬਤ ਦਾ ਸ਼ਿਕਾਰ ਨਾ ਹੋ ਜਾਈਏ............ |

ਮੇਰੇ ਪਹਿਲੇ ਖ਼ਤ ਵੀ ਵਾਪਸ ਕਰ ਦੇਣੇ ਤਾਂ ਜੁ ਮੈਂ ਆਪਣੇ ਹਥਾਂ ਨਾਲ ਉਨ੍ਹਾਂ ਨੂੰ ਪਾੜ ਦਿਆਂ।


ਆਪ ਦੀ...........