ਖ਼ਤ ਨੰ: ੨੬ -
ਪਿਆਰੇ ਦੇਵਿੰਦਰ ਜੀਓ,
ਤੁਹਾਡਾ ਖਤ ਆਇਆਂ ਅਜੇ ਬਹੁਤਾ ਚਿਰ ਨਹੀਂ ਹੋਇਆ। ਇਹ ਪੜ੍ਹ ਕੇ "ਮੈਂ ਪੰਜ ਕੁ ਵਜੇ ਆਵਾਂਗਾ ਮੇਰੀ ਖੁਸ਼ੀ ਦੀ ਹਦ ਨਾ ਰਹੀ। ਮਾਤਾ ਜੀ, ਮਾਮਾ ਜੀ ਦੀ ਖ਼ਬਰ ਲੈਣ ੪ ਵਜੇ ਚਲੇ ਗਏ ਸਨ। ਤੁਸੀ ਹੁਣੇ ਹੀ ਕਿਤੇ ਆ ਜਾਂਦੇ। ਬਾਰ ਬਾਰ ਬਾਹਰ ਝਾਤੀ ਮਾਰ ਲੈਂਦੀ। ਜਦ ਦਿਲ ਨਾ ਲਗੇ ਤਾਂ ਵਾਜਾ ਕਢ ਕੇ ਬੈਠ ਗਈ, ਤਾਂ ਜੋ ਤੁਹਾਨੂੰ ਗੀਤ ਸੁਣਾਉਣ ਤੋਂ ਪਹਿਲਾਂ ਕੁਝ ਪੈਪ੍ਰੈਕਟਸ ਕਰ ਲਵਾਂ। ਗੌਣ ਲਗ ਪਈ
"ਆਏ ਨਾ ਵੋਹ ਬਹਾਰ ਮੇਂ ... ਬੀਤ ... ਚਲੀ ... ਬਹਾਰ ... ਵੀ... ...ਮੈਂ ਗਾਈ ਗਈ"ਕਹਿਤੀ ਹੈਂ ਸਚ ਸਹੇਲੀਆਂ, ਮਰਦ ਕਾ ਇਤਬਾਰ ਕਿਆ ... ...।" ਤੇ ਐਨ ਉਸੇ ਵੇਲੇ ਪਿੱਠ ਪਿਛੋਂ ਆਵਾਜ਼ ਆਈ "ਕਿਉਂ?"ਮੈਂ ਮੁੜ ਕੇ ਦੇਖਿਆ, ਤਾਂ ਤੁਸੀ ਖੜੇ ਸਓ।
ਮੈਂ ਆਪਣੇ ਲਫ਼ਜ਼ ਤੇ ਬਿਲਕੁਲ ਸ਼ਰਮਿੰਦੀ ਨਾ ਹੋਈ, ਕਿਉਂਕਿ ਤੁਹਾਨੂੰ ਦੇਖਣ ਦੀ ਖੁਸ਼ੀ ਨੇ ਮੈਨੂੰ ਸਭ ਕੁਝ ਭੁਲਾ ਦਿੱਤਾ ਸੀ। ਪਤਾ ਨਹੀਂ ਤੁਸੀਂ ਕਿੰਨੇ ਚਿਰ ਦੇ ਪਿਛੇ ਖੜੇ ਸਉ। ਤੁਸੀ ਕਹੀ ਜਾਉ,"ਸੋ ਆ ਗਿਆ ਹਾਂ ਨਾ ਗੀਤ ਸੁਨਣ, ਸੁਣਾਉ.. ... "ਮੇਰਾ ਆਪਣਾ ਵੀ 'ਜੀ ਕਰੇ ਗੀਤ ਸੁਨਾਉਣ ਨੂੰ। ਇਹ ਵੀ ਸੋਚਾਂ ਕਿ ਪਤਾ ਨਹੀਂ ਫੇਰ ਕਦੋਂ ਮੌਕਾ ਮਿਲਦਾ ਹੈ, ਸੋ ਹੌਲੀ ਹੌਲੀ ਦਿਲ ਨੂੰ ਉਕਸਾਇਆ, ਉਂਗਲਾਂ ਸੁਰਾਂ ਤੇ ਚਲਣੀਆਂ ਸ਼ੁਰੂ ਹੋ ਗਈਆਂ। ਆਖ਼ਿਰ ਗਲੇ ਚੋਂ ਆਵਾਜ਼ ਨਿਕਲ ਹੀ
੭੮