ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲ ਤੁਹਾਡਾ ਨੌਕਰ ਜਦੋਂ ਡਾਕਟਰ ਦੀ ਦੁਕਾਨ ਤੇ ਦਵਾਈ ਲੈਂਦਾ ਪਿਆ ਸੀ, ਤਾਂ ਜੀ ਕਰੇ ਟਾਂਗੇ ਤੋਂ ਉਤਰ ਕੇ ਤੁਹਾਡਾ ਹਾਲ ਪੁਛ ਆਵਾਂ, ਪਰ ਝਿਜਕਦੀ ਸਾਂ। ਕਿਸਤਰ੍ਹਾਂ ਪੁਛਦੀ? ਕਮਪੌਡਰ ਅਗੇ ਉਸ ਕੋਲੋਂ ਤੁਹਾਡਾ ਹਾਲ ਪੁਛਣ ਦੀ ਹਿੰਮਤ ਨਾ ਪਏ। ਆਪਣੀ ਸਿਹਤ ਵਲੋਂ ਜਲਦੀ ਪਤਾ ਦੇਣਾ।

ਤੁਹਾਨੂੰ ਜਲਦੀ ਜਲਦੀ ਰਾਜ਼ੀ ਦੇਖਣ ਦੀ ਚਾਹਵਾਨ;

ਤੁਹਾਡੀ............

੪੦