ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਕੇ ਉਨ੍ਹਾਂ ਨੂੰ ਕੁਝ ਆਖ ਨਹੀਂ ਸਕਦੀਆਂ। ਜੇ ਭੁਲ ਭਲੇਖੇ ਕੋਈ ਲਫ਼ਜ਼, ਉਨ੍ਹਾਂਂ ਦੀਆਂ ਗੱਲਾਂ ਤੋਂ ਸਤ ਕੇ, ਮੂੰਹੋਂ ਨਿਕਲ ਜਾਏ, ਤਾਂ ਬਿਨਾਂ ਸੋਚੇ ਸਮਝ ਝਾੜਾਂ ਦਾ ਤੁਫ਼ਾਨ ਆ ਜਾਂਦਾ ਹੈ। ਓਦੋਂ ਉਨ੍ਹਾਂਂ ਨੂੰ ਬਿਲਕੁਲ ਹੋਸ਼ ਨਹੀਂ ਰਹਿੰਦੀ ਕਿ ਦੂਸਰਿਆਂ ਦਾ ਵੀ ਕੋਈ ਦਿਲ ਹੈ, ਉਸ ਦਿਲ ਵਿਚ ਵੀ ਕੋਈ ਅਹਿਸਾਸ ਹੈ, ਉਸ ਤੇ ਵੀ ਕੋਈ ਅਸਰ ਹੋ ਜਾਂਦਾ ਹੈ। ਇਹੋ ਜਿਹੇ ਰਹਿਬਰ ਦੇਸ਼ ਦੀ ਖ਼ੁਸ਼ੀ ਨੂੰ ਘਟਾਉਣ ਦੇ ਮੁਜਰਮ ਹਨ। ਉਹ ਕਈ ਚੰਗੇ ਦਿਲਾਂ ਨੂੰ ਨਫਰਤ ਤੇ ਰੀਰਖਾ ਨਾਲ ਦੇਖਣਾ ਸ਼ੁਰੂ ਕਰ ਦੇਂਦੇ ਹਨ। ਇਹ ਚੰਗੀਆਂ ਗਲਾਂ ਨੂੰ ਭੈੜੀ ਨਜ਼ਰ ਨਾਲ ਦੇਖਦੇ ਹਨ: ਸੁਚੇ ਤੇ ਉੱਚੇ ਪਿਆਰ ਨੂੰ ਵੀ ਬੁਰਾ ਤੇ ਨੀਵਾਂ ਖਿਆਲ ਕਰਦੇ ਹਨ। ਖਾਸ ਕਰ ਕੇ ਨੌਜਵਾਨਾਂ ਦਾ ਪਿਆਰ ਤੇ ਇਨ੍ਹਾਂ ਨੂੰ ਸਦਾ ਚੁਭਦਾ ਰਹਿੰਦਾ ਹੈ। ਕੁਝ ਕੁ ਭੈੜੇ ਦਿਲਾਂ ਦੀ ਖਾਤਰ ਸਾਰਿਆਂ ਨੂੰ ਇਕੋ ਹੀ ਲਾਈਨ ਵਿਚ ਖੜਾ ਕੀਤਾ ਜਾਂਦਾ ਹੈ। ਬੰਦਸ਼ਾਂ ਏਨੀਆਂ ਲਾਈਆਂ ਜਾਂਦੀਆਂ ਹਨ ਕਿ ਲੜਕੇ ਤੇ ਲੜਕੀਆਂ ਦੇ ਖ਼ਿਆਲਾਂ ਦਾ ਮੁਤਾਲਿਆ ਕਰਨ ਦਾ ਮੌਕਾ ਹੀ ਨਹੀਂ ਦਿਤਾ ਜਾਂਦਾ, ਜਿਸ ਕਰ ਕੇ ਬਹੁਤੇ ਘਰਾਂ ਵਿਚ ਗ਼ਮੀ, ਹਨੇਰਾ, ਲੜਾਈ ਝਗੜੇ, ਫਜ਼ੂਲ ਬਹਿਸਾਂ ਛਿੜੀਆਂ ਰਹਿੰਦੀਆਂ ਨੇ। ਇਕ ਦੂਜੇ ਨੂੰ ਜਾਨਣ ਦਾ, ਸਮਝਣ ਦਾ, ਪਰਖਣ ਦਾ ਮੌਕਾ ਦਿਤਾ ਜਾਏ, ਤਾਂ ਘਰਾਂ ਵਿਚ ਵਧੇਰੇ ਖੁਸ਼ਹਾਲੀ ਰਲ ਕੇ ਮੁਲਕ ਦੀ ਖੁਸ਼ਹਾਲੀ ਬਣ ਜਾਂਦੀ ਹੈ। ਕਿਉਂ ਨਹੀਂ, ਦੇਵਿੰਦਰ ਜੀ?

ਅਜ ੫ ਵਜੇ ਸ਼ਕੁੰਤਲਾ ਦੇ ਘਰ ਜਾਣਾ ਹੈ। ਦੇਰ ਹੋ ਗਈ ਹੈ ਉਸ ਵਲ ਗਿਆਂ। ਬੜੇ ਅਲ੍ਹਾਮੇ ਦੇਂਦੀ ਹੈ, ਜਿਸ ਲਈ ਛੁਟੀ ਮੰਗਦੀ ਹਾਂ।

ਸਦਾ ਤੁਹਾਡੀ............

੬੫