ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੇ। ਜੇ ਅਸੀ ਪਕੇ ਨਾ ਰਹੇ ਤਾਂ ਕਿਸਤਰ੍ਹਾਂ ਗੁਜ਼ਾਰਾ ਹੋਵੇਗਾ? ਮੁਸੀਬਤਾਂ ਦੇ ਤੁਫ਼ਾਨ ਵਿਚ ਖ਼ਾਹਸ਼ਾਂ ਦੇ ਪੈਰ ਵੀ ਉਖੜ ਜਾਂਦੇ ਹਨ। ਪਰ ਜੇ ਪਿਆਰ ਦੀ ਕਦਰ ਕਰਦੇ ਰਹੇ, ਤਾਂ ਹਰ ਮੁਸੀਬਤ ਵਿਚ ਇਕ ਨਵਾਂ ਸਵਾਦ ਆਉਂਦਾ ਰਹੇਗਾ। ਕੋਈ ਨਵਾਂ ਤਜਰਬਾ ਹਾਸਲ ਕਰਦੇ ਰਹਾਂਗੇ। ਮੇਰੇ ਖ਼ਿਆਲ, ਬੇ-ਤਾਬੀਆਂ ਤੇ ਆਰਜ਼ੂਆਂ ਸਭ ਪਿਛੇ ਰਹਿ ਜਾਣਗੀਆਂ। ਇਨ੍ਹਾਂ ਦੇ ਅਗੇ - ਸਬਰ, ਹਿੰਮਤ, ਦਲੇਰੀ, ਵਿਸ਼ਵਾਸ ਤੇ ਤੁਹਾਡਾ ਪਿਆਰ ਹੋਵੇਗਾ।

ਦੇਵਿੰਦਰ ਜੀ, ਮੈਂ ਤੁਹਾਨੂੰ ਏਸ ਪਿਆਰ ਦੇ ਰਥ ਦਾ ਤਕੜਾ ਕੋਚਵਾਨ ਦੇਖਣਾ ਚਾਹੁੰਦੀ ਹਾਂ। ਤੁਸੀ ਵੀ ਲਿਖਿਆ ਸੀ ਨਾ, "ਮੁਹੱਬਤ ਕਮਜ਼ੋਰ ਦਿਲਾਂ ਵਾਸਤੇ ਨਹੀਂ ਹੁੰਦੀ। ਸਗੋਂ ਇਹ ਇਸ ਲਈ ਹੁੰਦੀ ਹੈ ਕਿ ਦਿਲ ਤਾਕਤਵਰ ਤੇ ਰੂਹ ਜ਼ਿੰਦਗੀ ਬਣ ਜਾਏ" ਯਾਦ ਨੇ ਨਾ ਆਪਣੇ ਲਫ਼ਜ਼?

ਜਦੋਂ ਤੁਹਾਡੇ ਜੀਵਨ-ਬਾਗ ਵਿਚੋਂ ਗੁਜ਼ਰ ਨਹੀਂ ਸੀ ਓਦੋਂ ਤੇ ਤੁਸੀ ਬੇ-ਖੌਫ਼ ਫਿਰਦੇ ਸਓ। ਪਰ ਹੁਣ ਤੇ ਤੁਹਾਨੂੰ ਇਸ ਬਾਗ ਦੀ ਚੰਗੀ ਤਰ੍ਹਾਂ ਰਖਵਾਲੀ ਕਰਨੀ ਪਵੇਗੀ। ਹਰ ਬੂਟੇ ਨੂੰ ਵੇਲੇ ਸਿਰ ਪਾਣੀ ਦੇਣਾ ਪਵੇਗਾ। ਤਾਂ ਹੀ ਇਸ ਬਾਗ ਦੀ ਮਹਿਕ, ਸਾਡਾ ਜੀਵਨ ਮਹਿਕਾਏਗੀ।

ਹੌਲੀ ਹੌਲੀ, ਘਰਦਿਆਂ ਦੀਆਂ ਨਜ਼ਰਾਂ ਵਖੋ ਵਖਰੇ ਸ਼ੱਕਾਂ ਨਾਲ ਮੇਰੇ ਤੇ ਪੈਣੀਆਂ ਸ਼ੁਰੂ ਹੋ ਗਈਆਂ ਹਨ। ਪਰ ਮੈਨੂੰ ਹੁਣ ਉਨ੍ਹਾਂ ਤੋਂ ਬਹੁਤਾ ਡਰ ਨਹੀਂ ਲਗਦਾ। ਤੁਹਾਡੇ ਨਾਲ ਜੋ ਮੈਂ ਇਕਰਾਰ ਕੀਤੇ ਹਨ, ਉਹ ਟੁਟਣਗੇ ਨਹੀਂ, ਭਾਵੇਂ ਮੇਰਾ ਦਿਲ ਟੁਕੜੇ ਟੁਕੜੇ ਹੋ ਜਾਏ। ਹੁਣ ਸ਼ਰਮਿੰਦਗੀ ਬਹੁਤੇ ਰੋੜੇ ਨਹੀਂ ਅਟਕਾ ਸਕਦੀ, ਕਿਉਂਕਿ ਪਿਆਰ ਦੀਆਂ ਨੀਵੀਆਂ ਥਾਵਾਂ ਨੂੰ ਛਡ ਕੇ ਮੈਂ ਸਦਾ ਉਸ ਦੀਆਂ ਉਚਾਈਆਂ ਵਲ ਤਕਦੀ ਰਹਿੰਦੀ ਹਾਂ।

ਓਧਰੋਂ ਤੁਹਾਡੇ ਪਿਆਰ ਦੀ ਨਦੀ ਆਉਂਦੀ ਹੈ, ਏਧਰੋਂ ਮੇਰੀ ਮੁਹੱਬਤ ਦੀ ਨਹਿਰ ਚਲਦੀ ਹੈ। ਇਕ ਥਾਂ ਤੋਂ ਦੋਵੇਂ ਮਿਲ ਜਾਂਦੀਆਂ ਹਨ। ਓਦੋਂ ਪਛਾਣ ਨਹੀਂ ਰਹਿੰਦੀ ਕਿ ਤੁਹਾਡੀ ਨਦੀ ਕਿਹੜੀ ਸੀ ਤੇ ਮੇਰੀ

੩੦