ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੧੯

ਬੜੇ ਪਿਆਰੇ ਦੇਵਿੰਦਰ ਜੀ,

ਅਛਾ! ਤੁਹਾਨੂੰ ਵੀ ਕਲ੍ਹ ਰਾਤੀਂ ਸੁਪਨਾ ਆਇਆ ਸੀ? ਠੀਕ ਇਸੇ ਤਰਾਂ ਜਿਸ ਤਰ੍ਹਾਂ ਤੁਸਾਂ ਲਿਖਿਆ ਹੈ? ਮਖੌਲ ਤੇ ਨਹੀਂ ਕਰ ਰਹੇ? ਜਾਂ ਮੇਰੇ ਦਿਲ ਵਿਚ ਆਪਣੀ ਕਦਰ ਵਧਾਉਣ ਲਈ ਏਨਾ ਕੁਝ ਲਿਖ ਦਿਤਾ ਹੈ? ਪਰ ਫੇਰ ਵੀ ਮੈਂ ਮਹਿਸੂਸ ਕਰਨ ਲਗ ਜਾਂਦੀ ਹਾਂ ਕਿ ਅਸੀਂ ਦੁਨੀਆ ਵਾਸਤੇ ਇਕ ਨਹੀਂ ਹੋਏ। ਅਜੇ ਤਕ ਆਪਣੀ ਗ਼ਮੀ ਤੇ ਖ਼ੁਸ਼ੀ ਨਹੀਂ ਵੰਡ ਸਕਦੇ ਕਿਉਂਕਿ ਸਾਡੇ ਰਸਤੇ ਵਿਚ ਅਣਗਿਣਤ ਇਨਸਾਨੀ ਰੁਕਾਵਟਾਂ ਹਨ।

ਮੈਂ ਤੁਹਾਡੇ ਇਨ੍ਹਾ ਲਫਜ਼ਾਂ ਨਾਲ ਸਹਿਮਤ ਨਹੀਂ, ਕਿ ਮੈਂ ਤੁਹਾਡੇ ਲਈ ਬੜੀ ਕੁਰਬਾਨੀ ਕਰ ਰਹੀ ਹਾਂ। ਇਹ ਕੁਰਬਾਨੀ ਨਹੀਂ ਸਮਝੀ ਜਾਣੀ ਚਾਹੀਦੀ, ਸਗੋਂ ਆਪਣੀਆਂ ਖ਼ਾਹਿਸ਼ਾਂ ਤੇ ਰੀਝਾਂ ਨੂੰ ਪੂਰਾ ਕਰਨ ਦਾ ਮੈਂ ਤੁਹਾਨੂੰ ਹੀ ਵਸੀਲਾ ਬਣਾਇਆ ਹੋਇਆ ਹੈ। ਬਹੁਤਿਆਂ ਦਾ ਖ਼ਿਆਲ ਹੈ, ਮੈਂ ਹੁਣ ਰੁਖੀ ਜਿਹੀ ਹੋ ਗਈ ਹਾਂ, ਚੁਪ ਰਹਿੰਦੀ ਹਾਂ। ਬੋਲਦੀ ਤੇ ਜ਼ਰੂਰ ਮੈਂ ਘਟ ਹਾਂ, ਪਰ ਰੁਖੀ ਨਹੀਂ ਹੋਈ। ਤੁਹਾਡੇ ਪਿਆਰ ਦੀਆਂ ਕਿਰਨਾਂ ਮੇਰੇ ਦਿਲ ਤੇ ਅੱਖੀਆਂ ਨੂੰ ਵਧੇਰੇ ਚਮਕਾ ਕੇ ਦੂਜਿਆਂ ਦੇ ਚਿਹਰੇ ਵੀ ਰੌਸ਼ਨ ਕਰ ਦੇਂਦੀਆਂ ਨੇ। ਪਰ ਉਹ ਇਸ ਗਲ ਨੂੰ ਸਮਝਦੇ ਨਹੀਂ, ਤੇ ਮੈਂ ਸਮਝਾ ਨਹੀਂ ਸਕਦੀ। ਕਈਆਂ ਦਾ ਖਿਆਲ ਹੈ, ਮੈਂ ਉਨ੍ਹਾਂ ਤੋਂ ਲਾ-ਪਰਵਾਹ ਹੋ ਗਈ ਹਾਂ - ਤੇ ਮੈਨੂੰ ਡਰ ਹੈ ਕਿ ਮੈਂ ਉਨਾਂ ਦੀ ਹਮਦਰਦੀ ਨਾ ਗਵਾ ਬੈਠਾਂ। ਪਰ ਮੈਨੂੰ ਸਭ ਤੋਂ ਬਹੁਤੀ ਤੁਹਾਡੀ ਹਮਦਰਦੀ ਤੇ ਸਾਥ

੫੮