ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/98

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖ਼ਤ ਨੰ: ੨੮

 

ਮੇਰੇ ਆਪਣੇ ਦੇਵਿੰਦਰ ਜੀ,

ਮੈਂ ਖ਼ਤ ਪਰਸੋਂ ਦਾ ਲਿਖ ਕੇ ਰਖਿਆ ਹੋਇਆ ਹੈ, ਪਰ ਭੇਜਣ ਦਾ ਮੌਕਾ ਨਹੀਂ ਮਿਲਿਆ, ਸਗੋਂ ਖ਼ਤ ਦੇ ਲਿਖਣ ਮਗਰੋਂ ਝਟ ਹੀ ਖ਼ਿਆਲ ਆ ਜਾਂਦਾ ਹੈ, ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜਲਦੀ ਹੀ ਤੁਹਾਡੇ ਕੋਲ ਪੁਜ ਜਾਈਏ, ਤਾਂ ਜੋ ਤੁਹਾਡੀ ਵਲੋਂ ਫ਼ੌਰਨ ਜੁਆਬ ਆ ਜਾਏ। ਮੈਨੂੰ ਆਪਣੇ ਖ਼ਤ ਲਿਖਣ ਦਾ ਏਨਾ ਸ਼ੌਕ ਨਹੀਂ ਜਿੰਨਾ ਤੁਹਾਡੇ ਖ਼ਤ ਨੂੰ ਪੜ੍ਹਨ ਦਾ ਚਾਅ ਹੈ।

ਹਾਂ, ਸੋ ਮੈਂ ਆਪ ਜੀ ਨੂੰ ਨਾਲ ਦੇ ਖ਼ਤ ਵਿਚ ਸ਼ਾ...ਦੀ ਦੀ ਬਾਬਤ ਕੁਝ ਖ਼ਿਆਲ ਲਿਖੇ ਸਨ, ਅਜ ਮੈਂ ਬਾਕੀ ਦੇ ਵੀ ਲਿਖ ਦੇਂਦੀ ਹਾਂ।

ਕੀ ਇਹ ਠੀਕ ਨਹੀਂ, ਦੇਵਿੰਦਰ ਜੀ, ਕਿ ਸਾਡੇ ਆਮ ਵਿਆਹ ਦੋ ਰੂਹਾਂ ਦੇ ਪਿਆਰ ਕਰ ਕੇ ਨਹੀਂ ਕੀਤੇ ਜਾਂਦੇ, ਸਗੋਂ ਦੋਹਾਂ ਦੀ ਮਰਜ਼ੀ ਤੋਂ ਬਿਨਾਂ ਹੀ ਵੱਡੇ ਆਪਣੀ ਸਲਾਹ ਨਾਲ ਦੋ ਜੀਵ ਚੁਣ ਲੈਂਦੇ ਨੇ ਜਿਨ੍ਹਾਂ ਨੂੰ ਲੇਖਾਂ ਨਾਲ ਜੁੜਿਆ ਹੋਇਆ ਦਸਿਆ ਜਾਂਦਾ ਹੈ। ਕੋਈ ਪਰਵਾਹ ਨਹੀਂ ਕੀਤੀ ਜਾਂਦੀ, ਕਿ ਇਕ ਦੂਜੇ ਦੇ ਖ਼ਿਆਲ ਮਿਲਦੇ ਹਨ ਕਿ ਨਹੀਂ; ਦੋਹਾਂ ਦੀ ਪੜ੍ਹਾਈ ਦਾ ਕਿੰਨਾ ਕੁ ਫ਼ਰਕ ਹੈ; ਉਮਰ ਦਾ ਕਿੰਨਾ ਕੁ ਫ਼ਰਕ ਹੈ; ਸੁੱੱਭਾ ਮਿਲਦੇ ਹਨ ਕਿ ਨਹੀਂ, ਆਦਿ। ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਜੇ ਸਾਰਾ ਪਤਾ ਨਾ ਲਗ ਸਕੇ ਤਾਂ ਇੰਨਾ ਤੇ ਜਾਨਣਾ ਚਾਹੀਦਾ ਹੈ, ਜਿਸ ਨਾਲ ਇਹ ਦੋ ਜੀਵ ਖ਼ੁਸ਼ੀ ਦਾ ਜੀਵਨ

੮੪