ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੨੦

ਸੋਹਣੇ ਦੇਵਿੰਦਰ ਜੀਉ...............,

ਸੋ ਆਖਿਰ ਤੁਸਾਂ ਮੇਰੀ ਚੀਜ਼ ਭੇਜ ਹੀ ਦਿਤੀ। ਮੈਂ ਮੰਨਦੀ ਹਾਂ, ਮੈਂ ਐਵੇਂ ਹੀ ਕਾਹਲੀ ਪੈ ਗਈ ਸਾਂ, ਜਦ ਕਿ ਮੈਨੂੰ ਪਤਾ ਸੀ, ਕਿ ਆਖ਼ਿਰ ਫੋਟੋ ਗਰਾਫ਼ਰ ਨੇ ਕੁਝ ਤੇ ਵਕਤ ਲੈਣਾ ਸੀ।

ਜਦੋਂ ਦੀ ਤੁਹਾਡੀ ਫੋਟੋ ਮਿਲੀ ਹੈ, ਮੈਂ ਕਿੰਨੀ ਵਾਰੀ ਇਸ ਨਾਲ ਗੱਲਾਂ ਕਰ ਚੁਕੀ ਹਾਂ। ਜਦੋਂ ਵੀ ਕਮਰੇ ਅੰਦਰ ਆਉਂਦੀ ਹਾਂ, ਸਭ ਤੋਂ ਪਹਿਲੋਂ ਤੁਹਾਡੀ ਫੋਟੋ ਵੇਖਦੀ ਹਾਂ। ਗੱਲਾਂ ਕਰਦਿਆਂ, ਜਦੋਂ ਮੈਂ ਕੋਈ ਸਵਾਲ ਕਰਦੀ ਹਾਂ, ਤਾਂ ਜਦੋਂ ਜੁਆਬ ਨਹੀਂ ਮਿਲਦਾ, ਤਾਂ ਪੁਛਣ ਲਗ ਜਾਂਦੀ ਹਾਂ "ਨਾਰਾਜ਼ ਤੇ ਨਹੀਂ ਹੋ ਗਏ? ਬੋਲਦੇ ਕਿਉਂ ਨਹੀਂ? ਕੋਈ ਗਲਤੀ ਹੋ ਗਈ ਹੋਵੇ ਤਾਂ ਦਸੋ, ਮੈਂ ਮੁਆਫੀ ਮੰਗ ਲਵਾਂਗੀ। ਰੁਸ ਗਏ ਹੋ ਤਾਂ ਮਨਾ ਲਵਾਂਗੀ - ਬੋਲੋ ਤੇ ਸਹੀ।" ਪਰ ਕਾਗਜ਼ ਦਾ ਟੁਕੜਾ ਕਿਸ ਤਰ੍ਹਾਂ ਬੋਲੇ, ਇਹ ਤੇ ਮੇਰਾ ਪਿਆਰ ਹੁੰਦਾ ਹੈ, ਜਿਹੜਾ ਕਈ ਵਾਰੀ ਉੱਚੇ ਦਰਜੇ ਤੇ ਪੁਜ ਕੇ ਇਸ ਵਿਚ ਵੀ ਜਾਨ ਪਾ ਦੇਂਦਾ ਹੈ।

ਸੱਚ ਮੁਚ ਜੇ ਮੈਨੂੰ ਕੋਈ ਤੁਹਾਡੀ ਫੋਟੋ ਨਾਲ ਗੱਲਾਂ ਕਰਦਿਆਂ ਵੇਖ ਲਵੇ, ਤਾਂ ਕੋਈ ਵੱਡੀ ਗਲ ਨਹੀਂ "ਪਾਗਲ"ਹੀ ਆਖ ਦੇਵੇ, ਨਹੀਂ ਤੇ "ਬੇਵਕੂਫ"ਤੇ ਹਰ ਕੋਈ ਆਖ ਦੇਵੇਗਾ। ਪਰ ਆਹ! ਇਸ ਪਾਗਲਪਨ ਵਿਚ ਵੀ ਕਿੰਨਾਂ ਸੁਆਦ ਹੈ। 'ਪਿਆਰ' ਸਚ ਮੁਚ ਕਿਨੀ ਪਿਆਰੀ ਚੀਜ਼ ਹੈ! ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਇਸ ਅਗੇ ਮਧਮ ਪੈ ਜਾਂਦੀਆਂ ਹਨ।

ਸ਼ਾਇਦ ਤੁਹਾਨੂੰ ਮੇਰੀਆਂ ਗੱਲਾਂ ਤੇ ਕੁਝ ਹੈਰਾਨੀ ਹੋਵੇ, ਪਰ ਹੈਰਾਨ

੬੦