ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

 ਹਨੇਰੀਆਂ ਤੇ ਡੂੰਘੀਆਂ ਥਾਵਾਂ ਨੂੰ ਚਮਕਾ ਦਿੱਤਾ ਹੈ।

ਕਈ ਗੱਲਾਂ ਲਿਖਦਿਆਂ ਝਿਜਕ ਜਾਂਦੀ ਹਾਂ। ਪਰ ਜਜ਼ਬਾਤ ਇਸ ਝਿਜਕ ਤੇ ਵੀ ਪਰਦਾ ਪਾ ਦੇਂਦੇ ਨੇ।

ਮਾਤਾ ਜੀ ਨੇ ਆਵਾਜ਼ ਮਾਰੀ ਹੈ। ਪਤਾ ਨਹੀਂ ਕੀ ਕੰਮ ਹੈ, ਸੋ ਅਜ ਸ਼ਾਇਦ ਹੋਰ ਕੁਝ ਲਿਖਣ ਦਾ ਵਕਤ ਨਾ ਮਿਲੇ। ਹੁਣ ਤੇ ਅੱਠ ਦਿਨ ਉਂਝ ਹੀ ਸਾਡੇ ਘਰ ਨਹੀਂ ਆਉਣਾ। ਦੇਖਣਾ, ਮੈਂ ਤੁਹਾਡੇ ਖ਼ਤਾਂ ਤੋਂ ਵੀ ਵਾਂਝ ਨਾ ਰਹਿ ਜਾਵਾਂ।

ਔਹ! ਮਾਤਾ ਜੀ ਨੇ ਫੇਰ ਆਵਾਜ਼ ਮਾਰੀ ਹੈ।

ਜਲਦੀ ਵਿਚ——

ਤੁਹਾਡੀ.......................ਬੜੀ ਕੁਝ